ਦਿੱਲੀ ਪੁਲਿਸ ਵੱਲੋਂ ਬ੍ਰਿਜ ਭੂਸ਼ਨ ਖ਼ਿਲਾਫ਼ ਵਿਸ਼ੇਸ਼ ਜਾਂਚ ਟੀਮ ਕਾਇਮ ਕੀਤੀ

-10 ਮੈਂਬਰੀ ਸਿਟ ‘ਚ 4 ਮਹਿਲਾ ਅਧਿਕਾਰੀ ਨਵੀਂ ਦਿੱਲੀ, 12 ਮਈ (ਪੰਜਾਬ ਮੇਲ)- ਮਹਿਲਾ ਪਹਿਲਵਾਨਾਂ ਵੱਲੋਂ ਜਿਨਸੀ ਸ਼ੋਸ਼ਣ ਬਾਰੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਲਾਗਏ ਦੋਸ਼ਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਕਾਇਮ ਕਰ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਇਸ ਵਿਚ […]

ਜਿਨਸੀ ਸ਼ੋਸ਼ਣ ਮਾਮਲਾ: ਦਿੱਲੀ ਪੁਲੀਸ ਵੱਲੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਬਿਆਨ ਦਰਜ

ਨਵੀਂ ਦਿੱਲੀ, 12 ਮਈ (ਪੰਜਾਬ ਮੇਲ)- ਦਿੱਲੀ ਪੁਲਿਸ ਨੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਮਾਮਲੇ ‘ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਦਾ ਬਿਆਨ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਹਿਲਵਾਨਾਂ ਦੀ ਸ਼ਿਕਾਇਤ ‘ਤੇ ਬ੍ਰਿਜ ਭੂਸ਼ਨ ਦਾ ਬਿਆਨ ਦਰਜ ਕੀਤਾ ਗਿਆ ਅਤੇ ਕੁਝ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ। […]

ਸੁਪਰੀਮ ਕੋਰਟ ਅਡਾਨੀ-ਹਿੰਡਨਬਰਗ ਮਾਮਲੇ ‘ਚ ਸੇਬੀ ਨੂੰ ਜਾਂਚ ਪੂਰੀ ਕਰਨ ਲਈ ਦੇ ਸਕਦੀ ਹੈ 3 ਮਹੀਨਿਆਂ ਦਾ ਸਮਾਂ

ਨਵੀਂ ਦਿੱਲੀ, 12 ਮਈ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਅਡਾਨੀ-ਹਿੰਡਨਬਗ ਵਿਵਾਦ ਵਿਚ ਕਿਹਾ ਹੈ ਕਿ ਉਹ ਸ਼ੇਅਰਾਂ ਵਿਚ ਹੇਰਾਫੇਰੀ ਦੇ ਦੋਸ਼ਾਂ ਦੀ ਜਾਂਚ ਪੂਰੀ ਕਰਨ ਲਈ ਸੇਬੀ ਨੂੰ ਤਿੰਨ ਮਹੀਨਿਆਂ ਦਾ ਸਮਾਂ ਦੇ ਸਕਦੀ ਹੈ। ਸੇਬੀ ਨੇ ਛੇ ਮਹੀਨੇ ਦਾ ਸਮਾਂ ਮੰਗਿਆ ਸੀ। ਅਦਾਲਤ ਨੇ ਕਿਹਾ ਹੈ ਕਿ ਉਸ ਦੀ ਰਜਿਸਟਰੀ ਨੂੰ ਸੁਪਰੀਮ ਕੋਰਟ ਵੱਲੋਂ […]

ਟਵਿੱਟਰ ਨੂੰ ਮਿਲੀ ਨਵੀਂ ਸੀ.ਈ.ਓ., 6 ਹਫ਼ਤਿਆਂ ‘ਚ ਸੰਭਾਲੇਗੀ ਅਹੁਦਾ

ਸਾਨ ਫਰਾਂਸਿਸਕੋ, 12 ਮਈ (ਪੰਜਾਬ ਮੇਲ)- ਐਲੋਨ ਮਸਕ ਨੇ ਕਿਹਾ ਕਿ ਉਨ੍ਹਾਂ ਨੂੰ ਟਵਿੱਟਰ ਲਈ ਨਵਾਂ ਸੀ.ਈ.ਓ., ਜਾਂ ”ਐਕਸ ਕਾਰਪ” ਲੱਭਿਆ ਹੈ। ਟਵਿੱਟਰ ਦੇ ਸੀ.ਈ.ਓ. ਨੂੰ ਹੁਣ ਇਸ ਨਾਂ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨਵੇਂ ਸੀ.ਈ.ਓ. ਦਾ ਨਾਮ ਨਹੀਂ ਲਿਆ ਪਰ ਕਿਹਾ ਕਿ ਉਹ ਔਰਤ ਹੈ ਅਤੇ ਛੇ ਹਫ਼ਤਿਆਂ ‘ਚ ਕੰਮ ਸ਼ੁਰੂ ਕਰੇਗੀ।

ਪੰਜਾਬ ਸਰਕਾਰ ਵੱਲੋਂ ਹਵਾਈ ਅੱਡਿਆਂ ‘ਤੇ ਸ਼ਰਾਬ ਦੀਆਂ ਦੁਕਾਨਾਂ ਦੀ ਲਾਇਸੈਂਸ ਫੀਸ ‘ਚ ਵਾਧਾ

ਸੂਬਾ ਸਰਕਾਰ ਨੇ ‘ਵਾਇਆ ਏਅਰ’ ਸ਼ਰਾਬ ਹੋਰਨਾਂ ਸੂਬਿਆਂ ਵਿਚ ਲਿਜਾ ਕੇ ਵੇਚਣ ਵਾਲਿਆਂ ‘ਤੇ ਨਕੇਲ ਕੱਸੀ ਚੰਡੀਗੜ੍ਹ, 12 ਮਈ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਮੁਹਾਲੀ ਹਵਾਈ ਅੱਡੇ ‘ਤੇ ਸ਼ਰਾਬ ਦੀਆਂ ਦੁਕਾਨਾਂ ਚਲਾਉਣ ਲਈ ਲਾਇਸੈਂਸ ਫ਼ੀਸ 10 ਲੱਖ ਰੁਪਏ ਤੋਂ ਵਧਾ ਕੇ ਛੇ ਕਰੋੜ ਅਤੇ ਅੰਮ੍ਰਿਤਸਰ ਹਵਾਈ ਅੱਡੇ ‘ਤੇ 4 ਕਰੋੜ ਰੁਪਏ ਕਰ ਦਿੱਤੀ ਹੈ। ਸਰਕਾਰ […]

ਖਰੜ ਨੇੜੇ ਗੁਰਲਾਲ ਬਰਾੜ ਕਤਲ ਮਾਮਲੇ ਦੇ ਮੁਲਜ਼ਮ ਦੇ ਸਾਥੀ ਦੀ ਗੋਲੀ ਮਾਰ ਕੇ ਹੱਤਿਆ

ਮੁਹਾਲੀ, 12 ਮਈ (ਪੰਜਾਬ ਮੇਲ)- ਖਰੜ ਨੇੜੇ ਰੁੜਕੀ ‘ਚ ਅੱਜ ਗੋਲੀਬਾਰੀ ‘ਚ ਨੌਜਵਾਨ ਪਰਦੀਪ ਦੀ ਮੌਤ ਹੋ ਗਈ ਅਤੇ ਦੂਜਾ ਗਿੱਤਾ ਜ਼ਖਮੀ ਹੋ ਗਿਆ। ਗਿੱਤਾ ਅਦਾਲਤ ਵਿਚ ਪੇਸ਼ੀ ਲਈ ਜਾ ਰਿਹਾ ਸੀ ਅਤੇ ਪਰਦੀਪ ਉਸ ਦੇ ਨਾਲ ਸੀ। ਪੁਲਿਸ ਇਸ ਨੂੰ ਗੈਂਗਵਾਰ ਮੰਨ ਕੇ ਚੱਲ ਰਹੀ ਹੈ। ਗਿੱਤਾ ਗੁਰਲਾਲ ਬਰਾੜ ਕਤਲ ਕਾਂਡ ਦਾ ਮੁਲਜ਼ਮ ਹੈ […]

ਜਲੰਧਰ ਲੋਕ ਸਭਾ ਤੇ ਕਰਨਾਟਕ ਵਿਧਾਨ ਸਭਾ ਦੇ ਚੋਣਾਂ ਦੇ ਨਤੀਜੇ ਭਲਕੇ

ਚੰਡੀਗੜ੍ਹ/ ਬੰਗਲੌਰ, 12 ਮਈ (ਪੰਜਾਬ ਮੇਲ)- ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ, ਜਿਸ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਕਾਂਗਰਸ ਪਾਰਟੀ ਦਾ ਗੜ੍ਹ ਮੰਨੀ ਜਾਂਦੀ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ‘ਚ ‘ਆਪ’, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ‘ਚ ਮੁਕਾਬਲਾ […]

ਅਮਰੀਕਾ ‘ਚ ਜਬਰ-ਜਨਾਹ ਮਾਮਲੇ ‘ਚ 29 ਸਾਲ ਜੇਲ੍ਹ ਕੱਟਣ ਉਪਰੰਤ ਵਿਅਕਤੀ ਨੂੰ ਨਿਰਦੋਸ਼ ਐਲਾਨਿਆ; ਹੋਈ ਰਿਹਾਈ

ਸੈਕਰਾਮੈਂਟੋ, 11 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਲੂਸੀਆਨਾ ਰਾਜ ਵਿਚ ਨਿਊ ਓਰਲੀਨਜ ਸ਼ਹਿਰ ਦੇ ਵਸਨੀਕ ਇਕ ਵਿਅਕਤੀ ਨੂੰ ਜਬਰ-ਜਨਾਹ ਦੇ ਮਾਮਲੇ ਵਿਚ 29 ਸਾਲ ਕੈਦ ਕੱਟਣ ਉਪਰੰਤ ਨਿਰਦੋਸ਼ ਕਰਾਰ ਦੇ ਕੇ ਰਿਹਾਅ ਕਰਨ ਦੀ ਖਬਰ ਹੈ। ਪੈਟਰਿਕ ਬਰਾਊਨ ਨਾਮੀ ਵਿਅਕਤੀ ਨੂੰ 1994 ਵਿਚ ਮਤਰੇਈ ਧੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ […]

ਪਰਨੀਤੀ ਤੇ ਦਿਲਜੀਤ ਦੋਸਾਂਝ ਦੀ ਫਿਲਮ ‘ਚਮਕੀਲਾ’ ‘ਤੇ ਲੱਗੀ ਰੋਕ ਕੋਰਟ ਨੇ ਹਟਾਈ

ਲੁਧਿਆਣਾ, 11 ਮਈ (ਪੰਜਾਬ ਮੇਲ)-ਦਿਲਜੀਤ ਦੋਸਾਂਝ ਤੇ ਬਾਲੀਵੁੱਡ ਅਭਿਨੇਤਰੀ ਪਰਨੀਤੀ ਚੋਪੜਾ ਤੇ ਮਸ਼ਹੂਰ ਫਿਲਮ ਪ੍ਰੋਡਿਊਸਰ ਇਮਤਿਆਜ਼ ਅਲੀ ਨੂੰ ਉਸ ਸਮੇਂ ਲੁਧਿਆਣਾ ਦੀ ਅਦਾਲਤ ਨੇ ਰਾਹਤ ਦਿੱਤੀ, ਜਦੋਂ ਪੰਜਾਬ ਦੇ ਮਸ਼ਹੂਰ ਗਾਇਕ ਰਹੇ ਅਮਰ ਸਿੰਘ ਚਮਕੀਲਾ ‘ਤੇ ਬਣ ਰਹੀ ਫਿਲਮ ‘ਚਮਕੀਲਾ’ ‘ਤੇ ਲੱਗੀ ਰੋਕ ਨੂੰ ਹਟਾ ਦਿੱਤਾ। ਅਦਾਲਤ ਨੇ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ […]

ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਅਤੇ ਕੇਂਦਰ ਵਿਚਾਲੇ ਵਿਵਾਦ ‘ਤੇ ਸੁਣਾਇਆ ਅਹਿਮ ਫੈਸਲਾ

-ਕਿਹਾ: ਦਿੱਲੀ ‘ਤੇ ਚੁਣੀ ਸਰਕਾਰ ਦਾ ਅਧਿਕਾਰ, ਵਿਧਾਨ ਸਭਾ ਕੋਲ ਕਾਨੂੰਨ ਬਣਾਉਣ ਦੀ ਸ਼ਕਤੀ * ਦਿੱਲੀ ਲਈ ਇਹ ਵੱਡੀ ਜਿੱਤ : ਆਪ ਨਵੀਂ ਦਿੱਲੀ, 11 ਮਈ (ਪੰਜਾਬ ਮੇਲ)-ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਵੀਰਵਾਰ ਨੂੰ ਸਰਬਸਮੰਤੀ ਨਾਲ ਦਿੱਲੀ ਸਰਕਾਰ ਅਤੇ ਕੇਂਦਰ ਵਿਚਾਲੇ ਵਿਵਾਦ ‘ਤੇ ਆਪਣਾ ਅਹਿਮ ਫੈਸਲਾ ਸੁਣਾਇਆ। ਉਸ ਨੇ ਕਿਹਾ ਕਿ […]