ਅਮਰੀਕਾ: ਭਾਰਤੀ ਮੂਲ ਦੇ ਰਵੀ ਚੌਧਰੀ ਹਵਾਈ ਸੈਨਾ ਦੇ ਸਹਾਇਕ ਸਕੱਤਰ ਨਿਯੁਕਤ

ਵਾਸ਼ਿੰਗਟਨ, 16 ਮਾਰਚ (ਪੰਜਾਬ ਮੇਲ)- ਸੰਯੁਕਤ ਰਾਜ ਦੀ ਸੈਨੇਟ ਨੇ ਭਾਰਤੀ ਮੂਲ ਦੇ ਰਵੀ ਚੌਧਰੀ ਨੂੰ ਊਰਜਾ, ਸਥਾਪਨਾ ਅਤੇ ਵਾਤਾਵਰਣ ਲਈ ਹਵਾਈ ਸੈਨਾ ਦਾ ਸਹਾਇਕ ਸਕੱਤਰ ਨਿਯੁਕਤ ਕੀਤਾ ਹੈ। ਚੌਧਰੀ ਨੇ 65-29 ਦੇ ਵੋਟ ਨਾਲ ਫ਼ਤਵਾ ਜਿੱਤ ਕੇ ਪੈਂਟਾਗਨ ਵਿਚ ਚੋਟੀ ਦੇ ਨਾਗਰਿਕ ਲੀਡਰਸ਼ਿਪ ਅਹੁਦਿਆਂ ਵਿਚੋਂ ਇਕ ਦਾ ਹਿੱਸਾ ਬਣ ਗਏ ਹਨ। ਚੌਧਰੀ ਹਵਾਈ ਸੈਨਾ […]

ਅਮਰੀਕਾ ’ਚ ਮਸ਼ਹੂਰ ਪੰਜਾਬੀ ਅਦਾਕਾਰ ਅਮਨ ਧਾਲੀਵਾਲ ’ਤੇ ਜਾਨਲੇਵਾ ਹਮਲਾ

ਮਾਨਸਾ, 16 ਮਾਰਚ (ਪੰਜਾਬ ਮੇਲ)- ਪੰਜਾਬੀ ਅਦਾਕਾਰ ਅਮਨ ਧਾਲੀਵਾਲ ਉਤੇ ਵਿਦੇਸ਼ ਵਿਚ ਹਮਲਾ ਕੀਤਾ ਗਿਆ ਹੈ। ਉਂਝ ਉਸ ਦੀ ਹਾਲਤ ਫਿਲਹਾਲ ਠੀਕ ਦੱਸੀ ਗਈ ਹੈ। ਉਸ ਉਪਰ ਇਹ ਹਮਲਾ ਅਮਰੀਕਾ ਵਿਚ ਜਿੰਮ ਵਿਚ ਕਸਰਤ‌ ਕਰਨ ਦੌਰਾਨ ਗੋਰੇ ਵਲੋਂ ਕੀਤਾ ਗਿਆ, ਜਿਸ ਨੂੰ ਕਾਬੂ ਕਰਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅਮਨ ਧਾਲੀਵਾਲ ਨੂੰ ਉਸ […]

ਸਿਸਟਮ ’ਤੇ ਵੱਡੇ ਸਵਾਲ ਖੜ੍ਹੇ ਕਰਦੀ ਹੈ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ’ : ਬਲਕੌਰ ਸਿੰਘ

ਲੁਧਿਆਣਾ , 16 ਮਾਰਚ (ਪੰਜਾਬ ਮੇਲ)- ਲੁਧਿਆਣਾ ਪਹੁੰਚੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਸਿਸਟਮ ’ਤੇ ਵੱਡੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿਸ਼ਨੋਈ ਦੀ ਇਕ ਸਾਜ਼ਿਸ਼ ਤਹਿਤ ਇੰਟਰਵਿਊ ਕੀਤੀ ਗਈ ਹੈ। […]

ਜੀ-20 ਸੰਮੇਲਨ ਦੀ ਅੰਮ੍ਰਿਤਸਰ ‘ਚ ਸ਼ੁਰੂਆਤ

ਜੀ-20 ਨਾਲ ਸਬੰਧਿਤ 28 ਮੁਲਕਾਂ ਦੇ ਲਗਭਗ 55 ਡੈਲੀਗੇਟ ਹੋਣਗੇ ਸ਼ਾਮਲ ਅੰਮ੍ਰਿਤਸਰ/ਚੰਡੀਗੜ੍ਹ, 15 ਮਾਰਚ (ਪੰਜਾਬ ਮੇਲ)- ਭਾਰਤ ਦੇ ਇਤਿਹਾਸਕ ਅਤੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਗੁਰੂ ਨਗਰੀ ਵਿਖੇ ਜੀ-20 ਸੰਮੇਲਨ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਮੱਦੇਨਜ਼ਰ ਵਿਦੇਸ਼ੀ ਡੈਲੀਗੇਟ ਅੰਮ੍ਰਿਤਸਰ ਵਿਖੇ ਪਹੁੰਚ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਮਹਿਮਾਨਾਂ […]

ਤੇਜ਼ ਝੱਖੜ ਅਤੇ ਭਾਰੀ ਬਾਰਿਸ਼ ਨੇ ਕੈਲੀਫੋਰਨੀਆ ਦਾ ਜਨਜੀਵਨ ਕੀਤਾ ਅਸਤ-ਵਿਅਸਤ

– ਰਾਸ਼ਟਰਪਤੀ ਵੱਲੋਂ ਮਦਦ ਦਾ ਐਲਾਨ ਸੈਕਰਾਮੈਂਟੋ, 15 ਮਾਰਚ (ਪੰਜਾਬ ਮੇਲ)- ਕੈਲੀਫੋਰਨੀਆ ਵਿਚ ਤੂਫ਼ਾਨ, ਭਾਰੀ ਬਾਰਿਸ਼ ਅਤੇ ਬਰਫਬਾਰੀ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ, ਜਿਸ ਨਾਲ ਬਹੁਤ ਸਾਰੀਆਂ ਸੜਕਾਂ ਅਤੇ ਫਰੀਵੇਅ ਦੇ ਉੱਤੋਂ ਦੀ ਪਾਣੀ ਲੰਘਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਆਵਾਜਾਈ ਵਿਚ ਭਾਰੀ ਵਿਘਨ ਪਿਆ ਹੈ। ਬਹੁਤੇ ਦਰਿਆ ਅਤੇ ਨਹਿਰਾਂ ਖਤਰੇ ਦੇ ਨਿਸ਼ਾਨ […]

ਗੋਲਡੀ ਬਰਾੜ ਤੇ ਸਚਿਨ ਨੇ ਕਰਵਾਇਆ ਸਿੱਧੂ ਮੂਸੇਵਾਲਾ ਦਾ ਕਤਲ: ਗੈਂਗਸਟਰ ਲਾਰੈਂਸ ਬਿਸ਼ਨੋਈ

– ਬਿਸ਼ਨੋਈ ਵੱਲੋਂ ਇਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ ਨੇ ਮਚਾਈ ਹਲਚਲ – ਬਾਲੀਵੁੱਡ ਐਕਟ ਸਲਮਾਨ ਖਾਨ ਨੂੰ ਇਕ ਵਾਰ ਫਿਰ ਦਿੱਤੀ ਧਮਕੀ ਚੰਡੀਗੜ੍ਹ, 15 ਮਾਰਚ (ਪੰਜਾਬ ਮੇਲ)- ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ‘ਚ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਇਕ ਟੀ.ਵੀ. ਚੈਨਲ ਨੂੰ ਦਿੱਤੇ ਗਏ […]

ਅਮਰੀਕਾ ‘ਚ 2021 ਦੌਰਾਨ ਨਫਰਤੀ ਅਪਰਾਧ ਦੇ ਮਾਮਲਿਆਂ ‘ਚ ਹੋਇਆ ਵਾਧਾ

– ਐੱਫ.ਬੀ.ਆਈ. ਨੇ ਕੀਤਾ ਖੁਲਾਸਾ – ਜਾਰੀ ਅੰਕੜਿਆਂ ਮੁਤਾਬਕ ਨਫਰਤੀ ਅਪਰਾਧ ਮਾਮਲਿਆਂ ‘ਚ 12 ਫੀਸਦੀ ਦਾ ਵਾਧਾ ਹੋਇਆ ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ 2021 ਵਿਚ ਨਫ਼ਰਤੀ ਅਪਰਾਧ ਦੇ ਮਾਮਲਿਆਂ ‘ਚ ਇਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ, ਇਨ੍ਹਾਂ ਵਿਚ ਸਿੱਖ ਵੀ ਭਾਰੀ ਗਿਣਤੀ ਵਿਚ ਸ਼ਾਮਲ ਹਨ। ਇਹ ਜਾਣਕਾਰੀ ਅਮਰੀਕਾ ਦੇ ਨਿਆਂ ਵਿਭਾਗ ਦੀ […]

ਅਮਰੀਕਾ ਦੇ ਵੱਡੇ ਬੈਂਕਾਂ ‘ਚ ਸ਼ਾਮਲ ਸਿਲੀਕਾਨ ਵੈਲੀ ਬੈਂਕ ਡੁੱਬਿਆ

-ਬੈਂਕ ਦੇ ਦੀਵਾਲੀਆ ਹੋਣ ਤੋਂ ਬਾਅਦ ਉਸ ਦੀ ਸੰਪਤੀ ਹੋਈ ਜ਼ਬਤ ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਵੱਡੇ ਬੈਂਕਾਂ ‘ਚ ਸ਼ਾਮਲ ਸਿਲੀਕਾਨ ਵੈਲੀ ਬੈਂਕ (ਐੱਸ.ਵੀ.ਬੀ.) ਡੁੱਬ ਗਿਆ ਹੈ। ਬੈਂਕ ਦੇ ਦੀਵਾਲੀਆ ਹੋਣ ਤੋਂ ਬਾਅਦ ਉਸ ਦੀ ਸੰਪਤੀ ਜ਼ਬਤ ਕਰ ਲਈ ਗਈ ਹੈ। ਬੈਂਕ ਬੰਦ ਹੋਣ ਕਾਰਨ ਅਮਰੀਕੀ ਬੈਂਕਿੰਗ ਸੈਕਟਰ ਮੁਸ਼ਕਲਾਂ ‘ਚ ਘਿਰ ਗਿਆ ਹੈ […]

ਮੈਕਸੀਕੋ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ‘ਤੇ ਹੋਈ ਸਖਤੀ

ਬਾਰਡਰ ‘ਤੇ ਇਕੱਠੀ ਹੋਈ ਭਾਰੀ ਭੀੜ ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਮੈਕਸੀਕੋ ਨਾਲ ਲੱਗਦੀ ਯੂ.ਐੱਸ, ਸਰਹੱਦ ‘ਤੇ ਪ੍ਰਵਾਸੀਆਂ ਦੇ ਇੱਕ ਵੱਡੇ ਸਮੂਹ ਨੇ ਐਤਵਾਰ ਨੂੰ ਸੰਯੁਕਤ ਰਾਜ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਯੂ.ਐੱਸ, ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਨੇ ਦੱਸਿਆ ਕਿ ਐਤਵਾਰ ਦੁਪਹਿਰ ਨੂੰ ਵੱਡੀ ਭੀੜ ਇਕੱਠੀ ਹੋਈ ਅਤੇ ਇਸਨੂੰ ”ਮਾਸ ਐਂਟਰੀ ਕਰਨ ਦੇ […]

ਨੌਕਰੀ ਗਵਾਉਣ ਵਾਲੇ ਐੱਚ1-ਬੀ ਕਰਮਚਾਰੀਆਂ ਲਈ ਗ੍ਰੇਸ ਪੀਰੀਅਡ ਵਧਾਉਣ ਦੀ ਸਿਫ਼ਾਰਸ਼

-ਬਾਇਡਨ ਦੀ ਸਲਾਹਕਾਰ ਉਪ-ਕਮੇਟੀ ਵੱਲੋਂ ਗ੍ਰੇਸ ਪੀਰੀਅਡ 60 ਦਿਨ ਤੋਂ ਵਧਾ ਕੇ 180 ਦਿਨ ਕਰਨ ਦੀ ਸਿਫਾਰਸ਼ ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਇਕ ਸਲਾਹਕਾਰ ਉਪ-ਕਮੇਟੀ ਨੇ ਨੌਕਰੀ ਗਵਾਉਣ ਵਾਲੇ ਐੱਚ1-ਬੀ ਵੀਜ਼ਾ ਧਾਰਕ ਕਰਮਚਾਰੀਆਂ ਲਈ ਮੌਜੂਦਾ ਰਿਆਇਤ ਦੀ ਮਿਆਦ (ਗ੍ਰੇਸ ਪੀਰੀਅਡ) 60 ਦਿਨ ਤੋਂ ਵਧਾ ਕੇ 180 ਦਿਨ ਕਰਨ ਦੀ ਸਿਫਾਰਿਸ਼ […]