ਇਮੀਗ੍ਰੇਸ਼ਨ ਮਾਮਲੇ ‘ਤੇ ਨੀਦਰਲੈਂਡ ਦੀ ਸਰਕਾਰ ਡਿੱਗੀ, ਪ੍ਰਧਾਨ ਮੰਤਰੀ ਵੱਲੋਂ ਅਸਤੀਫ਼ਾ

ਹੇਗ, 8 ਜੁਲਾਈ (ਪੰਜਾਬ ਮੇਲ)- ਇਮੀਗ੍ਰੇਸ਼ਨ ਮਾਮਲੇ ‘ਤੇ ਆਪਸੀ ਅਸਹਿਮਤੀ ਕਾਰਨ ਚਾਰ-ਪਾਰਟੀ ਗੱਠਜੋੜ ਨਾਲ ਚੱਲ ਰਹੀ ਨੀਦਰਲੈਂਡ ਦੀ ਸਰਕਾਰ ਡਿੱਗ ਗਈ ਹੈ। ਦੇਸ਼ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਮਾਰਕ ਰੱਟ ਦੇ ਅਸਤੀਫਾ ਦੇਣ ਤੋਂ ਬਾਅਦ ਦੇਸ਼ ਹੁਣ ਇਸ ਸਾਲ ਆਮ ਚੋਣਾਂ ਦਾ ਸਾਹਮਣਾ ਕਰੇਗਾ। ਰੱਟ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ […]

ਲੋਕ ਸਭਾ ਸੀਟਾਂ ਦੀ ਵੰਡ ਨੇ ਅਕਾਲੀ ਦਲ-ਭਾਜਪਾ ਗਠਜੋੜ ਦੀ ਤਾਣੀ ਉਲਝਾਈ

ਚੰਡੀਗੜ੍ਹ, 8 ਜੁਲਾਈ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਭਾਵੇਂ ਮੁੜ ਗੱਠਜੋੜ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਦੋਵਾਂ ਪਾਰਟੀਆਂ ਦਰਮਿਆਨ ਇਸ ਬਾਰੇ ਗੱਲਬਾਤ ਜਾਰੀ ਹੈ ਤੇ ਤਾਣੀ ਲੋਕ ਸਭਾ ਸੀਟਾਂ ਦੀ ਵੰਡ ਕਾਰਨ ਉਲਝ ਗਈ ਹੈ। ਸੁਬੇ ਵਿਚ ਮੌਜੂਦਾ ਹਾਲਾਤ ਕਾਰਨ ਹੁਣ ਭਾਜਪਾ ਵਲੋਂ ਵਧ ਸੀਟਾਂ ਦੀ ਮੰਗ […]

ਪੱਛਮੀ ਬੰਗਾਲ ‘ਚ ਪੰਚਾਇਤ ਚੋਣਾਂ ਲਈ ਵੋਟਿੰਗ, ਹਿੰਸਾ ‘ਚ 11 ਮੌਤਾਂ ਤੇ ਕਈ ਜ਼ਖ਼ਮੀ

ਕੋਲਕਾਤਾ, 8 ਜੁਲਾਈ (ਪੰਜਾਬ ਮੇਲ)- ਪੱਛਮੀ ਬੰਗਾਲ ਵਿਚ ਤਿੰਨ ਪੱਧਰੀ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ ਜਾਰੀ ਹੈ, ਜਦਕਿ ਰਾਜ ਵਿਚ ਚੋਣਾਂ ਨਾਲ ਸਬੰਧਤ ਹਿੰਸਾ ਵਿਚ ਬੀਤੀ ਰਾਤ ਤੋਂ ਹੁਣ ਤੱਕ 11 ਜਾਨਾਂ ਜਾ ਚੁੱਕੀਆਂ ਹਨ। ਮਰਨ ਵਾਲਿਆਂ ਵਿਚ ਸੱਤਾਧਾਰੀ ਟੀ.ਐੱਮ.ਸੀ. ਦੇ 6, ਭਾਜਪਾ, ਸੀ.ਪੀ.ਐੱਮ., ਕਾਂਗਰਸ, ਆਈ.ਐੱਸ.ਐੱਫ. ਦਾ ਇਕ-ਇਕ ਸਮਰਥਕ ਤੇ ਇਕ ਨਾਮੂਲਮ ਵਿਅਕਤੀ ਸ਼ਾਮਲ ਹੈ। […]

ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਵੱਲੋਂ ਸ਼ਿੰਦੇ ਦੇ 40 ਤੇ ਊਧਵ ਧੜੇ ਦੇ 14 ਵਿਧਾਇਕਾਂ ਨੂੰ ਨੋਟਿਸ ਜਾਰੀ

-ਅਯੋਗਤਾ ਬਾਰੇ ਮੰਗਿਆ ਜਵਾਬ ਮੁੰਬਈ, 8 ਜੁਲਾਈ (ਪੰਜਾਬ ਮੇਲ)- ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ 40 ਵਿਧਾਇਕਾਂ ਅਤੇ ਊਧਵ ਠਾਕਰੇ ਧੜੇ ਦੇ 14 ਵਿਧਾਇਕਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਵਿਰੁੱਧ ਦਾਇਰ ਅਯੋਗਤਾ ਪਟੀਸ਼ਨਾਂ ‘ਤੇ ਜਵਾਬ ਮੰਗਿਆ ਹੈ। […]

ਭਾਜਪਾ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ: ਚੰਦੂਮਾਜਰਾ

ਸ੍ਰੀ ਆਨੰਦਪੁਰ ਸਾਹਿਬ, 8 ਜੁਲਾਈ (ਪੰਜਾਬ ਮੇਲ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਚੋਣ ਸਮਝੌਤੇ ਦੀਆਂ ਸੰਭਾਵਨਾਵਾਂ ਨੂੰ ਸਿਰੇ ਤੋਂ ਨਕਾਰਿਆ ਨਹੀਂ ਜਾ ਸਕਦਾ ਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਵੀ ਚੋਣ ਸਮਝੌਤਾ ਸੂਬੇ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਸਿਧਾਤਾਂ […]

ਚੋਟੀ ਦੇ ਕਬੱਡੀ ਖਿਡਾਰੀ ਦੀ ਭਿਆਨਕ ਹਾਦਸੇ ‘ਚ ਮੌਤ

ਮੋਗਾ, 8 ਜੁਲਾਈ (ਪੰਜਾਬ ਮੇਲ)- ਮੋਗਾ ਦੇ ਪਿੰਡ ਰਾਮੂ ਵਾਲਾ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਕਬੱਡੀ ਖਿਡਾਰੀ ਜਗਦੀਪ ਸਿੰਘ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਜਗਦੀਪ ਸਿੰਘ ਦੇ ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਗਦੀਪ ਸਿੰਘ ਬੀਤੀ ਰਾਤ ਆਪਣੇ ਚਾਚੇ ਦੇ ਲੜਕੇ ਨਾਲ ਜਿੰਮ ਤੋਂ ਵਾਪਸ ਆ ਰਿਹਾ ਸੀ। ਇਸ […]

ਏਸ਼ਿਆਈ ਖੇਡਾਂ ਲਈ ਬੀ.ਸੀ.ਸੀ.ਆਈ. ਆਪਣੀ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਭੇਜੇਗਾ

ਨਵੀਂ ਦਿੱਲੀ, 8 ਜੁਲਾਈ (ਪੰਜਾਬ ਮੇਲ)- ਭਾਰਤ ਨੇ ਪੁਸ਼ਟੀ ਕੀਤੀ ਹੈ ਕਿ ਉਹ ਸਤੰਬਰ-ਅਕਤੂਬਰ ਵਿਚ ਚੀਨ ਦੇ ਹਾਂਗਜ਼ੂ ਵਿਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿਚ ਆਪਣੀ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੂੰ ਭੇਜੇਗਾ। ਭਾਰਤੀ ਕ੍ਰਿਕਟ ਕੰਟਰੋਲਬੋਰਡ ਦੇ ਸਕੱਤਰ ਜੈ ਸ਼ਾਹ ਨੇ ਬਿਆਨ ‘ਚ ਕਿਹਾ, ‘ਬੀ.ਸੀ.ਸੀ.ਆਈ. ਏਸ਼ਿਆਈ ਖੇਡਾਂ ‘ਚ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੂੰ ਭੇਜੇਗਾ।’

ਬੀ.ਸੀ.ਸੀ.ਆਈ. ਵੱਲੋਂ ਇਕ ਓਵਰ ‘ਚ ਦੋ ਬਾਊਂਸਰ ਸੁੱਟਣ ਦੀ ਇਜਾਜ਼ਤ

ਮੁੰਬਈ, 8 ਜੁਲਾਈ (ਪੰਜਾਬ ਮੇਲ)- ਭਾਰਤੀ ਕ੍ਰਿਕਟ ਬੋਰਡ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਟੀ-20 ਫਾਰਮੈਟ ਵਿਚ ਬੱਲੇ ਅਤੇ ਗੇਂਦ ਵਿਚਕਾਰ ਸੰਤੁਲਨ ਰੱਖਣ ਲਈ ਇੱਕ ਓਵਰ ਵਿਚ ਦੋ ਬਾਊਂਸਰਾਂ ਦੀ ਇਜਾਜ਼ਤ ਦਿੱਤੀ ਹੈ। ਸ਼ੁੱਕਰਵਾਰ ਨੂੰ ਬੀ.ਸੀ.ਸੀ.ਆਈ. ਦੀ ਸਿਖ਼ਰ ਕੌਂਸਲ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ। ਬੱਲੇ ਅਤੇ ਗੇਂਦ ਵਿਚਕਾਰ ਸੰਤੁਲਨ ਰੱਖਣ ਲਈ ਬੀ.ਸੀ.ਸੀ.ਆਈ. ਨੇ […]

1984 ਸਿੱਖ ਵਿਰੋਧੀ ਦੰਗੇ: ਟਾਈਟਲਰ ਖ਼ਿਲਾਫ਼ ਚਾਰਜਸ਼ੀਟ ’ਤੇ 19 ਨੂੰ ਫ਼ੈਸਲਾ ਕਰੇਗੀ ਅਦਾਲਤ

ਨਵੀਂ ਦਿੱਲੀ, 8 ਜੁਲਾਈ (ਪੰਜਾਬ ਮੇਲ)- ਇਥੋਂ ਦੀ ਅਦਾਲਤ 19 ਜੁਲਾਈ ਨੂੰ ਫੈਸਲਾ ਕਰੇਗੀ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਕਥਿਤ ਪੁਲ ਬੰਗਸ਼ ਕਤਲੇਆਮ ਨਾਲ ਸਬੰਧਤ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਚਾਰਜਸ਼ੀਟ ਦਾ ਨੋਟਿਸ ਲੈਣਾ ਹੈ ਜਾਂ ਨਹੀਂ। ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ (ਏਸੀਐੱਮਐੱਮ) ਵਿਧੀ ਗੁਪਤਾ ਆਨੰਦ ਨੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ […]

ਲੁਧਿਆਣਾ ਤੀਹਰਾ ਕਤਲਕਾਂਡ : ਅਸਲ ਸੱਚ ਕਰ ਦੇਵੇਗਾ ਹੈਰਾਨ, ਕਾਤਲ ਗ੍ਰਿਫ਼ਤਾਰ

ਲੁਧਿਆਣਾ,  8 ਜੁਲਾਈ (ਪੰਜਾਬ ਮੇਲ)- ਲੁਧਿਆਣਾ ‘ਚ ਤੀਹਰੇ ਕਤਲਕਾਂਡ ਦਾ ਮਾਮਲਾ ਪੁਲਸ ਵੱਲੋਂ ਸੁਲਝਾ ਲਿਆ ਗਿਆ ਹੈ ਅਤੇ ਕਾਤਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਬਾਰੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਬਜ਼ੁਰਗ ਔਰਤ ਸੁਰਜੀਤ ਕੌਰ ਜੀਤੋ (100), ਚਮਨ ਲਾਲ ਅਤੇ ਉਸ ਦੀ ਪਤਨੀ ਸੁਰਿੰਦਰ ਕੌਰ ਦਾ ਕਤਲ […]