ਭ੍ਰਿਸ਼ਟਾਚਾਰ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਚੰਨੀ ਵਿਜੀਲੈਂਸ ਅੱਗੇ ਪੇਸ਼

ਮੁਹਾਲੀ, 13 ਜੂਨ (ਪੰਜਾਬ ਮੇਲ)- ਭ੍ਰਿਸ਼ਟਾਚਾਰ ਮਾਮਲੇ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮੁੜ ਇਥੇ ਵਿਜੀਲੈਂਸ ਭਵਨ ਪਹੁੰਚੇ ਅਤੇ ਜਾਂਚ ਵਿਚ ਸ਼ਾਮਲ ਹੋਏ। ਚੰਨੀ ਅੱਜ ਸਵੇਰੇ ਕਰੀਬ ਸਾਢੇ 10 ਵਜੇ ਮੁਹਾਲੀ ਸਥਿਤ ਵਿਜੀਲੈਂਸ ਭਵਨ ਪਹੁੰਚ ਗਏ ਸਨ।

ਬੈਸਟ ਬੇਕਰੀ ਹਮਲੇ ਦੇ ਮਾਮਲੇ ‘ਚ ਅਦਾਲਤ ਨੇ ਦੋ ਨੂੰ ਬਰੀ ਕੀਤਾ

ਮੁੰਬਈ, 13 ਜੂਨ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਸਾਲ 2002 ਦੇ ਗੁਜਰਾਤ ਬੈਸਟ ਬੇਕਰੀ ਭੀੜ ਹਮਲੇ ਦੇ ਮਾਮਲੇ ਵਿਚ ਦੋ ਨੂੰ ਬਰੀ ਕਰ ਦਿੱਤਾ ਹੈ। ਬੈਸਟ ਬੇਕਰੀ ‘ਤੇ ਭੀੜ ਦੇ ਹਮਲੇ ‘ਚ 14 ਵਿਅਕਤੀ ਮਾਰੇ ਗਏ ਸਨ। ਵਧੀਕ ਸੈਸ਼ਨ ਜੱਜ ਐੱਮ.ਜੀ. ਦੇਸ਼ਪਾਂਡੇ ਨੇ ਹਰਸ਼ਦ ਸੋਲੰਕੀ ਅਤੇ ਮਫਤ ਗੋਹਿਲ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ […]

ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਟਵਿੱਟਰ ਬੰਦ ਕਰਨ ਤੇ ਕਰਮਚਾਰੀਆਂ ਦੇ ਘਰਾਂ ‘ਤੇ ਛਾਪੇ ਮਾਰਨ ਦੀਆਂ ਧਮਕੀਆਂ ਦਿੱਤੀਆਂ: ਜੈਕ ਡੋਰਸੀ

-ਭਾਰਤ ਸਰਕਾਰ ਨੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਨਵੀਂ ਦਿੱਲੀ, 13 ਜੂਨ (ਪੰਜਾਬ ਮੇਲ)- ਟਵਿੱਟਰ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜੈਕ ਡੋਰਸੀ ਨੇ ਦਾਅਵਾ ਕੀਤਾ ਹੈ ਕਿ ਇਸ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਦੇਸ਼ ਵਿਚ ਕਿਸਾਨ ਅੰਦੋਲਨ ਦੌਰਾਨ ਸਰਕਾਰੀ ਦਬਾਅ ਅਤੇ ਬੰਦ ਹੋਣ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਉਨ੍ਹਾਂ […]

ਧੋਖਾਧੜੀ ਦੇ ਸ਼ਿਕਾਰ ਪੀੜਤ ਵਿਦਿਆਰਥੀਆਂ ਨੂੰ ਨਹੀਂ ਦਿੱਤੀ ਜਾਵੇਗੀ ਸਜ਼ਾ : ਇਮੀਗ੍ਰੇਸ਼ਨ ਮੰਤਰੀ

ਟੋਰਾਂਟੋ, 13 ਜੂਨ (ਪੰਜਾਬ ਮੇਲ)- ਕੈਨੇਡਾ ਵਿਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਸਹਿਮਤੀ ਪ੍ਰਗਟਾਈ ਹੈ ਕਿ ਧੋਖੇਬਾਜ਼ ਸਲਾਹਕਾਰਾਂ ਦੁਆਰਾ ਧੋਖਾਧੜੀ ਦੇ ਸ਼ਿਕਾਰ ਪੀੜਤ ਵਿਦਿਆਰਥੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ। ਫਰੈਂਡਜ਼ ਆਫ ਕੈਨੇਡਾ ਅਤੇ ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ […]

ਸਿਆਸੀ ਗਲਿਆਰਿਆਂ ‘ਚ 2 ਮੌਜੂਦਾ ਐੱਮ.ਪੀਜ਼ ਦੇ ਭਾਜਪਾ ਦੇ ਨੇੜੇ ਹੋਣ ਦੇ ਚਰਚੇ!

-ਪੰਜਾਬ ‘ਚ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਆਪਣੇ ਬਲਬੂਤੇ ‘ਤੇ ਲੜਨ ਦੇ ਰੌਂਅ ਵਿਚ ਲੁਧਿਆਣਾ, 13 ਜੂਨ (ਪੰਜਾਬ ਮੇਲ)- ਪੰਜਾਬ ‘ਚੋਂ ਵੱਡੀ ਪਾਰਟੀ ਨਾਲ ਸਬੰਧਤ ਦੋ ਮੈਂਬਰ ਪਾਰਲੀਮੈਂਟ ਅੱਜਕੱਲ੍ਹ ਭਾਜਪਾ ਦੀ ਛਤਰੀ ‘ਤੇ ਮੰਡਰਾ ਰਹੇ ਹਨ, ਜਿਸ ਦੀ ਖ਼ਬਰ ਰਾਜਸੀ ਗਲਿਆਰਿਆਂ ‘ਚ ਉੱਡ ਚੁੱਕੀ ਹੈ। ਇਸ ਉੱਡ ਰਹੀ ਖ਼ਬਰ ‘ਚ ਇਹ ਦੱਸਿਆ ਜਾ ਰਿਹਾ […]

2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਖਬੀਰ ‘ਲੁਧਿਆਣਾ, ਬਠਿੰਡਾ, ਫਿਰੋਜ਼ਪੁਰ’ ਤੋਂ ਪਰ ਤੋਲਣ ਲੱਗੇ!

-ਪਾਰਟੀ ਵੱਲੋਂ ਅੰਦਰਖਾਤੇ ਹਲਕਿਆਂ ‘ਚ ਸਰਵੇ ਕਰਵਾਉਣ ਦੀ ਚਰਚਾ ਲੁਧਿਆਣਾ, 13 ਜੂਨ (ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਅੱਜਕਲ੍ਹ ਫ਼ਿਰੋਜ਼ਪੁਰ ਤੋਂ ਐੱਮ.ਪੀ. ਹਨ ਤੇ ਉਨ੍ਹਾਂ ਦੀ ਧਰਮਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਮੌਜੂਦਾ ਐੱਮ.ਪੀ. ਹਨ। ਭਾਵੇਂ 2024 ਦੀਆਂ ਚੋਣਾਂ ਵਿਚ 10 ਮਹੀਨੇ ਬਾਕੀ ਬਚਦੇ ਹਨ ਪਰ ਹੋਰਨਾਂ ਪਾਰਟੀਆਂ ਵਿਚ ਕਸਰਤ […]

ਅਮਰੀਕਾ ਵੱਲੋਂ ਯੂਨੈਸਕੋ ‘ਚ ਮੁੜ ਸ਼ਾਮਲ ਹੋਣ ਦੀ ਯੋਜਨਾ

-ਚੀਨ ਦੇ ਵਧਦੇ ਦਬਦਬੇ ਦੇ ਮੱਦੇਨਜ਼ਰ ਲਿਆ ਫ਼ੈਸਲਾ – ਫਲਸਤੀਨ ਨੂੰ ਮੈਂਬਰ ਵਜੋਂ ਸ਼ਾਮਲ ਕੀਤੇ ਜਾਣ ਦੇ ਰੋਸ ਵਜੋਂ ਛੱਡਿਆ ਸੀ ਸੰਗਠਨ; ਯੂਨੈਸਕੋ ਨੂੰ ਮਿਲੇਗੀ ਵਿੱਤੀ ਮਦਦ ਪੈਰਿਸ, 13 ਜੂਨ (ਪੰਜਾਬ ਮੇਲ)- ਅਮਰੀਕਾ ਦੀ ਸੱਭਿਆਚਾਰਕ ਤੇ ਵਿਗਿਆਨਕ ਏਜੰਸੀ ਯੂਨੈਸਕੋ ਨੇ ਐਲਾਨ ਕੀਤਾ ਕਿ ਅਮਰੀਕਾ ਇਸ ਸੰਗਠਨ ‘ਚ ਮੁੜ ਸ਼ਾਮਲ ਹੋਣ ਦੀ ਯੋਜਨਾ ਬਣਾ ਰਿਹਾ ਹੈ […]

ਕੋਹਿਨੂਰ ਹੀਰਾ ਵਾਪਸ ਲਿਆਉਣ ਦਾ ਮਾਮਲਾ ਸਰਕਾਰ ਦੇ ਵਿਚਾਰਅਧੀਨ

ਸੰਸਦੀ ਕਮੇਟੀ ਨੂੰ ਸੌਂਪੀ ਗਈ ਰਿਪੋਰਟ ਮੁਤਾਬਕ ਬੇਸ਼ਕੀਮਤੀ ਹੀਰਾ ਵਾਪਸ ਲਿਆਉਣ ‘ਚ ਕੋਈ ਅੜਿੱਕਾ ਨਹੀਂ ਨਵੀਂ ਦਿੱਲੀ, 13 ਜੂਨ (ਪੰਜਾਬ ਮੇਲ)- ਕੋਹਿਨੂਰ ਹੀਰੇ ਨੂੰ ਭਾਰਤ ਵਾਪਸ ਲਿਆਉਣ ਦਾ ਮਾਮਲਾ ‘ਸਰਕਾਰ ਦੇ ਵਿਚਾਰਅਧੀਨ ਹੈ।’ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸੰਸਦੀ ਕਮੇਟੀ ਕੋਲ ਇਕ ਰਿਪੋਰਟ ਰੱਖੀ ਗਈ ਸੀ, ਜਿਸ ਵਿਚ ਕਿਹਾ ਗਿਆ ਹੈ ਕਿ ਆਜ਼ਾਦੀ ਤੋਂ […]

ਆਮ ਆਦਮੀ ਪਾਰਟੀ ਪੰਜਾਬ ਨੂੰ ਮਿਲੇ ਨਵੇਂ ਅਹੁਦੇਦਾਰ, ਸੂਬੇ ਵਿੱਚ ‘ਆਪ ਹੋਵੇਗੀ ਹੋਰ ਵੀ ਮਜ਼ਬੂਤ

ਮੁੱਖ ਮੰਤਰੀ ਭਗਵੰਤ ਮਾਨ ਨੇ ਨਿਯੁਕਤ ਹੋਏ ਅਹੁਦੇਦਾਰਾਂ ਨੂੰ ਦਿੱਤੀਆਂ ਮੁਬਾਰਕਾਂ ਅਤੇ ਤਨਦੇਹੀ ਨਾਲ ਪੰਜਾਬ ਦੀ ਸੇਵਾ ਕਰਨ ਦੀ ਨਸੀਹਤ! ‘ਆਪ ਵੱਲੋਂ ਨਿਯੁਕਤ ਕੀਤੇ ਵੱਖ-ਵੱਖ ਅਹੁਦੇਦਾਰਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦਾ ਕੀਤਾ ਤਹੱਈਆ! ਚੰਡੀਗੜ੍ਹ, 12 ਜੂਨ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੂੰ ਅੱਜ ਓਸ ਵੇਲੇ ਹੋਰ ਮਜ਼ਬੂਤੀ ਮਿਲੀ […]

ਕਿਸਾਨ ਵੱਲੋਂ ਕੁਰੂਕਸ਼ੇਤਰ ‘ਚ ਦਿੱਲੀ-ਚੰਡੀਗੜ੍ਹ ਹਾਈਵੇਅ ਜਾਮ

ਸੂਰਜਮੁਖੀ ਦੀ ਫ਼ਸਲ ‘ਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਮੰਗ ਕੁਰੂਕਸ਼ੇਤਰ, 12 ਜੂਨ (ਪੰਜਾਬ ਮੇਲ)- ਸੂਰਜਮੁਖੀ ਦੀ ਫ਼ਸਲ ‘ਤੇ ਘੱਟੋ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਮੰਗ ਕਰ ਰਹੇ ਕਿਸਾਨਾਂ ਨੇ ਅੱਜ ਇੱਥੇ ਪਿਪਲੀ ਨੇੜੇ ਦਿੱਲੀ-ਚੰਡੀਗੜ੍ਹ ਮੁੱਖ ਮਾਰਗ ਜਾਮ ਕਰ ਦਿੱਤਾ ਅਤੇ ਐੱਮ.ਐੱਸ.ਪੀ. ‘ਤੇ ਖ਼ਰੀਦ ਯਕੀਨੀ ਨਾ ਬਣਾਉਣ ਦੀ ਸੂਰਤ ਵਿੱਚ ਸੜਕਾਂ ਉੱਤੇ ਉਤਰਨ ਦੀ […]