ਭਾਰਤੀ ਏਅਰਲਾਈਨਾਂ ਵੱਲੋਂ ਕਾਠਮੰਡੂ ਲਈ ਉਡਾਣਾਂ ਰੱਦ

ਨਵੀਂ ਦਿੱਲੀ, 9 ਸਤੰਬਰ (ਪੰਜਾਬ ਮੇਲ)- ਏਅਰ ਇੰਡੀਆ ਅਤੇ ਇੰਡੀਗੋ ਸਮੇਤ ਕਈ ਏਅਰਲਾਈਨਜ਼ ਨੇ ਕਾਠਮੰਡੂ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ, ਕਿਉਂਕਿ ਨੇਪਾਲ ਦੀ ਰਾਜਧਾਨੀ ਵਿਚ ਹਵਾਈ ਅੱਡਾ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ, ਜਿਸ ਦੇ ਨਾਲ ਹੀ ਗੁਆਂਢੀ ਦੇਸ਼ ਵਿਚ ਸਰਕਾਰ ਵਿਰੋਧੀ ਵੱਡੇ ਪ੍ਰਦਰਸ਼ਨ ਹੋ ਰਹੇ ਹਨ। ਨੇਪਾਲ ਏਅਰਲਾਈਨਜ਼ ਨੇ ਵੀ ਮੰਗਲਵਾਰ […]

ਨੇਪਾਲ ‘ਚ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ

ਚੰਡੀਗੜ੍ਹ, 9 ਸਤੰਬਰ (ਪੰਜਾਬ ਮੇਲ)- ਨੇਪਾਲ ਸਰਕਾਰ ਦੇ ਵੱਡੇ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਪਾਬੰਦੀ ਲਗਾਉਣ ਦੇ (ਹੁਣ ਵਾਪਸ ਲਏ) ਫੈਸਲੇ ਤੋਂ ਬਾਅਦ ਵਿਆਪਕ ਵਿਰੋਧ ਪ੍ਰਦਰਸ਼ਨਾਂ ਅਤੇ ਅਸ਼ਾਂਤੀ ਮਗਰੋਂ ਭਾਰਤ ਨੇ ਨੇਪਾਲ ਵਿਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ (ਐੱਮ.ਈ.ਏ.) ਨੇ ਮੰਗਲਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਉਹ ਨੇਪਾਲ ਵਿਚ […]

28 ਲੱਖ ਲਾ ਕੇ ਕੈਨੇਡਾ ਭੇਜੀ ਪਤਨੀ ਨੇ ਪੀ.ਆਰ. ਮਿਲਣ ‘ਤੇ ਬਦਲਿਆ ਰੰਗ

-ਪਤੀ ਦਾ ਫੋਨ ਕੀਤਾ ਬਲਾਕ; ਪਤੀ ਵੱਲੋਂ ਸ਼ਿਕਾਇਤ ਦਰਜ ਜਗਰਾਓਂ, 9 ਸਤੰਬਰ (ਪੰਜਾਬ ਮੇਲ)- ਆਪਣੀ ਪਤਨੀ ਨੂੰ 28 ਲੱਖ ਰੁਪਏ ਖਰਚ ਕੇ ਕੈਨੇਡਾ ਭੇਜਣ ਅਤੇ ਉੱਥੇ ਪਤਨੀ ਦੇ ਪੀ.ਆਰ. ਹੋ ਜਾਣ ਮਗਰੋਂ ਉਸ ਨੂੰ ਨਾ ਬੁਲਾਉਣ ਅਤੇ ਉਸ ਦਾ ਫੋਨ ਬਲਾਕ ਕਰ ਦੇਣ ਮਗਰੋਂ ਪਤੀ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ […]

ਕਤਲ ਕੇਸ ‘ਚ ਲੋੜੀਂਦਾ ਮੁਲਜ਼ਮ 21 ਸਾਲਾਂ ਬਾਅਦ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਮੋਰਿੰਡਾ, 9 ਸਤੰਬਰ (ਪੰਜਾਬ ਮੇਲ)- ਇੱਥੋਂ ਦੀ ਪੁਲਿਸ ਨੇ ਇੱਕ ਪੁਰਾਣੇ ਕਤਲ ਕੇਸ ਵਿਚ 21 ਸਾਲਾਂ ਬਾਅਦ ਮੰਡੀ ਗੋਬਿੰਦਗੜ੍ਹ ਦੇ ਵਿਦੇਸ਼ ਵਿਚ ਵਸੇ ਪੰਜਾਬੀ ਨੌਜਵਾਨ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ, ਜਿਸ ਨੂੰ ਰੂਪਨਗਰ ਦੀ ਇੱਕ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਵੱਲੋਂ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਡੀ.ਐੱਸ.ਪੀ. […]

ਕੈਨੇਡਾ ਦੇ ਪੰਜਾਬੀ ਰੇਡੀਓ ਵੱਲੋਂ ਹੜ੍ਹ ਪੀੜਤਾਂ ਲਈ 2.2 ਮਿਲੀਅਨ ਦੀ ਰਾਸ਼ੀ ਇਕੱਠੀ

ਵਿਨੀਪੈੱਗ, 9 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਪੰਜਾਬੀ ਰੇਡੀਓ ਰੈੱਡ ਐੱਫ਼ ਐੱਮ ਕੈਨੇਡਾ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ 2.2 ਮਿਲੀਅਨ ਕੈਨੇਡੀਅਨ ਡਾਲਰ ਇਕੱਠੇ ਕੀਤੇ ਗਏ ਹਨ। ਇਸ ਬਾਰੇ ਕੁਲਵਿੰਦਰ ਸੰਘੇੜਾ ਨੇ ਦੱਸਿਆ ਕਿ ਕੈਨੇਡਾ ਭਰ ਤੋਂ ਕਰੀਬ 2.2 ਮਿਲੀਅਨ ਡਾਲਰ ਦੀ ਰਾਸ਼ੀ ਇਕੱਠੀ ਹੋਈ ਹੈ। ਇਸ ਰਾਸ਼ੀ ਸਿੱਖ ਅਵੇਅਰਨੈੱਸ ਫਾਊਂਡੇਸ਼ਨ ਨੂੰ ਦਿੱਤੇ ਜਾਣੇ ਹਨ, […]

ਐੱਨ.ਆਰ.ਆਈ. ਦੇ ਘਰ ਦੇ ਬਾਹਰ ਫਾਇਰਿੰਗ

ਜਲੰਧਰ, 9 ਸਤੰਬਰ (ਪੰਜਾਬ ਮੇਲ)- ਪਿੰਡ ਕਾਹਲਵਾਂ ‘ਚ ਦੇਰ ਰਾਤ ਤਿੰਨ ਅਣਪਛਾਤੇ ਨੌਜਵਾਨਾਂ ਨੇ ਐੱਨ.ਆਰ.ਆਈ. ਦੇ ਘਰ ਬਾਹਰ ਗੋਲੀਆਂ ਚਲਾਈਆਂ। ਫਾਇਰਿੰਗ ਸਮੇਂ ਘਰ ‘ਚ ਸਿਰਫ਼ ਬਜ਼ੁਰਗ ਮੌਜੂਦ ਸੀ, ਜਿਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ। ਫੁਟੇਜ […]

ਐੱਚ-1ਬੀ ਵੀਜ਼ਾ ਧਾਰਕ ਦੇਸ਼ ਨਿਕਾਲੇ ਦਾ ਨੋਟਿਸ ਮਿਲਣ ਦੇ ਬਾਵਜੂਦ 60 ਦਿਨਾਂ ਤੱਕ ਰਹਿ ਸਕਦੇ ਨੇ ਅਮਰੀਕਾ!

ਵਾਸ਼ਿੰਗਟਨ, 8 ਸਤੰਬਰ (ਪੰਜਾਬ ਮੇਲ)- ਐੱਚ-1ਬੀ ਵੀਜ਼ਾ ‘ਤੇ ਅਮਰੀਕਾ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਗੁਆਉਣ ਤੋਂ ਬਾਅਦ ਦੇਸ਼ ਨਿਕਾਲੇ ਦੇ ਨੋਟਿਸ ਮਿਲ ਰਹੇ ਹਨ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਵੱਲੋਂ ‘ਨੋਟਿਸ ਟੂ ਅਪੀਅਰ’ (ਐੱਨ.ਟੀ.ਏ.) ਉਦੋਂ ਭੇਜਿਆ ਜਾ ਰਿਹਾ ਹੈ, ਜਦੋਂ ਉਹ 60 ਦਿਨਾਂ ਦੇ ਗ੍ਰੇਸ ਪੀਰੀਅਡ ਦੇ ਅੰਦਰ ਹੋਵੇ। ਜਿੰਨਾ ਚਿਰ […]

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਾਣੀ ਵਿਚ ਘਿਰੇ ਘਰਾਂ ਵਿਚ ਕਿਸ਼ਤੀਆਂ ਰਾਹੀਂ ਪਹੁੰਚਾਇਆ ਰਾਸ਼ਨ

ਲੰਮੇ ਸਮੇਂ ਤੱਕ ਸਹਿਯੋਗ ਜਾਰੀ ਰੱਖਾਂਗੇ – ਡਾ. ਓਬਰਾਏ                         ਸ੍ਰੀ ਮੁਕਤਸਰ ਸਾਹਿਬ, 8 ਸਤੰਬਰ (ਪੰਜਾਬ ਮੇਲ)- ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਲੜੀ ਤਹਿਤ ਪੰਜਾਬ ਵਿਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸੁੱਕਾ ਰਾਸ਼ਣ ਰਾਸ਼ਨ, […]

ਅਮਰੀਕਾ ਵੱਲੋਂ ਵੀਜ਼ਾ ਨਿਯਮਾਂ ‘ਚ ਵੱਡੀ ਤਬਦੀਲੀ; ਨਾਨ-ਇਮੀਗ੍ਰੈਂਟ ਵੀਜ਼ਾ ਲਈ ਸਿਰਫ਼ ਆਪਣੇ ਦੇਸ਼ ‘ਚ ਹੀ ਦੇਣਾ ਹੋਵੇਗਾ ਇੰਟਰਵਿਊ!

ਵਾਸ਼ਿੰਗਟਨ, 8 ਸਤੰਬਰ (ਪੰਜਾਬ ਮੇਲ)- ਅਮਰੀਕਾ ਨੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਪ੍ਰਕਿਰਿਆ ‘ਚ ਵੱਡੀ ਤਬਦੀਲੀ ਕੀਤੀ ਹੈ। ਹੁਣ ਨਾਨ-ਇਮੀਗ੍ਰੈਂਟ ਵੀਜ਼ਾ (ਐੱਨ.ਆਈ.ਵੀ.) ਲਈ ਇੰਟਰਵਿਊ ਸਿਰਫ਼ ਆਪਣੇ ਦੇਸ਼ ਜਾਂ ਕਾਨੂੰਨੀ ਰਿਹਾਇਸ਼ ਵਾਲੇ ਦੇਸ਼ ‘ਚ ਹੀ ਦੇਣਾ ਹੋਵੇਗਾ। ਇਸ ਦਾ ਮਤਲਬ ਹੈ ਕਿ ਭਾਰਤੀ ਹੁਣ ਪਹਿਲਾਂ ਵਾਂਗ ਥਾਈਲੈਂਡ, ਸਿੰਗਾਪੁਰ ਜਾਂ ਜਰਮਨੀ ਵਰਗੇ ਦੇਸ਼ਾਂ ‘ਚ ਜਾ ਕੇ ਟੂਰਿਸਟ (ਬੀ1) […]

ਨੇਪਾਲ ‘ਚ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ ਜਾਰੀ

-20 ਲੋਕਾਂ ਦੀ ਮੌਤ ਮਗਰੋਂ ਗ੍ਰਹਿ ਮੰਤਰੀ ਵੱਲੋਂ ਅਸਤੀਫਾ ਕਾਠਮੰਡੂ, 8 ਸਤੰਬਰ (ਪੰਜਾਬ ਮੇਲ)- ਨੇਪਾਲ ‘ਚ ਸੋਸ਼ਲ ਮੀਡੀਆ ‘ਤੇ ਸਰਕਾਰ ਦੀ ਪਾਬੰਦੀ ਦੇ ਖਿਲਾਫ ਸੋਮਵਾਰ ਨੂੰ ਕਾਠਮੰਡੂ ‘ਚ ਨੌਜਵਾਨਾਂ ਵੱਲੋਂ ਕੀਤੇ ਗਏ ਹਿੰਸਕ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 20 ਲੋਕ ਮਾਰੇ ਗਏ ਅਤੇ 250 ਤੋਂ ਵੱਧ ਜ਼ਖਮੀ ਹੋ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀ ਸੰਸਦ ਵਿਚ ਦਾਖਲ ਹੋ ਗਏ […]