ਬ੍ਰਿਟੇਨ ‘ਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ ਹੋਇਆ ਵਾਧਾ!

– 1,40,000 ਭਾਰਤੀਆਂ ਨੇ ਪਿਛਲੇ ਸਾਲ ਲਿਆ ਦਾਖਲਾ – 2022 ‘ਚ 7 ਲੱਖ 70 ਹਜ਼ਾਰ ਵਿਦਿਆਰਥੀ ਭਾਰਤ ਤੋਂ ਦੂਜੇ ਦੇਸ਼ਾਂ ‘ਚ ਪੜ੍ਹਨ ਲਈ ਗਏ ਲੰਡਨ, 5 ਜੂਨ (ਪੰਜਾਬ ਮੇਲ)- ਸਾਲ 2022 ‘ਚ 7 ਲੱਖ 70 ਹਜ਼ਾਰ ਵਿਦਿਆਰਥੀ ਭਾਰਤ ਤੋਂ ਦੂਜੇ ਦੇਸ਼ਾਂ ‘ਚ ਪੜ੍ਹਨ ਲਈ ਗਏ ਸਨ। ਇਨ੍ਹਾਂ ‘ਚੋਂ 1 ਲੱਖ 40 ਹਜ਼ਾਰ ਇਕੱਲੇ ਬ੍ਰਿਟੇਨ ਆਏ। […]

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ‘ਚ ਮੌਤ

ਨਕੋਦਰ, 5 ਜੂਨ (ਪੰਜਾਬ ਮੇਲ)- ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤ ‘ਚ ਮੌਤ ਹੋ ਜਾਣ ਦਾ ਦੁੱਖਦ ਸਮਾਚਾਰ ਪ੍ਰਾਪਤ ਹੋਇਆ ਹੈ। ਪੰਜਾਬ ਦੇ ਨਕੋਦਰ ਦੇ ਨੇੜਲੇ ਪਿੰਡ ਖੁਰਸ਼ੇਦਪੁਰ (ਪੰਡੋਰੀ) ਨਾਲ ਸੰਬੰਧਤ 23 ਸਾਲਾ ਨੌਜਵਾਨ ਸੁਖਜੀਤ ਸਿੰਘ ਸੰਧੂ ਦੀ ਅਮਰੀਕਾ ‘ਚ ਭੇਤਭਰੇ ਹਾਲਾਤ ‘ਚ ਮੌਤ ਹੋਣ ਕਾਰਨ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਡੂੰਘਾ ਸਦਮਾ ਲੱਗਾ […]

ਪੰਜਾਬ ਸਰਕਾਰ ਵੱਲੋਂ ਗੋਇੰਦਵਾਲ ਥਰਮਲ ਖ਼ਰੀਦਣ ਦਾ ਫੈਸਲਾ!

-ਕੈਬਨਿਟ ਸਬ-ਕਮੇਟੀ ਵੱਲੋਂ ਖ਼ਰੀਦ ਪ੍ਰਕਿਰਿਆ ਬਾਰੇ ਚਰਚਾ ਸ਼ੁਰੂ ਚੰਡੀਗੜ੍ਹ, 5 ਜੂਨ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਪ੍ਰਾਈਵੇਟ ਸੈਕਟਰ ਦੇ ਜੀਵੀਕੇ ਗੋਇੰਦਵਾਲ ਤਾਪ ਬਿਜਲੀ ਘਰ ਨੂੰ ਖ਼ਰੀਦਣ ਲਈ ਮੈਦਾਨ ‘ਚ ਉੱਤਰਨ ਦਾ ਫ਼ੈਸਲਾ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਬਣੀ ਕੈਬਨਿਟ ਸਬ-ਕਮੇਟੀ ਨੇ ਇਸ ਪ੍ਰਾਈਵੇਟ ਥਰਮਲ ਨੂੰ ਖ਼ਰੀਦਣ ਲਈ ਪੰਜਾਬ ਦੇ ਹਿੱਤਾਂ […]

ਅਕਾਲੀ ਦਲ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੀਆਂ ਨੇ ਸ਼੍ਰੋਮਣੀ ਕਮੇਟੀ ਚੋਣਾਂ

– ਵੱਡੀ ਗਿਣਤੀ ਆਗੂਆਂ ਵੱਲੋਂ ਪਾਰਟੀ ਛੱਡਣ ਕਰਕੇ ਸਿਆਸੀ ਸਮੀਕਰਨ ਬਦਲੇ; – ਐਤਕੀਂ ਮੁਕਾਬਲਾ ਬਹੁ-ਕੋਣਾ ਹੋਣ ਦੇ ਆਸਾਰ ਅੰਮ੍ਰਿਤਸਰ, 5 ਜੂਨ (ਪੰਜਾਬ ਮੇਲ)- ਆਪਣੀ ਹੋਂਦ ਬਰਕਰਾਰ ਰੱਖਣ ਲਈ ਜੱਦੋ-ਜਹਿਦ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਆਗਾਮੀ ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਇਕ ਵੱਡੀ ਚੁਣੌਤੀ ਸਾਬਤ ਹੋ ਸਕਦੀਆਂ ਹਨ। ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਐੱਸ.ਐੱਸ. […]

ਹੁਣ ਪਹਿਲਵਾਨ ਕਰਨਗੇ ਮਹਾਪੰਚਾਇਤ!

ਇਕੱਠਿਆਂ ਲੜਨ ਨਾਲ ਮਿਲੇਗੀ ਜਿੱਤ : ਬਜਰੰਗ ਪੁਨੀਆ ਨਵੀਂ ਦਿੱਲੀ, 5 ਜੂਨ (ਪੰਜਾਬ ਮੇਲ)- ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੂੰ ਕਈ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਹਰਿਆਣਾ ਦੇ ਸੋਨੀਪਤ ਦੀ ਗੋਹਾਨਾ ਤਹਿਸੀਲ ਦੇ ਮੁੰਡਲਾਣਾ ਪਿੰਡ ਵਿਚ ਐਤਵਾਰ (4 ਜੂਨ) ਨੂੰ ਪਹਿਲਵਾਨਾਂ ਦੇ ਸਮਰਥਨ ਵਿਚ ਇੱਕ ਸਰਬ-ਜਾਤੀ ਪੰਚਾਇਤ ਦਾ ਆਯੋਜਨ ਕੀਤਾ […]

ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੇ ਕਾਫਲੇ ‘ਤੇ ਹਮਲਾ!

– ਸ਼ਰਾਰਤੀ ਅਨਸਰਾਂ ਨੇ ਕਾਫਲੇ ‘ਤੇ ਇੱਟਾ-ਰੋੜੇ ਵਰ੍ਹਾਏ; ਪਾਇਲਟ ਦੇ ਮੁਲਾਜ਼ਮਾਂ ਦੀ ਵੀ ਕੀਤੀ ਕੁੱਟਮਾਰ ਜਲੰਧਰ, 5 ਜੂਨ (ਪੰਜਾਬ ਮੇਲ)- ਜਲੰਧਰ ‘ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੇ ਕਾਫਲੇ ‘ਤੇ ਸ਼ਰਾਰਤੀ ਅਨਸਰਾਂ ਨੇ ਉਸ ਸਮੇਂ ਹਮਲਾ ਕਰ ਦਿੱਤਾ, ਜਦੋਂ ਉਹ ਅਤੇ ਉਨ੍ਹਾਂ ਦੀ ਪਤਨੀ ਰਵਿਦਾਸ ਚੌਕ ਨੇੜੇ ਆਪਣੀ ਰਿਹਾਇਸ਼ ਨੂੰ ਜਾ ਰਹੇ ਸਨ। ਬਿਨਾਂ […]

ਪਹਿਲਵਾਨ ਸੱਦਣਗੇ ਮਹਾਪੰਚਾਇਤ: ਪੂਨੀਆ

ਗੋਹਾਨਾ, 5 ਜੂਨ (ਪੰਜਾਬ ਮੇਲ)- ਥਾਂ-ਥਾਂ ਹੋ ਰਹੀਆਂ ਪੰਚਾਇਤਾਂ ਦਰਮਿਆਨ ਅੱਜ ਮੁੰਡਲਾਨਾ ਮਹਾਪੰਚਾਇਤ ਵਿੱਚ ਬਜਰੰਗ ਪੂਨੀਆ ਨੇ ਐਲਾਨ ਕੀਤਾ ਕਿ ਪਹਿਲਵਾਨ ਛੇਤੀ ਹੀ ਮਹਾਪੰਚਾਇਤ ਸੱਦਣਗੇ। ਮਹਾਪੰਚਾਇਤ ਕਦੋਂ ਤੇ ਕਿੱਥੇ ਹੋਵੇਗੀ, ਇਸ ਬਾਰੇ ਛੇਤੀ ਹੀ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਮੁੰਡਲਾਨਾ ਮਹਾਪੰਚਾਇਤ ਦੀ ਪ੍ਰਧਾਨਗੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ […]

ਕਰੀਬ 500 ਬੱਚੇ ਮਾਰੇ ਗਏ ਰੂਸ ਵੱਲੋਂ ਛੇੜੀ ਜੰਗ ’ਚ : ਜ਼ੇਲੈਂਸਕੀ

ਕੀਵ, 5 ਜੂਨ (ਪੰਜਾਬ ਮੇਲ)- ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨੇ ਅੱਜ ਕਿਹਾ ਕਿ ਰੂਸ ਵੱਲੋਂ ਛੇੜੀ ਗਈ ਜੰਗ, ਜੋ ਕਿ ਹੁਣ 16ਵੇਂ ਮਹੀਨੇ ਵਿਚ ਹੈ, ਕਾਰਨ ਹੁਣ ਤੱਕ ਕਰੀਬ 500 ਬੱਚੇ ਮਾਰੇ ਗਏ ਹਨ। ਜ਼ੇਲੈਂਸਕੀ ਨੇ ਇਹ ਜਾਣਕਾਰੀ ਅੱਜ ਉਸ ਵੇਲੇ ਦਿੱਤੀ ਜਦ ਬਚਾਅ ਕਰਮੀਆਂ ਨੂੰ ਇਕ ਦੋ ਸਾਲਾਂ ਦੀ ਬੱਚੀ ਦੀ ਦੇਹ ਬਰਾਮਦ […]

ਫ਼ੌਜੀ ਐਕਟ ਤਹਿਤ ਚਲਾਇਆ ਜਾ ਸਕਦੈ ਇਮਰਾਨ ’ਤੇ ਮੁਕੱਦਮਾ

ਇਸਲਾਮਾਬਾਦ, 5 ਜੂਨ (ਪੰਜਾਬ ਮੇਲ)- ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਅੱਜ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫ਼ੌਜੀ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਮਰਾਨ ’ਤੇ 9 ਮਈ ਨੂੰ ਹੋਈ ਹਿੰਸਾ ਵਿਚ ਸ਼ਮੂਲੀਅਤ ਦੇ ਦੋਸ਼ ਲੱਗੇ ਸਨ। ਇਸ ਹਿੰਸਾ ਵਿਚ ਫ਼ੌਜ ਤੇ ਸਰਕਾਰ ਦੇ ਕਈ ਟਿਕਾਣਿਆਂ […]

ਭਾਰਤੀ-ਅਮਰੀਕੀ ਅਜੇ ਬੰਗਾ ਨੇ ਵਿਸ਼ਵ ਬੈਂਕ ਦੇ ਮੁਖੀ ਦਾ ਸੰਭਾਲਿਆ ਅਹੁਦਾ

ਵਾਸ਼ਿੰਗਟਨ, 4 ਜੂਨ (ਪੰਜਾਬ ਮੇਲ)- ਭਾਰਤੀ-ਅਮਰੀਕੀ ਅਜੇ ਬੰਗਾ ਨੇ ਸ਼ੁੱਕਰਵਾਰ ਨੂੰ ਵਿਸ਼ਵ ਬੈਂਕ ਦੇ ਮੁਖੀ ਦਾ ਅਹੁਦਾ ਸੰਭਾਲ ਲਿਆ। ਇਸ ਦੇ ਨਾਲ ਹੀ ਉਹ ਦੋ ਗਲੋਬਲ ਵਿੱਤੀ ਸੰਸਥਾਨਾਂ-ਵਿਸ਼ਵ ਬੈਂਕ ਅਤੇ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਪ੍ਰਧਾਨਗੀ ਕਰਨ ਵਾਲੇ ਪਹਿਲੇ ਅਸ਼ਵੇਤ ਵਿਅਕਤੀ ਬਣ ਗਏ ਹਨ। ਵਿਸ਼ਵ ਬੈਂਕ ਦੇ ਕਾਰਜਕਾਰੀ ਡਾਇਰੈਕਟਰਾਂ ਨੇ 3 ਮਈ ਨੂੰ […]