ਕੈਨੇਡਾ ਦਾ ਕਿਊਬਿਕ ਇਮੀਗ੍ਰੈਂਟ ਇਨਵੈਸਟਰ ਪ੍ਰੋਗਰਾਮ ਮੁੜ ਖੁੱਲ੍ਹਣ ਲਈ ਤਿਆਰ

-ਪਰਿਵਾਰ ਸਮੇਤ ਮਿਲੇਗੀ ਕੈਨੇਡਾ ‘ਚ ਪੀ.ਆਰ. ਕਿਊਬਿਕ, 14 ਜੂਨ (ਪੰਜਾਬ ਮੇਲ)- ਕੈਨੇਡਾ ਦਾ ਕਿਊਬਿਕ ਨਿਵੇਸ਼ਕ ਪ੍ਰੋਗਰਾਮ (ਕਿਊ.ਆਈ.ਆਈ.ਪੀ.) ਜਨਵਰੀ 2024 ਵਿਚ ਮੁੜ ਖੁੱਲ੍ਹਣ ਲਈ ਤਿਆਰ ਹੈ। ਇਹ ਪ੍ਰੋਗਰਾਮ 2019 ਵਿਚ ਬੰਦ ਕਰ ਦਿੱਤਾ ਗਿਆ ਸੀ। ਕਰੀਬ ਪੰਜ ਸਾਲ ਬਾਅਦ ਜਨਵਰੀ 2024 ਤੋਂ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਪਰਿਵਾਰ ਸਮੇਤ ਉਨ੍ਹਾਂ […]

ਐੱਨ.ਆਈ.ਏ. ਵੱਲੋਂ ਲਾਰੈਂਸ ਬਿਸ਼ਨੋਈ ਸਮੇਤ 14 ਗੈਂਗਸਟਰ ਅੱਤਵਾਦੀਆਂ ਦੀ ਸੂਚੀ ‘ਚ ਸ਼ਾਮਲ

ਨਵੀਂ ਦਿੱਲੀ, 14 ਜੂਨ (ਪੰਜਾਬ ਮੇਲ)- ਨੈਸ਼ਨਲ ਜਾਂਚ ਏਜੰਸੀ (ਐੱਨ.ਆਈ.ਏ.) ਵਲੋਂ 22 ਮਾਰਚ ਨੂੰ ਦਾਇਰ ਚਾਰਜਸ਼ੀਟ ‘ਚ ਕੁੱਲ 14 ਮੁਲਜ਼ਮਾਂ ਦੇ ਨਾਮ ਦਰਜ ਕੀਤੇ ਗਏ ਸਨ। ਇਨ੍ਹਾਂ ਮੁਲਜ਼ਮਾਂ ‘ਤੇ ਇਹ ਦੋਸ਼ ਹਨ ਕਿ ਇਹ ਅੱਤਵਾਦੀ ਸੰਗਠਨਾਂ ਨਾਲ ਰਿਸ਼ਤਾ ਰੱਖਣ ਵਾਲੇ ਗੈਂਗਸਟਰ ਹਨ। ਇਨ੍ਹਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਜਾਂਚ ਏਜੰਸੀ ਐੱਨ.ਆਈ.ਏ. ਵਲੋਂ ਅੱਤਵਾਦੀਆਂ ਦੀ ਸੂਚੀ ‘ਚ […]

ਅਮਰੀਕਾ ‘ਚ ਹਥਿਆਰਬੰਦ ਲੁੱਟ ਦੌਰਾਨ ਭਾਰਤੀ ਨੌਜਵਾਨ ਦੀ ਮੌਤ

-ਹਥਿਆਰਬੰਦ ਸ਼ੱਕੀ ਦੀ ਵੀ ਹੋਈ ਮੌਤ ਨਿਊਯਾਰਕ, 14 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਐਤਵਾਰ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਵਿਸਾਲੀਆ ਵਿਖੇ ਇਕ ਸ਼ਰਾਬ ਦੀ ਦੁਕਾਨ ‘ਤੇ ਲੁੱਟ ਦੀ ਨੀਯਤ ਨੂੰ ਲੈ ਕੇ ਗੋਲੀਬਾਰੀ ਹੋਈ। ਇਸ ਗੋਲੀਬਾਰੀ ‘ਚ ਆਪਣੇ ਹੀ ਸ਼ਰਾਬ ਦੇ ਸਟੋਰ ‘ਤੇ ਰਾਤ ਨੂੰ ਕੰਮ ਕਰਦੇ […]

ਸਿਆਟਲ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ

ਬੱਚੇ ਤੇ ਸਟਾਫ ਸਨਮਾਨਿਤ ਸਿਆਟਲ, 14 ਜੂਨ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸੱਚਾ ਮਾਰਗ ਐਬਰਨ ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਫਤਾਵਾਰੀ ਦੀਵਾਨ ਸਜਾਏ ਗਏ, ਜਿੱਥੇ ਗੁਰੂ ਘਰ ਦੇ ਕੀਰਤਨੀ ਜੱਥੇ ਭਾਈ ਕੁਲਵਿੰਦਰ ਸਿੰਘ, ਭਾਈ ਮੋਹਣ ਸਿੰਘ ਤੇ ਮਨਿੰਦਰ ਸਿੰਘ […]

ਵੈਨਕੂਵਰ ਵਿਚਾਰ ਮੰਚ ਵੱਲੋਂ ਪ੍ਰਸਿੱਧ ਪੰਜਾਬੀ ਵਿਦਵਾਨ ਪ੍ਰੋ. ਰਵਿੰਦਰ ਸਿੰਘ ਨਾਲ ਰੂਬਰੂ ਪ੍ਰੋਗਰਾਮ

ਪ੍ਰੋ. ਰਵਿੰਦਰ ਸਿੰਘ ਨੇ ਪੰਜਾਬੀ ਸਾਹਿਤ, ਪੰਜਾਬ ਅਤੇ ਪਰਵਾਸੀ ਪੰਜਾਬੀਆਂ ਬਾਰੇ ਉਠਾਏ ਕਈ ਅਹਿਮ ਨੁਕਤੇ ਸਰੀ, 14 ਜੂਨ (ਹਰਦਮ ਮਾਨ/ਪੰਜਾਬ ਮੇਲ)- ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਦੇ ਸਹਿਯੋਗ ਨਾਲ ਭਾਰਤ ਤੋਂ ਆਏ ਪ੍ਰਸਿੱਧ ਪੰਜਾਬੀ ਆਲੋਚਕ ਅਤੇ ਦਿਆਲ ਸਿੰਘ ਕਾਲਜ (ਦਿੱਲੀ ਯੂਨੀਵਰਸਿਟੀ) ਦੇ ਪ੍ਰੋਫੈਸਰ ਰਵਿੰਦਰ ਸਿੰਘ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ […]

ਅਮਰੀਕਾ ਜੁਲਾਈ ‘ਚ ਯੂਨੈਸਕੋ ‘ਚ ਮੁੜ ਹੋਵੇਗਾ ਸ਼ਾਮਲ

ਪੈਰਿਸ, 14 ਜੂਨ (ਪੰਜਾਬ ਮੇਲ)- ਅਮਰੀਕਾ ਜੁਲਾਈ ‘ਚ ਫਿਰ ਤੋਂ ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੂਨੈਸਕੋ) ਵਿਚ ਮੁੜ ਸ਼ਾਮਲ ਹੋਵੇਗਾ। ਏਜੰਸੀ ਨੇ ਇਹ ਐਲਾਨ ਕੀਤਾ। ਏਜੰਸੀ ਨੇ ਸਾਲਾਂ ਦੇ ਤਣਾਅਪੂਰਨ ਸਬੰਧਾਂ ਤੋਂ ਬਾਅਦ ਸੋਮਵਾਰ ਨੂੰ ਇਹ ਐਲਾਨ ਕੀਤਾ। ਸਾਲ 2017 ਵਿਚ ਅਮਰੀਕਾ ਯੂਨੈਸਕੋ ਤੋਂ ਵੱਖ ਹੋ ਗਿਆ ਸੀ। ਏਜੰਸੀ ਅਨੁਸਾਰ ਨਵੀਆਂ ਪਹਿਲਕਦਮੀਆਂ ਸ਼ੁਰੂ […]

ਲੁਧਿਆਣਾ ‘ਚ ਹੋਈ ਕਰੋੜਾਂ ਦੀ ਲੁੱਟ ਮਾਮਲੇ ‘ਚ 5 ਗ੍ਰਿਫ਼ਤਾਰ: ਡੀ.ਜੀ.ਪੀ.

ਲੁਧਿਆਣਾ, 14 ਜੂਨ (ਪੰਜਾਬ ਮੇਲ)- ਲੁਧਿਆਣਾ ਦੇ ਰਾਜਗੁਰੂ ਨਗਰ ਨੇੜੇ ਸੀ.ਐੱਮ.ਐੱਸ. ਇਨਫੋ ਸਿਸਟਮਜ਼ ਲਿਮਟਿਡ ਦੇ ਦਫ਼ਤਰ ‘ਚ 10 ਜੂਨ ਨੂੰ ਹੋਈ 8.49 ਕਰੋੜ ਰੁਪਏ ਦੀ ਲੁੱਟ ਨਾਲ ਸਬੰਧਤ ਮਾਮਲੇ ਵਿਚ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਕੀਤਾ ਕਿ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ ਲੁਧਿਆਣਾ ਪੁਲਿਸ ਨੇ 60 ਘੰਟਿਆਂ ਤੋਂ ਵੀ ਘੱਟ ਸਮੇਂ ‘ਚ ਲੁੱਟ ਦੀ ਵਾਰਦਾਤ […]

ਦਿੱਲੀ ਪੁਲਿਸ ਪਹਿਲਵਾਨਾਂ ਦੇ ਮਾਮਲੇ ‘ਚ ਜਲਦ ਹੀ ਅਦਾਲਤ ‘ਚ ਪੇਸ਼ ਕਰੇਗੀ ਰਿਪੋਰਟ

ਨਵੀਂ ਦਿੱਲੀ, 14 ਜੂਨ (ਪੰਜਾਬ ਮੇਲ)- ਦਿੱਲੀ ਪੁਲਿਸ ਪਹਿਲਵਾਨਾਂ ਦੇ ਮਾਮਲੇ ‘ਚ ਜਲਦ ਹੀ 150 ਤੋਂ ਵੱਧ ਗਵਾਹਾਂ ਦੀ ਚੈਟ, ਵੀਡੀਓ ਅਤੇ ਬਿਆਨ ਅਦਾਲਤ ‘ਚ ਪੇਸ਼ ਕਰੇਗੀ। ਸੂਤਰਾਂ ਅਨੁਸਾਰ ਪੁਲਿਸ ਨੇ ਭਾਰਤੀ ਕੁਸ਼ਮੀ ਸੰਘ ਦੇ ਦਫਤਰ ਦੇ ਸੀ.ਸੀ.ਟੀ.ਵੀ. ਫੁਟੇਜ ਸਮੇਤ ਕਈ ਵੀਡੀਓਜ਼ ਇਕੱਠੇ ਕੀਤੇ ਹਨ। ਇਸ ਤੋਂ ਪਹਿਲਾਂ ਪੁਲਿਸ ਨੇ ਪੰਜ ਵਿਦੇਸ਼ੀ ਕੁਸ਼ਤੀ ਫੈਡਰੇਸ਼ਨਾਂ ਤੱਕ […]

ਅਮਰੀਕਾ ਵੱਲੋਂ ਚੀਨੀ ਕੰਪਨੀਆਂ ‘ਤੇ ਲਾਈਆਂ ਨਵੀਆਂ ਪਾਬੰਦੀਆਂ ਦੀ ਚੀਨ ਵੱਲੋਂ ਆਲੋਚਨਾ

ਤਾਈਪੇ, 14 ਜੂਨ (ਪੰਜਾਬ ਮੇਲ)- ਚੀਨ ਨੇ ਮੰਗਲਵਾਰ ਨੂੰ ਅਮਰੀਕਾ ਵੱਲੋਂ ਕੰਪਨੀਆਂ ‘ਤੇ ਲਗਾਈਆਂ ਗਈਆਂ ਨਵੀਂ ਪਾਬੰਦੀਆਂ ਦੀ ਆਲੋਚਨਾ ਕੀਤੀ, ਜਿਨ੍ਹਾਂ ਦੇ ਬਾਰੇ ਵਿਚ ਮੰਨਿਆ ਜਾਂਦਾ ਹੈ ਕਿ ਉਹ ਚੀਨ ਦੇ ਫ਼ੌਜੀ ਪਾਇਲਟਾਂ ਨੂੰ ਸਿਖਲਾਈ ਦੇ ਰਹੀਆਂ ਹਨ ਅਤੇ ਹਥਿਆਰ ਦੇ ਵਿਕਾਸ ਵਿਚ ਬੀਜਿੰਗ ਦੀ ਮਦਦ ਕਰ ਰਹੀਆਂ ਹਨ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਵਾਂਗ […]

ਕਟਾਰੂਚੱਕ ਮਾਮਲਾ: ਸ਼ਿਕਾਇਤਕਰਤਾ ਵੱਲੋਂ ਕਾਰਵਾਈ ਕਰਵਾਉਣ ਤੋਂ ਇਨਕਾਰ

* ਸ਼ਿਕਾਇਤਕਰਤਾ ਨੇ ਪੁਲਿਸ ਕੋਲ ਲਿਖਤੀ ਤੌਰ ‘ਤੇ ਬਿਆਨ ਦਰਜ ਕਰਵਾਏ ਚੰਡੀਗੜ੍ਹ, 14 ਜੂਨ (ਪੰਜਾਬ ਮੇਲ)-ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਉਣ ਵਾਲੇ ਕੇਸ਼ਵ ਕੁਮਾਰ ਨੇ ਹੁਣ ਯੂ-ਟਰਨ ਲੈ ਲਿਆ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਕੋਲ ਕੇਸ਼ਵ ਕੁਮਾਰ ਨੇ ਆਪਣੀ ਪਹਿਲੀ ਸ਼ਿਕਾਇਤ ਤੋਂ ਮੋੜਾ ਕੱਟਦਿਆਂ ਕੈਬਨਿਟ ਮੰਤਰੀ […]