ਭਾਰਤ ਨਾਲ ਵੀਜ਼ਾ ਪ੍ਰਣਾਲੀ ਨੂੰ ਸੌਖਾ ਬਣਾਉਣ ਦੀ ਤਿਆਰੀ ਕਰ ਰਿਹੈ ਰੂਸ

ਮਾਸਕੋ, 9 ਮਾਰਚ (ਪੰਜਾਬ ਮੇਲ)-ਰੂਸ ਵੀਜ਼ਾ ਪ੍ਰਣਾਲੀ ਨੂੰ ਸੌਖਾ ਬਣਾਉਣ ਲਈ ਭਾਰਤ ਸਮੇਤ ਛੇ ਦੇਸ਼ਾਂ ਨਾਲ ਸਮਝੌਤੇ ਦੀ ਤਿਆਰੀ ਕਰ ਰਿਹਾ ਹੈ। ਰੂਸੀ ਸਮਾਚਾਰ ਏਜੰਸੀ ਟਾਸ ਨੇ ਉਪ ਵਿਦੇਸ਼ ਮੰਤਰੀ ਯੇਵਗੇਨੀ ਇਵਾਨੋਵ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਇਵਾਨੋਵ ਨੇ ਕਿਹਾ ਕਿ ਭਾਰਤ ਤੋਂ ਇਲਾਵਾ ਅਸੀਂ ਅੰਗੋਲਾ, ਵੀਅਤਨਾਮ, ਇੰਡੋਨੇਸ਼ੀਆ, ਸੀਰੀਆ ਅਤੇ ਫਿਲੀਪੀਨਜ਼ ਨਾਲ ਵੀ ਅੰਤਰ-ਸਰਕਾਰੀ […]

ਤਾਲਿਬਾਨ ਸ਼ਾਸਨ ‘ਚ ਔਰਤਾਂ ਲਈ ਦੁਨੀਆਂ ਦਾ ਸਭ ਤੋਂ ਦਮਨਕਾਰੀ ਦੇਸ਼ ਬਣਿਆ ਅਫਗਾਨਿਸਤਾਨ

ਵਾਸ਼ਿੰਗਟਨ, 9 ਮਾਰਚ (ਪੰਜਾਬ ਮੇਲ)-ਸੰਯੁਕਤ ਰਾਸ਼ਟਰ (ਯੂ. ਐੱਨ.) ਨੇ ਬੁੱਧਵਾਰ ਨੂੰ ਕਿਹਾ ਕਿ ਤਾਲਿਬਾਨ ਵੱਲੋਂ ਕਬਜ਼ਾ ਕੀਤੇ ਜਾਣ ਤੋਂ ਬਾਅਦ ਅਫਗਾਨਿਸਤਾਨ ਕਈ ਬੁਨਿਆਦੀ ਅਧਿਕਾਰਾਂ ਤੋਂ ਵਾਂਝੀਆਂ ਔਰਤਾਂ ਅਤੇ ਲੜਕੀਆਂ ਲਈ ਦੁਨੀਆਂ ਦਾ ਸਭ ਤੋਂ ਦਮਨਕਾਰੀ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਜਾਰੀ ਇਕ ਬਿਆਨ ‘ਚ ਕਿਹਾ ਕਿ ਅਫਗਾਨਿਸਤਾਨ ਦੇ ਨਵੇਂ […]

ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ ਦੀ 128 ਸਾਲ ਦੀ ਉਮਰ ‘ਚ ਮੌਤ

50 ਤੋਂ ਵੱਧ ਪੋਤੇ-ਪੜਪੋਤੇ ਬਿਊਨਿਸ ਆਇਰਸ, 9 ਮਾਰਚ (ਪੰਜਾਬ ਮੇਲ)-ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ ਦਾ 8 ਮਾਰਚ ਨੂੰ ਦਿਹਾਂਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਖਣੀ ਅਫਰੀਕਾ ਵਿਚ ਰਹਿਣ ਵਾਲੀ ਜੋਹਾਨਾ ਮਾਜ਼ੀਬੁਕੋ 128 ਸਾਲਾਂ ਦੀ ਸੀ। ਉਸ ਦਾ ਜਨਮ 1894 ਵਿਚ ਹੋਇਆ ਸੀ। ਉਹ ਇਸ ਸਾਲ ਮਈ ਵਿਚ 129 ਸਾਲ ਦੀ ਹੋਣ ਵਾਲੀ […]

ਚੀਨ ‘ਚ ਮਹਿਲਾ ਪ੍ਰਜਨਨ ਦਰ ‘ਚ ਆਈ ਵੱਡੀ ਗਿਰਾਵਟ ਕਾਰਨ ਚਿੰਤਾ!

ਬੀਜਿੰਗ, 9 ਮਾਰਚ (ਪੰਜਾਬ ਮੇਲ)- ਗਰੀਬੀ ਦੇ ਡਰੋਂ ਚੀਨੀ ਔਰਤਾਂ ਬੱਚੇ ਪੈਦਾ ਕਰਨ ਤੋਂ ਬਚ ਰਹੀਆਂ ਹਨ। ਚੀਨ ਪਿਛਲੇ ਕਈ ਦਹਾਕਿਆਂ ਵਿਚ ਸਭ ਤੋਂ ਘੱਟ ਮਹਿਲਾ ਪ੍ਰਜਨਨ ਦਰ ਦਾ ਸਾਹਮਣਾ ਕਰ ਰਿਹਾ ਹੈ। ਇਸ ਕਾਰਨ ਉਸਨੇ ਜਨਮਦਰ ਨੂੰ ਉਤਸ਼ਾਹਿਤ ਕਰਨ ਲਈ ਪੁਰਾਣੀਆਂ ਸਾਰੀਆਂ ਪਾਬੰਦੀਆਂ ਹਟਾ ਲਈਆਂ ਹਨ। ਦੱਖਣੀ ਚੀਨ ਦੇ ਗਵਾਂਗਡਾਂਗ ਵਿਚ ਪ੍ਰਾਇਮਰੀ ਸਕੂਲ ਦੀ […]

ਪਾਕਿਸਤਾਨ ਨੇ ਚੀਨ ਤੋਂ ਮੰਗੀ ਮਦਦ, 2 ਬਿਲੀਅਨ ਡਾਲਰ ਤੋਂ ਵੱਧ ਜਮ੍ਹਾ ਕਰਨ ਦੀ ਕੀਤੀ ਬੇਨਤੀ

ਇਸਲਾਮਾਬਾਦ, 9 ਮਾਰਚ (ਪੰਜਾਬ ਮੇਲ)- ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੇ ਆਈ.ਐੱਮ.ਐੱਫ. ਨੂੰ ਕਿਹਾ ਕਿ ਉਸ ਨੇ ਚੀਨ ਨੂੰ ਕਿਹਾ ਹੈ ਕਿ ਉਹ ਇਕ ਹੋਰ ਸਾਲ ਲਈ 2 ਬਿਲੀਅਨ ਡਾਲਰ ਦੀ ਜਮ੍ਹਾ ਰਕਮ ਵਾਪਸ ਲੈ ਲਵੇ। ਦਰਅਸਲ, ਪਾਕਿਸਤਾਨ ਅੰਤਰਰਾਸ਼ਟਰੀ ਮੁਦਰਾ ਫੰਡ ਤੋਂ 1.1 ਬਿਲੀਅਨ ਡਾਲਰ ਦੀ ਫੰਡਿੰਗ ਦੀ ਉਡੀਕ ਕਰ ਰਿਹਾ ਹੈ। […]

ਪਾਕਿਸਤਾਨ ‘ਚ ਹੋਲੀ ਮੌਕੇ ਹਿੰਦੂ ਡਾਕਟਰ ਦੀ ਹੱਤਿਆ

ਡਰਾਈਵਰ ਨੇ ਦਿੱਤਾ ਵਾਰਦਾਤ ਨੂੰ ਅੰਜਾਮ ਇਸਲਾਮਾਬਾਦ, 9 ਮਾਰਚ (ਪੰਜਾਬ ਮੇਲ)- ਪਾਕਿਸਤਾਨ ਦੇ ਸਿੰਧ ਸੂਬੇ ਵਿਚ ਹੋਲੀ ਮੌਕੇ ਇਕ ਹਿੰਦੂ ਡਾਕਟਰ ਦਾ ਕਤਲ ਕਰ ਦਿੱਤਾ ਗਿਆ। ਦਾਅਵਾ ਹੈ ਕਿ ਡਾਕਟਰ ਦੇ ਹੀ ਡਰਾਈਵਰ ਨੇ ਕਤਲ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਾਕਿਸਤਾਨ ਦੀ ਡਾਨ ਨਿਊਜ਼ ਵੈੱਬਸਾਈਟ ਨੇ ਐੱਸ.ਐੱਸ.ਪੀ. ਅਮਜਦ ਸ਼ੇਖ ਦੇ ਹਵਾਲੇ ਨਾਲ ਦੱਸਿਆ […]

ਅਫਗਾਨਿਸਤਾਨ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਧਮਾਕਾ, ਗਵਰਨਰ ਸਮੇਤ ਤਿੰਨ ਦੀ ਮੌਤ

ਕਾਬੁਲ, 9 ਮਾਰਚ (ਪੰਜਾਬ ਮੇਲ)- ਅਫਗਾਨਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਲਖ ਸੂਬੇ ‘ਚ ਹੋਏ ਇਕ ਧਮਾਕੇ ‘ਚ ਤਾਲਿਬਾਨ ਦੇ ਗਵਰਨਰ ਮੁਹੰਮਦ ਦਾਊਦ ਮੁਜ਼ੱਮਿਲ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਨੂੰ ਇੱਥੇ ਇੱਕ ਬੰਬ ਧਮਾਕੇ ਵਿੱਚ ਤਾਲਿਬਾਨ ਦਾ ਇੱਕ ਨੇਤਾ ਮਾਰਿਆ ਗਿਆ।  ਏਐਫਪੀ ਨਿਊਜ਼ ਏਜੰਸੀ ਨੇ ਪੁਲਸ ਦੇ […]

ਸਿੱਧੂ ਮੂਸੇਵਾਲਾ ਮਾਮਲੇ ’ਤੇ ਪੰਜਾਬ ਵਿਧਾਨ ਸਭਾ ’ਚ ਹੰਗਾਮਾ: ਕਾਂਗਰਸ ਨੇ ਵਾਕਆਊਟ ਕੀਤਾ

ਚੰਡੀਗੜ੍ਹ, 9 ਮਾਰਚ (ਪੰਜਾਬ ਮੇਲ)- ਪੰਜਾਬ ਵਿਧਾਨ ਸਭਾ ‘ਚ ਅੱਜ ਸੱਤਾਧਾਰੀ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਕਾਂਗਰਸ ਦੇ ਮੈਂਬਰਾਂ ਵਿਚਾਲੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਮਾਮਲੇ ’ਤੇ ਤਿੱਖੀ ਬਹਿਸ ਹੋਈ। ਇਸ ਮੌਕੇ ਮੰਤਰੀ ਕੁਲਦੀਪ ਧਾਲੀਵਾਲ ਅਤੇ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਵਿਚਾਲੇ ਗਰਮਾ-ਗਰਮੀ ਹੋਈ। ਸ੍ਰੀ ਧਾਲੀਵਾਲ ਵੱਲੋਂ ਕਾਂਗਰਸ […]

ਮਸ਼ਹੂਰ ਅਦਾਕਾਰ ਤੇ ਨਿਰਮਾਤਾ ਸਤੀਸ਼ ਕੌਸ਼ਿਕ ਦਾ ਦੇਹਾਂਤ

ਮੁੰਬਈ, 9 ਮਾਰਚ (ਪੰਜਾਬ ਮੇਲ)- ਮਸ਼ਹੂਰ ਅਭਿਨੇਤਾ ਅਤੇ ਫਿਲਮ ਨਿਰਮਾਤਾ ਸਤੀਸ਼ ਕੌਸ਼ਿਕ ਦਾ ਅੱਜ ਤੜਕੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਅਦਾਕਾਰ ਅਨੁਪਮ ਖੇਰ ਨੇ ਦਿੱਤੀ। ਕੌਸ਼ਿਕ 66 ਸਾਲਾਂ ਦੇ ਸਨ। ਖੇਰ ਨੇ ਕਿਹਾ ਕਿ ਕੌਸ਼ਿਕ ਦਿੱਲੀ ਵਿੱਚ ਆਪਣੇ ਦੋਸਤ ਦੇ ਘਰ ਸੀ, ਜਦੋਂ ਉਨ੍ਹਾਂ ਨੇ […]

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦਰਬਾਰ ਸਾਹਿਬ ’ਚ ਮੱਥਾ ਟੇਕਿਆ

ਅੰਮ੍ਰਿਤਸਰ, 9 ਮਾਰਚ (ਪੰਜਾਬ ਮੇਲ)- ਰਾਸ਼ਟਰਪਤੀ ਦਰੋਪਤੀ ਮੁਰਮੂ ਅੱਜ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ। ਇਸ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦਾ ਹਵਾਈ ਅੱਡੇ ’ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਹੋਰ ਹਸਤੀਆਂ ਨੇ ਸਵਾਗਤ ਕੀਤਾ। ਦਰਬਾਰ ਸਾਹਿਬ ਪੁੱਜਣ ’ਤੇ ਸ਼‍੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ […]