ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਉਣ ਲਈ ਅਕਾਲੀ ਦਲ (ਅ) ਦਾ ਵਫ਼ਦ ਮੁੱਖ ਸਕੱਤਰ ਨੂੰ ਮਿਲਿਆ

ਸ੍ਰੀ ਫ਼ਤਹਿਗੜ੍ਹ ਸਾਹਿਬ, 14 ਜੂਨ (ਪੰਜਾਬ ਮੇਲ)- ਅਕਾਲੀ ਦਲ ਅੰਮ੍ਰਿਤਸਰ ਦਾ ਇੱਕ ਵਫ਼ਦ ਪੰਜਾਬ ਦੇ ਮੁੱਖ ਸਕੱਤਰ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਕਰਵਾਉਣ ਲਈ ਲੋੜੀਂਦੇ ਆਦੇਸ਼ ਦਿੱਤੇ ਜਾਣ। ਵਫ਼ਦ ਵਿਚ ਪਾਰਟੀ ਦੇ ਮੁੱਖ ਬੁਲਾਰੇ, ਸਿਆਸੀ ਅਤੇ ਮੀਡੀਆ ਸਲਾਹਕਾਰ ਇਕਬਾਲ ਸਿੰਘ ਟਿਵਾਣਾ, ਯੂਥ ਵਿੰਗ ਦੇ ਸਰਪਰਸਤ ਇਮਾਨ ਸਿੰਘ […]

ਵਿਜੀਲੈਂਸ ਵੱਲੋਂ ਬਰਜਿੰਦਰ ਹਮਦਰਦ ਮੁੜ ਤਲਬ

ਜਲੰਧਰ, 14 ਜੂਨ (ਪੰਜਾਬ ਮੇਲ)-ਵਿਜੀਲੈਂਸ ਨੇ ਜੰਗ-ਏ-ਆਜ਼ਾਦੀ ਯਾਦਗਾਰ ਮਾਮਲੇ ਸਬੰਧੀ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਨੋਟਿਸ ਭੇਜ ਕੇ 16 ਜੂਨ ਨੂੰ ਮੁੜ ਜਲੰਧਰ ਦਫ਼ਤਰ ‘ਚ ਹਾਜ਼ਰ ਹੋਣ ਲਈ ਕਿਹਾ ਹੈ। ਹਮਦਰਦ ਨੂੰ ਪੰਜਾਬ ਵਿਜੀਲੈਂਸ ਬਿਊਰੋ ਦਾ ਇਹ ਤੀਜਾ ਨੋਟਿਸ ਹੈ। ਵਿਜੀਲੈਂਸ ਨੇ ਪਹਿਲਾਂ 24 ਮਈ ਤੇ ਮਗਰੋਂ 29 ਮਈ ਨੂੰ ਹਮਦਰਦ ਨੂੰ ਪੇਸ਼ ਹੋਣ ਲਈ […]

ਐੱਨ.ਆਰ.ਆਈ. ਔਰਤ ਵੱਲੋਂ ‘ਆਪ’ ਵਿਧਾਇਕਾ ਸਰਬਜੀਤ ਮਾਣੂੰਕੇ ‘ਤੇ ਕਬਜ਼ਾ ਕਰਨ ਦਾ ਦੋਸ਼

ਜਗਰਾਉਂ, 14 ਜੂਨ (ਪੰਜਾਬ ਮੇਲ)-ਇਥੇ ਇਕ ਐੱਨ.ਆਰ.ਆਈ. ਔਰਤ ਨੇ ਹਲਕਾ ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ‘ਤੇ ਸਥਾਨਕ ਹੀਰਾ ਬਾਗ ਸਥਿਤ ਉਸ ਦੀ ਕੋਠੀ ‘ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਉਸ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸ਼ਿਕਾਇਤ ਦੇ ਕੇ ਵਿਧਾਇਕਾ ਖ਼ਿਲਾਫ਼ ਕਾਰਵਾਈ ਮੰਗੀ ਹੈ। ਦੂਜੇ ਪਾਸੇ ਵਿਧਾਇਕਾ ਮਾਣੂੰਕੇ ਨੇ ਦੋਸ਼ […]

ਪਰਵਾਸੀ ਭਾਰਤੀ ਵੋਟਰਾਂ ਨੂੰ ਈ-ਪੋਸਟਲ ਰਾਹੀਂ ਵੋਟ ਪਾਉਣ ਦੀ ਪ੍ਰਵਾਨਗੀ ਦੇਣ ਦਾ ਸਮਾਂ : ਚੋਣ ਕਮਿਸ਼ਨ ਮੁਖੀ

ਨਵੀਂ ਦਿੱਲੀ, 14 ਜੂਨ (ਪੰਜਾਬ ਮੇਲ)-ਚੋਣ ਕਮਿਸ਼ਨ ਦੇ ਮੁਖੀ ਰਾਜੀਵ ਕੁਮਾਰ ਨੇ ਦੱਸਿਆ ਕਿ ਚੋਣਾਂ ਵਿਚ ਹਿੱਸਾ ਲੈਣ ਲਈ ਯੋਗ ਪਰਵਾਸੀ ਭਾਰਤੀ ਵੋਟਰਾਂ ਨੂੰ ਤਕਨਾਲੋਜੀ ਆਧਾਰਿਤ ਈ- ਪੋਸਟਲ ਜਿਹੇ ਢੰਗਾਂ ਰਾਹੀਂ ਵੋਟ ਪਾਉਣ ਦੀ ਪ੍ਰਵਾਨਗੀ ਦੇਣ ਦਾ ਸਮਾਂ ਆ ਗਿਆ ਹੈ। ਕੁਮਾਰ ਨੇ ਇਥੇ ਚੁਣੇ ਸਦਨ ਵਿਚ ਭਾਰਤੀ ਵਿਦੇਸ਼ੀ ਸੇਵਾ ਟਰੇਨੀ ਅਫਸਰਾਂ ਨੂੰ ਸੰਬੋਧਨ ਕਰਦਿਆਂ […]

ਅਮਰੀਕਾ ਦੇ ਨਿਊ ਜਰਸੀ ਰਾਜ ਵਿਚ ਸਮੁੰਦਰੀ ਤੱਟ ‘ਤੇ ਰੁੜੀ ਜਾਂਦੀ ਆਪਣੀ ਧੀ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਪਿਤਾ ਦੀ ਮੌਤ

* ਲੜਕੀ ਨੂੰ ਰਾਹਤ ਕਾਮਿਆਂ ਨੇ ਬਚਾਇਆ ਸੈਕਰਾਮੈਂਟੋ, 13 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਨਿਊਜਰਸੀ ਰਾਜ ਦੇ ਵਾਸੀ ਇਕ ਵਿਅਕਤੀ ਦੀ ਸਮੁੰਦਰੀ ਤੱਟ ‘ਤੇ ਉਸ ਵੇਲੇ ਮੌਤ ਹੋਣ ਦੀ ਖਬਰ ਹੈ ਜਦੋਂ ਉਸ ਨੇ ਪਾਣੀ ਵਿਚ ਰੁੜੀ ਜਾਂਦੀ ਆਪਣੀ ਨਬਾਲਗ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਰਾਹਤ ਕਾਮੇ ਲੜਕੀ ਨੂੰ ਬਚਾਉਣ ਵਿਚ ਸਫਲ […]

ਉੱਤਰੀ ਭਾਰਤ ‘ਚ ਹਿੱਲੀ ਧਰਤੀ; ਕਸ਼ਮੀਰ ‘ਚ 5.4 ਦੀ ਤਾਕਤ ਵਾਲਾ ਆਇਆ ਭੂਚਾਲ

-ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਣੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ ਝਟਕੇ  ਚੰਡੀਗੜ੍ਹ/ ਸ੍ਰੀਨਗਰ, 13 ਜੂਨ (ਪੰਜਾਬ ਮੇਲ)- ਅੱਜ ਪੂਰਬੀ ਕਸ਼ਮੀਰ ਖੇਤਰ ਵਿਚ 5.4 ਦੀ ਸ਼ਿੱਦਤ ਨਾਲ ਆਏ ਭੂਚਾਲ ਕਾਰਨ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿਚ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਵਿਗਿਆਨੀਆਂ ਨੇ ਦੱਸਿਆ ਕਿ ਝਟਕੇ, ਜੋ ਕੁਝ ਸੈਕਿੰਡਾਂ ਤੱਕ […]

ਭ੍ਰਿਸ਼ਟਾਚਾਰ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਚੰਨੀ ਵਿਜੀਲੈਂਸ ਅੱਗੇ ਪੇਸ਼

ਮੁਹਾਲੀ, 13 ਜੂਨ (ਪੰਜਾਬ ਮੇਲ)- ਭ੍ਰਿਸ਼ਟਾਚਾਰ ਮਾਮਲੇ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਮੁੜ ਇਥੇ ਵਿਜੀਲੈਂਸ ਭਵਨ ਪਹੁੰਚੇ ਅਤੇ ਜਾਂਚ ਵਿਚ ਸ਼ਾਮਲ ਹੋਏ। ਚੰਨੀ ਅੱਜ ਸਵੇਰੇ ਕਰੀਬ ਸਾਢੇ 10 ਵਜੇ ਮੁਹਾਲੀ ਸਥਿਤ ਵਿਜੀਲੈਂਸ ਭਵਨ ਪਹੁੰਚ ਗਏ ਸਨ।

ਬੈਸਟ ਬੇਕਰੀ ਹਮਲੇ ਦੇ ਮਾਮਲੇ ‘ਚ ਅਦਾਲਤ ਨੇ ਦੋ ਨੂੰ ਬਰੀ ਕੀਤਾ

ਮੁੰਬਈ, 13 ਜੂਨ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਸਾਲ 2002 ਦੇ ਗੁਜਰਾਤ ਬੈਸਟ ਬੇਕਰੀ ਭੀੜ ਹਮਲੇ ਦੇ ਮਾਮਲੇ ਵਿਚ ਦੋ ਨੂੰ ਬਰੀ ਕਰ ਦਿੱਤਾ ਹੈ। ਬੈਸਟ ਬੇਕਰੀ ‘ਤੇ ਭੀੜ ਦੇ ਹਮਲੇ ‘ਚ 14 ਵਿਅਕਤੀ ਮਾਰੇ ਗਏ ਸਨ। ਵਧੀਕ ਸੈਸ਼ਨ ਜੱਜ ਐੱਮ.ਜੀ. ਦੇਸ਼ਪਾਂਡੇ ਨੇ ਹਰਸ਼ਦ ਸੋਲੰਕੀ ਅਤੇ ਮਫਤ ਗੋਹਿਲ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ […]

ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਟਵਿੱਟਰ ਬੰਦ ਕਰਨ ਤੇ ਕਰਮਚਾਰੀਆਂ ਦੇ ਘਰਾਂ ‘ਤੇ ਛਾਪੇ ਮਾਰਨ ਦੀਆਂ ਧਮਕੀਆਂ ਦਿੱਤੀਆਂ: ਜੈਕ ਡੋਰਸੀ

-ਭਾਰਤ ਸਰਕਾਰ ਨੇ ਦੋਸ਼ਾਂ ਨੂੰ ਝੂਠਾ ਕਰਾਰ ਦਿੱਤਾ ਨਵੀਂ ਦਿੱਲੀ, 13 ਜੂਨ (ਪੰਜਾਬ ਮੇਲ)- ਟਵਿੱਟਰ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜੈਕ ਡੋਰਸੀ ਨੇ ਦਾਅਵਾ ਕੀਤਾ ਹੈ ਕਿ ਇਸ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਦੇਸ਼ ਵਿਚ ਕਿਸਾਨ ਅੰਦੋਲਨ ਦੌਰਾਨ ਸਰਕਾਰੀ ਦਬਾਅ ਅਤੇ ਬੰਦ ਹੋਣ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਉਨ੍ਹਾਂ […]

ਧੋਖਾਧੜੀ ਦੇ ਸ਼ਿਕਾਰ ਪੀੜਤ ਵਿਦਿਆਰਥੀਆਂ ਨੂੰ ਨਹੀਂ ਦਿੱਤੀ ਜਾਵੇਗੀ ਸਜ਼ਾ : ਇਮੀਗ੍ਰੇਸ਼ਨ ਮੰਤਰੀ

ਟੋਰਾਂਟੋ, 13 ਜੂਨ (ਪੰਜਾਬ ਮੇਲ)- ਕੈਨੇਡਾ ਵਿਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਮਿਲੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਰਫਿਊਜ਼ੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਸਹਿਮਤੀ ਪ੍ਰਗਟਾਈ ਹੈ ਕਿ ਧੋਖੇਬਾਜ਼ ਸਲਾਹਕਾਰਾਂ ਦੁਆਰਾ ਧੋਖਾਧੜੀ ਦੇ ਸ਼ਿਕਾਰ ਪੀੜਤ ਵਿਦਿਆਰਥੀਆਂ ਨੂੰ ਸਜ਼ਾ ਨਹੀਂ ਦਿੱਤੀ ਜਾਵੇਗੀ। ਫਰੈਂਡਜ਼ ਆਫ ਕੈਨੇਡਾ ਅਤੇ ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ […]