ਸ਼ਰਦ ਪਵਾਰ ਵੱਲੋਂ ਪ੍ਰਫੁੱਲ ਪਟੇਲ ਤੇ ਆਪਣੀ ਧੀ ਨੂੰ ਐੱਨ.ਸੀ.ਪੀ. ਦੇ ਕਾਰਜਕਾਰੀ ਪ੍ਰਧਾਨ ਨਿਯੁਕਤ

ਮੁੰਬਈ, 10 ਜੂਨ (ਪੰਜਾਬ ਮੇਲ)- ਐੱਨ.ਸੀ.ਪੀ. ਦੇ ਸੁਪਰੀਮੋ ਸ਼ਰਦ ਪਵਾਰ ਨੇ ਅੱਜ ਪ੍ਰਫੁੱਲ ਪਟੇਲ ਤੇ ਆਪਣੀ ਧੀ ਸੁਪ੍ਰੀਆ ਸੂਲੇ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਸ਼੍ਰੀ ਪਵਾਰ ਨੇ ਇਹ ਐਲਾਨ ਪਾਰਟੀ ਦੇ 25ਵੇਂ ਸਥਾਪਨਾ ਦਿਵਸ ਸਮਾਗਮ ਦੌਰਾਨ ਕੀਤਾ।

ਪੰਜਾਬ ਕੈਬਨਿਟ ਵਾਲੀ ਥਾਂ ਪੁੱਜੇ ਬਲਕੌਰ ਸਿੱਧੂ ਨੂੰ ਪੁਲਿਸ ਨੇ ਮੋੜਿਆ

ਮਾਨਸਾ, 10 ਜੂਨ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਕੈਬਨਿਟ ਮੀਟਿੰਗ ਬੱਚਤ ਭਵਨ ਕੋਲ ਅਚਨਚੇਤ ਪੁੱਜ ਗਏ, ਤਾਂ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਭਾਜੜਾਂ ਪੈ ਗਈਆਂ। ਐੱਸ.ਐੱਸ.ਪੀ. ਮਾਨਸਾ ਡਾ. ਨਾਨਕ ਸਿੰਘ ਉਨ੍ਹਾਂ ਨੂੰ ਉੱਥੋਂ ਮੋੜ ਲਿਆਏ ਤੇ ਆਪਣੇ ਦਫ਼ਤਰ ‘ਚ ਉਨ੍ਹਾਂ ਨਾਲ ਗੱਲਬਾਤ […]

ਕੇਂਦਰ ਵੱਲੋਂ ਮਨੀਪੁਰ ਦੇ ਰਾਜਪਾਲ ਦੀ ਅਗਵਾਈ ਹੇਠ ਸ਼ਾਂਤੀ ਕਮੇਟੀ ਕਾਇਮ

ਨਵੀਂ ਦਿੱਲੀ, 10 ਜੂਨ (ਪੰਜਾਬ ਮੇਲ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਪਾਲ ਦੀ ਅਗਵਾਈ ‘ਚ ਮਨੀਪੁਰ ਸ਼ਾਂਤੀ ਕਮੇਟੀ ਕਾਇਮ ਕਰ ਦਿੱਤੀ ਹੈ। ਇਸ ਦੇ ਮੈਂਬਰਾਂ ‘ਚ ਮੁੱਖ ਮੰਤਰੀ ਤੇ ਹੋਰ ਸਿਆਸੀ ਨੇਤਾ ਤੋਂ ਇਲਾਵਾ ਰਾਜ ਦੇ ਨਸਲੀ ਸਮੂਹ, ਸਾਬਕਾ ਨੌਕਰਸ਼ਾਹ, ਸਿੱਖਿਆ ਸ਼ਾਸਤਰੀ, ਸਾਹਿਤਕਾਰ, ਸਮਾਜ ਸੇਵੀ ਮੈਂਬਰ ਹੋਣਗੇ।

ਕੈਨੇਡਾ ’ਚ ਬੇਰੁਜ਼ਗਾਰੀ ਦਰ ਵੱਧ ਕੇ 5.2 ਫ਼ੀਸਦ ਪੁੱਜੀ

ਓਟਵਾ, 10 ਜੂਨ (ਪੰਜਾਬ ਮੇਲ)- ਕੈਨੇਡਾ ਦੀ ਬੇਰੁਜ਼ਗਾਰੀ ਦਰ ਮਈ ’ਚ 0.2 ਫੀਸਦੀ ਵਧ ਕੇ 5.2 ਫੀਸਦੀ ‘ਤੇ ਪਹੁੰਚ ਗਈ ਹੈ, ਜੋ ਰਾਸ਼ਟਰੀ ਅੰਕੜਾ ਏਜੰਸੀ ਮੁਤਾਬਕ ਨੌਂ ਮਹੀਨਿਆਂ ‘ਚ ਪਹਿਲਾ ਵਾਧਾ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਕਿ ਨੌਜਵਾਨਾਂ (15 ਤੋਂ 24 ਸਾਲ ਦੀ ਉਮਰ) ਵਿੱਚ ਬੇਰੁਜ਼ਗਾਰੀ ਦੀ ਦਰ ਮਈ ਵਿੱਚ 10.7 ਪ੍ਰਤੀਸ਼ਤ ਸੀ, ਜੋ ਅਪਰੈਲ […]

ਪੰਜਾਬ ਮੰਤਰੀ ਮੰਡਲ ਦੇ ਫ਼ੈਸਲੇ: 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ 7902 ਅਧਿਆਪਕ ਹੋਣਗੇ ਪੱਕੇ

ਜਲੰਧਰ/ਮਾਨਸਾ, 10 ਜੂਨ (ਪੰਜਾਬ ਮੇਲ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਮਾਨਸਾ ਵਿਖੇ ਕੈਬਨਿਟ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਈ ਅਹਿਮ ਫ਼ੈਸਲਿਆਂ ‘ਤੇ ਮੁਹਰ ਲੱਗਾਈ ਗਈ ਹੈ। ਇਸ ਦੌਰਾਨ ਪੰਜਾਬ ਸਰਕਾਰ ਨੇ ਕੱਚੇ ਅਧਿਆਪਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਦੱਸਿਆ ਕਿ ਪੰਜਾਬ ਕੈਬਨਿਟ […]

ਵਰਜੀਨੀਆ ਵਿਚ ਇਕ ਹਾਈ ਸਕੂਲ ਦੇ ਬਾਹਰ ਹੋਈ ਗੋਲੀਬਾਰੀ ਵਿੱਚ 2 ਮੌਤਾਂ ਤੇ 5 ਜ਼ਖਮੀ

* ਇਕ 19 ਸਾਲਾ ਨੌਜਵਾਨ ਗ੍ਰਿਫਤਾਰ ਸੈਕਰਾਮੈਂਟੋ, 9 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਨੌਜਵਾਨ ਵੱਲੋਂ ਰਿਚਮੌਂਡ, ਵਰਜੀਨੀਆ ਵਿਚ ਗਰੈਜੂਏਸ਼ਨ ਡਿਗਰੀ ਵੰਡ ਸਮਾਗਮ ਤੋਂ ਬਾਅਦ ਇਕ ਹਾਈ ਸਕੂਲ ਦੇ ਬਾਹਰ ਖੜੇ ਸੈਂਕੜੇ ਲੋਕਾਂ ਉਪਰ ਗੋਲੀਬਾਰੀ ਕੀਤੀ ਜਾਣ ਕਾਰਨ 2 ਵਿਅਕਤੀਆਂ ਦੇ ਮਾਰੇ ਜਾਣ ਤੇ 5 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਸ਼ਹਿਰ ਦੇ […]

36 ਪ੍ਰਵਾਸੀਆਂ ਨੂੰ ਧੋਖੇ ਨਾਲ ਕੈਲੀਫੋਰਨੀਆ ਭੇਜਿਆ ਗਿਆ-ਅਧਿਕਾਰੀ

* ਕੋਈ ਵੀ ਪੰਜਾਬੀ ਜਾਂ ਭਾਰਤੀ ਪ੍ਰਵਾਸੀਆਂ ਵਿਚ ਸ਼ਾਮਿਲ ਨਹੀਂ ਸੈਕਰਾਮੈਂਟੋ, 9 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਪਿਛਲੇ ਦਿਨਾਂ ਦੌਰਾਨ 2 ਚਾਰਟਡ ਉਡਾਣਾਂ ਰਾਹੀਂ ਫਲੋਰਿਡਾ ਤੋਂ ਸੈਕਰਾਮੈਂਟੋ ਪੁੱਜੇ 36 ਪ੍ਰਵਾਸੀਆਂ ਨੂੰ ਲੈ ਕੇ ਵਿਵਾਦ ਜਾਰੀ ਹੈ। ਫਲੋਰਿਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਵਾਸੀ ਆਪਣੀ ਇੱਛਾ ਅਨੁਸਾਰ ਸੈਕਰਾਮੈਂਟੋ ਗਏ ਹਨ ਜਦ ਕਿ ਕੈਲੀਫੋਰਨੀਆ ਦੇ ਅਧਿਕਾਰੀਆਂ […]

ਕੈਨੇਡਾ ਸਰਕਾਰ ਸਿੱਖ ਪਰਿਵਾਰ ਨੂੰ 13 ਜੂਨ ਨੂੰ ਕਰੇਗੀ ਭਾਰਤ

ਨਵੀਂ ਦਿੱਲੀ, 9 ਜੂਨ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਤਿੰਨ ਮੈਂਬਰੀ ਸਿੱਖ ਪਰਿਵਾਰ ਨੂੰ 13 ਜੂਨ ਨੂੰ ਭਾਰਤ ਵਾਪਸ ਭੇਜ ਦਿੱਤਾ ਜਾਵੇਗਾ। ਸੂਤਰਾਂ ਮੁਤਾਬਕ ਜੇ ਕੈਨੇਡਾ ਸਰਕਾਰ ਪਰਿਵਾਰ ਨੂੰ ਸਟੇਅ ਦੇ ਦਿੰਦੀ ਹੈ, ਤਾਂ ਵਾਪਸੀ ਕੁੱਝ ਦੇਰ ਲਈ ਟਲ ਸਕਦੀ ਹੈ। ਹਰਦੀਪ ਸਿੰਘ ਚਾਹਲ, ਉਸ ਦੀ ਗਰਭਵਤੀ ਪਤਨੀ ਕਮਲਦੀਪ ਕੌਰ ਅਤੇ ਤਿੰਨ […]

ਸ਼ਰਦ ਪਵਾਰ ਨੂੰ ਸੋਸ਼ਲ ਮੀਡੀਆ ‘ਤੇ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਪਾਰਟੀ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਮੁੰਬਈ, 9 ਜੂਨ (ਪੰਜਾਬ ਮੇਲ)- ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੂੰ ਸੋਸ਼ਲ ਮੀਡੀਆ ‘ਤੇ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਐੱਨ.ਸੀ.ਪੀ. ਨੇ ਇਸ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼੍ਰੀ ਪਵਾਰ ਦੀ ਧੀ ਅਤੇ ਲੋਕ ਸਭਾ […]

ਬ੍ਰਿਜਭੂਸ਼ਨ ਖਿਲਾਫ ਜਿਨਸੀ ਸੋਸ਼ਣ ਮਾਮਲੇ ਦੀ ਜਾਂਚ ਲਈ ਮਹਿਲਾ ਪਹਿਲਵਾਨ ਨੂੰ ਬ੍ਰਿਜਭੂਸ਼ਨ ਦੇ ਦਫ਼ਤਰ ਲੈ ਕੇ ਗਈ ਪੁਲਿਸ

ਨਵੀਂ ਦਿੱਲੀ, 9 ਜੂਨ (ਪੰਜਾਬ ਮੇਲ)- ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਤੇਜ਼ ਕਰਦਿਆਂ ਦਿੱਲੀ ਪੁਲਿਸ ਇੱਕ ਮਹਿਲਾ ਪਹਿਲਵਾਨ ਨੂੰ ਉਸ ਦੇ ਦਫ਼ਤਰ ਲੈ ਗਈ ਤਾਂ ਜੋ ਉਨ੍ਹਾਂ ਘਟਨਾਵਾਂ ਦਾ ਦ੍ਰਿਸ਼ ਮੁੜ ਰਚਿਆ ਜਾ ਸਕੇ, ਜਿਨ੍ਹਾਂ ਤਹਿਤ ਜਿਨਸੀ ਛੇੜਛਾੜ ਦੀ ਘਟਨਾ ਹੋਈ ਸੀ। ਬ੍ਰਿਜਭੂਸ਼ਨ ਦੀ ਸਰਕਾਰੀ […]