‘ਆਪਰੇਸ਼ਨ ਸਿੰਧੂਰ’ ਦੌਰਾਨ ਚੀਨ ਦੀ ਭੂਮਿਕਾ ‘ਤੇ ਪਾਕਿਸਤਾਨ ਦੀ ਮੋਹਰ: ਚੀਨ ਨੇ ਦਾਅਵੇ ਦਾ ਕੀਤਾ ਸਮਰਥਨ

ਭਾਰਤ ਨੇ ਤੀਜੀ ਧਿਰ ਦੀ ਦਖ਼ਲਅੰਦਾਜ਼ੀ ਨੂੰ ਨਕਾਰਿਆ; ਕਿਹਾ- ਸਿੱਧੀ ਗੱਲਬਾਤ ਰਾਹੀਂ ਸੁਲਝਿਆ ਸੀ ਮਾਮਲਾ ਇਸਲਾਮਾਬਾਦ, 3 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ਨੇ ਚੀਨ ਦੇ ਉਸ ਦਾਅਵੇ ਦਾ ਸਮਰਥਨ ਕੀਤਾ ਹੈ, ਜਿਸ ਵਿਚ ਬੀਜਿੰਗ ਨੇ ਪਿਛਲੇ ਸਾਲ ਆਪਰੇਸ਼ਨ ਸਿੰਧੂਰ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘਟਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਗੱਲ ਕਹੀ ਸੀ। ਪਾਕਿਸਤਾਨੀ ਵਿਦੇਸ਼ […]

ਕਿਮ ਨੇ ਮਾਦੁਰੋ ਨੂੰ ‘ਖਾਸ ਦੋਸਤ’ ਦੱਸਦਿਆਂ ਟਰੰਪ ਨੂੰ ‘ਤੀਜੇ ਵਿਸ਼ਵ ਯੁੱਧ’ ਦੀ ਚਿਤਾਵਨੀ ਦਿੱਤੀ

ਵਾਸ਼ਿੰਗਟਨ, 3 ਜਨਵਰੀ (ਪੰਜਾਬ ਮੇਲ)- ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਨ੍ਹਾਂ ਦੀ ਪਤਨੀ ਸਿਲਿਆ ਫਲੋਰਸ ਨੂੰ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਦੁਨੀਆਂ ਭਰ ‘ਚ ਹਲਚਲ ਤੇਜ਼ ਹੋ ਗਈ ਹੈ। ਹੁਣ ਇਸ ਲੜਾਈ ਵਿਚ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਵੀ ਐਂਟਰੀ ਕਰ ਲਈ ਹੈ। ਕਿਮ ਨੇ ਮਾਦੁਰੋ ਨੂੰ ਆਪਣਾ […]

ਜਲੰਧਰ ਦੇ ਮੁੰਡੇ ਦੀ ਰੂਸ-ਯੂਕਰੇਨ ਦੀ ਜੰਗ ‘ਚ ਮੌਤ

ਜਲੰਧਰ, 3 ਜਨਵਰੀ  (ਪੰਜਾਬ ਮੇਲ)- ਰੂਸ ਅਤੇ ਯੂਕਰੇਨ ਵਿਚਕਾਰ ਜੰਗ ਲਗਾਤਾਰ ਜਾਰੀ ਹੈ। ਇਸ ਟਕਰਾਅ ਵਿੱਚ ਕਈ ਨੌਜਵਾਨ ਭਾਰਤੀ ਸੈਨਿਕ ਮਾਰੇ ਗਏ ਹਨ। ਹੁਣ ਜਲੰਧਰ ਦੇ ਇਕ ਨੌਜਵਾਨ ਦੀ ਰੂਸੀ ਜੰਗ ਵਿੱਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਦਾ ਰਹਿਣ ਵਾਲਾ 30 ਸਾਲਾ ਮਨਦੀਪ ਕੁਮਾਰ ਕੁਝ ਸਮੇਂ ਤੋਂ ਰੂਸ ਵਿੱਚ ਸੀ। ਉਹ ਟ੍ਰੈਵਲ […]

ਲਾਪਤਾ ਸਰੂਪ ਮਾਮਲਾ: ਪੰਜਾਬ ਵਿੱਚ ਸਿੱਟ ਵੱਲੋਂ 15 ਥਾਵਾਂ ’ਤੇ ਛਾਪੇਮਾਰੀ

 ਚੰਡੀਗੜ੍ਹ, 3 ਜਨਵਰੀ  (ਪੰਜਾਬ ਮੇਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਅੱਜ ਚੰਡੀਗੜ੍ਹ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਰੋਪੜ ਵਿੱਚ ਲਗਪਗ 15 ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਤਲਾਸ਼ੀ ਇਸ ਕੇਸ ਵਿੱਚ ਨਾਮਜ਼ਦ 16 ਮੁਲਜ਼ਮਾਂ ਨਾਲ ਜੁੜੇ ਘਰਾਂ ਅਤੇ ਦਫ਼ਤਰਾਂ ਵਿੱਚ ਲਈ […]

ਅਮਰੀਕਾ ਦਾ ਵੈਨਜ਼ੁਏਲਾ ’ਤੇ ਹਮਲਾ; ਰਾਸ਼ਟਰਪਤੀ ਮਾਦੁਰੋ ਪਤਨੀ ਸਣੇ ਕਾਬੂ

ਕਾਰਾਕਸ, 3 ਜਨਵਰੀ  (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਹੈਰਾਨੀਜਨਕ ਐਲਾਨ ਕਰਦਿਆਂ ਦੱਸਿਆ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਮਰੀਕੀ ਸੁਰੱਖਿਆ ਬਲਾਂ ਨੇ ਇੱਕ ਵੱਡੇ ਆਪਰੇਸ਼ਨ ਦੌਰਾਨ ਕਬਜ਼ੇ ਵਿੱਚ ਲੈ ਲਿਆ ਹੈ। ਟਰੰਪ ਅਨੁਸਾਰ, ਅਮਰੀਕੀ ਫੌਜ ਨੇ ਵੈਨੇਜ਼ੁਏਲਾ ਅਤੇ ਉਸਦੇ ਲੀਡਰ ’ਤੇ ਵੱਡੇ ਪੱਧਰ ਦਾ ਹਮਲਾ (large-scale strike) ਕੀਤਾ, ਜਿਸ ਤੋਂ […]

ਨਿਊਯਾਰਕ ਸਿਟੀ ਗੁਰਦੁਆਰੇ ਦੀਆਂ ਕੰਧਾਂ ‘ਤੇ ਨਫ਼ਰਤ ਭਰੀਆਂ ਗਰੈਫਿਟੀ ਪੇਂਟ ਕੀਤੀਆਂ 

ਨਿਊਯਾਰਕ ਸਿਟੀ ਗੁਰਦੁਆਰੇ ਦੀਆਂ ਕੰਧਾਂ ‘ਤੇ ਨਫ਼ਰਤ ਭਰੀਆਂ ਗਰੈਫਿਟੀ ਪੇਂਟ ਕੀਤੀਆਂ ਗਈਆਂ, ਭਾਈਚਾਰਾ ਚਿੰਤਤ  ਨਿਊਯਾਰਕ, 2 ਜਨਵਰੀ  (ਪੰਜਾਬ ਮੇਲ)-  ਅਣਪਛਾਤੇ ਵਿਅਕਤੀਆਂ ਨੇ ਨਿਊਯਾਰਕ ਦੇ ਕਵੀਨਜ਼ ਦੇ ਰਿਚਮੰਡ ਹਿਲਜ਼ ਖੇਤਰ ਵਿੱਚ ਸਥਿਤ ਇੱਕ ਸਿੱਖ ਸੱਭਿਆਚਾਰਕ ਕੇਂਦਰ ਅਤੇ ਗੁਰਦੁਆਰੇ ਦੀਆਂ ਕੰਧਾਂ ‘ਤੇ ਨਫ਼ਰਤ ਭਰੀਆਂ ਗ੍ਰੈਫਿਟੀ ਬਣਾਈਆਂ। ਭਾਈਚਾਰੇ ਦੇ ਮੈਂਬਰਾਂ ਨੇ ਇਸਨੂੰ ਨਫ਼ਰਤ ਅਪਰਾਧ ਕਿਹਾ ਅਤੇ ਸੁਰੱਖਿਆ ਚਿੰਤਾਵਾਂ […]

ਅਮਰੀਕਾ ‘ਚ ਵਿਆਹ ਹੁਣ ਗ੍ਰੀਨ ਕਾਰਡ ਦੀ ਗਾਰੰਟੀ ਨਹੀਂ ਰਿਹਾ

-ਬਦਲੀ ਹੋਈ ਇਮੀਗ੍ਰੇਸ਼ਨ ਪਾਲਿਸੀ ‘ਚ ਗ੍ਰੀਨ ਕਾਰਡ ਅਰਜ਼ੀਆਂ ਸਖਤ ਜਾਂਚ ਦੇ ਘੇਰੇ ‘ਚ ਵਾਸ਼ਿੰਗਟਨ, 2 ਜਨਵਰੀ (ਪੰਜਾਬ ਮੇਲ)- ਅਮਰੀਕੀ ਨਾਗਰਿਕ ਨਾਲ ਵਿਆਹ ਨੂੰ ਲੰਬੇ ਸਮੇਂ ਤੋਂ ਗ੍ਰੀਨ ਕਾਰਡ ਪ੍ਰਾਪਤ ਕਰਨ ਦਾ ਸਭ ਤੋਂ ਸੁਰੱਖਿਅਤ ਅਤੇ ਸਿੱਧਾ ਰਸਤਾ ਮੰਨਿਆ ਜਾਂਦਾ ਰਿਹਾ ਹੈ ਅਤੇ ਆਮ ਧਾਰਨਾ ਇਹ ਸੀ ਕਿ ਵਿਆਹ ਤੋਂ ਬਾਅਦ ਸਥਾਈ ਨਿਵਾਸ ਲਗਪਗ ਤੈਅ ਹੋ […]

ਭ੍ਰਿਸ਼ਟਾਚਾਰ ਮਾਮਲਾ: ਸੀ.ਬੀ.ਆਈ. ਅਦਾਲਤ ਵੱਲੋਂ ਹਰਚਰਨ ਭੁੱਲਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ

-ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਰਜ਼ੀ ਖਾਰਜ ਕੀਤੀ ਚੰਡੀਗੜ੍ਹ, 2 ਜਨਵਰੀ  (ਪੰਜਾਬ ਮੇਲ)- ਸੀ.ਬੀ.ਆਈ. ਦੀ ਅਦਾਲਤ ਨੇ ਭ੍ਰਿਸ਼ਟਾਚਾਰ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਵੱਲੋਂ ਦਾਇਰ ਕੀਤੀ ਗਈ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਇਸ ਮਾਮਲੇ ਦੀ ਅੱਜ ਚੰਡੀਗੜ੍ਹ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ […]

29 ਜਨਵਰੀ ਨੂੰ ਹੋਵੇਗੀ ਚੰਡੀਗੜ੍ਹ ਮੇਅਰ ਦੀ ਚੋਣ

-‘ਗੁਪਤ ਵੋਟਿੰਗ’ ਦੀ ਥਾਂ ਹੁਣ ‘ਹੱਥ ਖੜ੍ਹੇ’ ਕਰਕੇ ਚੁਣਿਆ ਜਾਵੇਗਾ ਮੇਅਰ’ ਚੰਡੀਗੜ੍ਹ, 2 ਜਨਵਰੀ (ਪੰਜਾਬ ਮੇਲ)- ਚੰਡੀਗੜ੍ਹ ਨਗਰ ਨਿਗਮ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਅਹਿਮ ਪੋਸਟਾਂ ਲਈ ਚੋਣਾਂ 29 ਜਨਵਰੀ ਨੂੰ ਹੋਣ ਜਾ ਰਹੀਆਂ ਹਨ। ਇਸ ਵਾਰ ਸਭ ਤੋਂ ਵੱਡੀ ਤਬਦੀਲੀ ਵੋਟਿੰਗ ਪ੍ਰਣਾਲੀ ਵਿਚ ਕੀਤੀ ਗਈ ਹੈ, ਜਿੱਥੇ ਗੁਪਤ ਵੋਟਿੰਗ ਦੀ […]

ਭਾਰਤ ਸਰਕਾਰ ਦੀ ‘ਐਕਸ’ ਨੂੰ ਸਖ਼ਤ ਚੇਤਾਵਨੀ: ਅਸ਼ਲੀਲ ਅਤੇ ਗੈਰ-ਕਾਨੂੰਨੀ ਸਮੱਗਰੀ ਤੁਰੰਤ ਹਟਾਉਣ ਦੇ ਆਦੇਸ਼

ਨਵੀਂ ਦਿਲੀ, 2 ਜਨਵਰੀ (ਪੰਜਾਬ ਮੇਲ)- ਕੇਂਦਰ ਸਰਕਾਰ ਨੇ ਐਲਨ ਮਸਕ ਦੀ ਸੋਸ਼ਲ ਮੀਡੀਆ ਕੰਪਨੀ ਐਕਸ ਨੂੰ ਇੱਕ ਸਖ਼ਤ ਨੋਟਿਸ ਜਾਰੀ ਕਰਦਿਆਂ ਸਾਰੀ ਅਸ਼ਲੀਲ ਅਤੇ ਗੈਰ-ਕਾਨੂੰਨੀ ਸਮੱਗਰੀ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਇਲੈਕਟ੍ਰਾਨਿਕਸ ਅਤੇ ਆਈ.ਟੀ. ਮੰਤਰਾਲੇ (Meity) ਨੇ ਵਿਸ਼ੇਸ਼ ਤੌਰ ‘ਤੇ ਗਰੋਕ ਏ.ਆਈ. ਐਪ ਦੀ ਦੁਰਵਰਤੋਂ ‘ਤੇ ਚਿੰਤਾ ਪ੍ਰਗਟਾਈ ਹੈ, ਜਿਸ ਰਾਹੀਂ ਔਰਤਾਂ […]