ਟਰੰਪ ਵੱਲੋਂ ਈਰਾਨ ਨੂੰ ਸਿੱਧੀ ਧਮਕੀ

ਕਿਹਾ; ਜੇ ਗੋਲੀ ਚਲਾਈ ਤਾਂ ਅਸੀਂ ਵੀ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ…’ ਵਾਸ਼ਿੰਗਟਨ/ਤੇਹਰਾਨ, 2 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਈਰਾਨੀ ਅਧਿਕਾਰੀਆਂ ਨੂੰ ਬੇਹੱਦ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨੀ ਪ੍ਰਸ਼ਾਸਨ ਨੇ ਆਪਣੀਆਂ ਆਰਥਿਕ ਹਾਲਤਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਸ਼ਾਂਤਮਈ ਨਾਗਰਿਕਾਂ ਵਿਰੁੱਧ ਹਿੰਸਾ […]

ਕਪੂਰਥਲਾ ‘ਚ ਕੈਨੇਡਾ ਤੋਂ ਆਈ ਮਹਿਲਾ ਦਾ ਦਿਨ-ਦਿਹਾੜੇ ਕਤਲ

ਕਪੂਰਥਲਾ, 2 ਜਨਵਰੀ (ਪੰਜਾਬ ਮੇਲ)- ਕਪੂਰਥਲਾ ਵਿਖੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਸੀਨਪੁਰਾ ਮੁਹੱਲੇ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਇਕ 48 ਸਾਲਾ ਮਹਿਲਾ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਹੇਮਪ੍ਰੀਤ ਕੌਰ ਵਜੋਂ ਹੋਈ ਹੈ, ਜੋਕਿ ਕਰੀਬ ਇਕ ਮਹੀਨਾ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਪਰਤੀ ਸੀ। ਉਸ […]

ਸਾਬਕਾ ਆਈ.ਜੀ. ਨਾਲ 8.10 ਕਰੋੜ ਦੀ ਠੱਗੀ ਮਾਰਨ ਵਾਲੇ ਮਹਾਰਾਸ਼ਟਰ ‘ਚੋਂ ਗ੍ਰਿਫ਼ਤਾਰ

ਦੁਬਈ ਨਾਲ ਵੀ ਜੁੜੀਆਂ ਗਰੋਹ ਦੀਆਂ ਤਾਰਾਂ ਪਟਿਆਲਾ, 2 ਜਨਵਰੀ (ਪੰਜਾਬ ਮੇਲ)- ਪੰਜਾਬ ਪੁਲਿਸ ਦੇ ਸੇਵਾਮੁਕਤ ਆਈ.ਜੀ. ਅਮਰ ਸਿੰਘ ਚਾਹਲ ਨਾਲ 8.10 ਕਰੋੜ ਦੀ ਠੱਗੀ ਮਾਰਨ ਵਾਲੇ ਗਰੋਹ ਦੀਆਂ ਤਾਰਾਂ ਦੁਬਈ ਨਾਲ ਜੁੜੀਆਂ ਹੋਈਆਂ ਹਨ। ਇਸ ਧੰਦੇ ਦਾ ਨੈੱਟਵਰਕ ਮੁੱਖ ਰੂਪ ‘ਚ ਦੁਬਈ ਤੋਂ ਚਲਾਇਆ ਜਾਂਦਾ ਸੀ। ਉਂਜ ਪੁਲਿਸ ਨੇ ਇਸ ਗਰੋਹ ਦੇ ਦੋ ਮੈਂਬਰਾਂ […]

328 ਲਾਪਤਾ ਸਰੂਪਾਂ ਦਾ ਮਾਮਲਾ: ਵਿਸ਼ੇਸ਼ ਜਾਂਚ ਟੀਮ ਵੱਲੋਂ ਸ਼੍ਰੋਮਣੀ ਕਮੇਟੀ ਦਾ ਸਾਬਕਾ ਆਡੀਟਰ ਕੋਹਲੀ ਗ੍ਰਿਫ਼ਤਾਰ

– ਚੰਡੀਗੜ੍ਹ ਦੇ ਹੋਟਲ ਵਿਚੋਂ ਕੀਤਾ ਕਾਬੂ; ਮੁੱਖ ਮੰਤਰੀ ਵੱਲੋਂ ਸਿੱਟ ਬਣਾਉਣ ਤੋਂ ਬਾਅਦ ਪਹਿਲੀ ਗ੍ਰਿਫ਼ਤਾਰੀ ਅੰਮ੍ਰਿਤਸਰ, 2 ਜਨਵਰੀ (ਪੰਜਾਬ ਮੇਲ)- 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿਚ ਜਾਂਚ ਵਾਸਤੇ ਸਰਕਾਰ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਅੱਜ ਚੰਡੀਗੜ੍ਹ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਇੰਟਰਨਲ ਆਡੀਟਰ ਸਤਿੰਦਰ ਸਿੰਘ ਕੋਹਲੀ ਨੂੰ ਕਾਬੂ ਕਰ […]

ਨਿਊਯਾਰਕ ਸਿਟੀ ਦੇ ਮੇਅਰ ਮਮਦਾਨੀ ਨੇ ਕਾਰਕੁਨ ਉਮਰ ਖਾਲਿਦ ਲਈ ਨੋਟ ਲਿਖਿਆ

ਨਿਊਯਾਰਕ, 2 ਜਨਵਰੀ (ਪੰਜਾਬ ਮੇਲ)- ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਾਰਕੁਨ ਉਮਰ ਖਾਲਿਦ ਲਈ ਇੱਕ ਨੋਟ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ “ਕੜਵਾਹਟ” ਬਾਰੇ ਖਾਲਿਦ ਦੇ ਸ਼ਬਦਾਂ ਅਤੇ ਇਸ ਨੂੰ ਆਪਣੇ ਆਪ ‘ਤੇ ਭਾਰੂ ਨਾ ਹੋਣ ਦੇਣ ਦੀ ਮਹੱਤਤਾ ਨੂੰ ਯਾਦ ਕੀਤਾ ਹੈ। ਇਹ ਨੋਟ ਖਾਲਿਦ ਦੀ ਸਾਥੀ ਬਾਨੋਜੋਤਸਨਾ ਲਾਹਿੜੀ ਦੁਆਰਾ ‘ਐਕਸ’ (X) […]

ਪੰਜਾਬ ‘ਚ ਮੀਂਹ ਤੋਂ ਬਾਅਦ ਹੋਰ ਵਧੇਗੀ ਠੰਡ, ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਕੀਤੀ ਅਪੀਲ

ਜਲੰਧਰ/ਚੰਡੀਗੜ੍ਹ, 2 ਜਨਵਰੀ (ਪੰਜਾਬ ਮੇਲ)- ਨਵੇਂ ਸਾਲ ਦੀ ਸ਼ੁਰੂਆਤ ਨਾਲ ਹੀ ਪੰਜਾਬ ਵਿੱਚ ਮੌਸਮ ਨੇ ਕੜਾ ਰੁੱਖ ਅਖਤਿਆਰ ਕਰ ਲਿਆ ਹੈ। ਇਸ ਸਥਿਤੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਭਾਰਤੀ ਮੌਸਮ ਵਿਭਾਗ (IMD) ਵੱਲੋਂ ਪੰਜਾਬ ਲਈ 2 ਤੋਂ 5 ਜਨਵਰੀ 2026 ਤੱਕ ਜ਼ਿਲ੍ਹਾ ਵਾਰ ਮੌਸਮੀ ਚੇਤਾਵਨੀ ਜਾਰੀ ਕੀਤੀ ਗਈ […]

ਟਰੰਪ ਨੇ ਨਵੇਂ ਸਾਲ ਦੇ ਦਿਨ ਕਿਹਾ – ਧਰਤੀ ‘ਤੇ ਸ਼ਾਂਤੀ ਮੇਰਾ ਸੰਕਲਪ ਹੈ

ਫਲੋਰੀਡਾ, 2 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਦੇ ਨਵੇਂ ਸਾਲ ਦਾ ਸੰਕਲਪ “ਧਰਤੀ ‘ਤੇ ਸ਼ਾਂਤੀ” ਹੈ। ਉਨ੍ਹਾਂ ਨੇ ਇਹ ਟਿੱਪਣੀਆਂ ਫਲੋਰੀਡਾ ਦੇ ਆਪਣੇ ਮਾਰ-ਏ-ਲਾਗੋ ਰਿਜ਼ੋਰਟ ਵਿਖੇ ਨਵੇਂ ਸਾਲ ਦੀ ਸ਼ਾਮ ਦੇ ਸਮਾਗਮ ਦੌਰਾਨ ਕੀਤੀਆਂ। ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਨਵੇਂ ਸਾਲ ਦੇ ਸੰਕਲਪ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ […]

ਨਫਰਤੀ ਹਿੰਸਾ ਦਾ ਸ਼ਿਕਾਰ ਹੋਇਆ ਐਲਵਿਨ ਪ੍ਰਸਾਦ ਦਮ ਤੋੜ ਗਿਆ

ਸੈਕਰਾਮੈਂਟੋ, ਕੈਲੀਫੋਰਨੀਆ, 2 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-2 ਮਹੀਨੇ ਪਹਿਲਾਂ ਨਫਰਤੀ ਹਿੰਸਾ ਦਾ ਸ਼ਿਕਾਰ ਹੋਇਆ ਭਾਰਤੀ ਮੂਲ ਦਾ ਗੇਅ ਐਲਵਿਨ ਪ੍ਰਸਾਦ ਦਮ ਤੋੜ ਗਿਆ। 58 ਸਾਲਾ ਐਲਵਿਨ ਪ੍ਰਸਾਦ ਉਪਰ ਸੈਕਰਾਮੈਂਟੋ ਵਿੱਚ ਪਿਛਲੇ ਸਾਲ ਪਹਿਲੀ ਨਵੰਬਰ ਨੂੰ  ਹੈਲੋਵੀਨ ਦੀ ਰਾਤ ਨੂੰ ਹਮਲਾ ਹੋਇਆ ਸੀ। ਉਸ ਸਮੇ ਉਸ ਦੀ ਧੀ ਐਂਡਰੀਆ ਪ੍ਰਸਾਦ ਵੀ ਉਸ ਦੇ ਨਾਲ ਸੀ। […]

2025 ਵਿੱਚ 3 ਲੱਖ ਤੋਂ ਵਧ ਸੰਘੀ ਮੁਲਾਜ਼ਮਾਂ ਨੇ ਨੌਕਰੀ ਛੱਡੀ

ਸੈਕਰਾਮੈਂਟੋ,ਕੈਲੀਫੋਰਨੀਆ, 2 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-2025 ਵਿੱਚ 3,17,000 ਤੋਂ ਵਧ ਸੰਘੀ ਮੁਲਾਜ਼ਮਾਂ ਨੇ ਨੌਕਰੀ ਛੱਡੀ। ਪਰਸੋਨਲ ਮੈਨਜਮੈਂਟ ਦਫਤਰ ਅਨੁਸਾਰ ਬਹੁਗਿਣਤੀ ਮੁਲਾਜਮਾਂ ਨੇ ਇੱਛੁਕ ਤੌਰ ‘ਤੇ ਸਮੇ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਜਾਂ ਨੌਕਰੀਆਂ ਛੱਡ ਕੇ ਚਲੇ ਗਏ। ਮੁਲਾਜਮਾਂ ਨੇ ਇਹ ਕਦਮ   ਟਰੰਪ ਪ੍ਰਸ਼ਾਸਨ ਵੱਲੋਂ ਸਰਕਾਰੀ ਖਰਚ ਘਟਾਉਣ ਤੇ ਅਕੁਸ਼ਲਤਾ ਦੇ ਨਾਂ ‘ਤੇ ਹਜਾਰਾਂ […]

2025 ਦੌਰਾਨ ਪ੍ਰਵਾਸੀਆਂ ਦੇ ਹੱਕਾਂ ਨੂੰ ਲੈ ਕੇ ਜੂਝਦਾ ਰਿਹਾ ਕੈਲੀਫੋਰਨੀਆ

* ਇਮੀਗ੍ਰੇਸ਼ਨ ਇਨਫੋਰਸਮੈਂਟ ਨੂੰ ਰਾਜ ਤੋਂ ਦੂਰ ਰੱਖਣ ਲਈ ਬਣਾਏ ਕਈ ਕਾਨੂੰਨ ਸੈਕਰਾਮੈਂਟੋ, 1 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪ੍ਰਵਾਸੀਆਂ ਦੇ ਮੁੱਦੇ ‘ਤੇ ਪਿਛਲਾ ਸਾਲ ਕੈਲੀਫੋਰਨੀਆ ਲਈ ਸੁਖਾਵਾਂ ਨਹੀਂ ਰਿਹਾ ਤੇ ਉਸ ਨੂੰ ਇਮੀਗ੍ਰੇਸ਼ਨ ਇਨਫੋਰਸਮੈਂਟ ਅਧਿਕਾਰੀਆਂ ਨਾਲ ਟਕਰਾਅ ਵਰਗੇ ਹਾਲਾਤ ਵਿਚੋਂ ਗੁਜ਼ਰਨਾ ਪਿਆ। ਕੈਲੀਫੋਰਨੀਆ ਅਸੈਂਬਲੀ ਨੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਰਾਜ ਤੋਂ ਦੂਰ ਰੱਖਣ ਲਈ ਕਈ […]