ਲੁਧਿਆਣਾ ਲੁੱਟ ਮਾਮਲਾ : ‘ਡਾਕੂ  ਹਸੀਨਾ’  ਨੂੰ  ਲੈ  ਕੇ  ਹੁਣ  ਤੱਕ ਦਾ  ਸਭ ਤੋਂ ਵੱਡਾ ਖ਼ੁਲਾਸਾ, ਹਰ ਕੋਈ ਰਹਿ ਜਾਵੇਗਾ ਹੈਰਾਨ

ਲੁਧਿਆਣਾ, 17 ਜੂਨ (ਪੰਜਾਬ ਮੇਲ)- ਇੱਥੇ ਸੀ. ਐੱਮ. ਐੱਸ. ਏਜੰਸੀ ’ਚ ਡਕੈਤੀ ਦੇ ਮਾਮਲੇ ’ਚ ਖ਼ੁਲਾਸਾ ਹੋਇਆ ਹੈ ਕਿ ਮਾਸਟਰਮਾਈਂਡ ਮਨਦੀਪ ਕੌਰ ਉਰਫ਼ ਮੋਨਾ ਨੇ ਕੋਵਿਡ-19 ਦੌਰਾਨ ਸਮਾਜਸੇਵਾ ਦੇ ਬਹਾਨੇ ਪੁਲਸ ਨਾਲ ਬਤੌਰ ਵਾਲੰਟੀਅਰ ਵੀ ਕੰਮ ਕੀਤਾ ਹੈ, ਜਿਸ ਦਾ ਮਕਸਦ ਸੇਵਾ ਨਹੀਂ, ਸਗੋਂ ਪੁਲਸ ਨਾਲ ਨਜ਼ਦੀਕੀਆਂ ਵਧਾਉਣਾ ਸੀ ਤਾਂ ਕਿ ਉਹ ਲੋਕਾਂ ’ਚ ਆਪਣਾ […]

ਕੈਨੇਡਾ ਦੀ ਜਨਸੰਖਿਆ, 4 ਕਰੋੜਵੇਂ ਬੱਚੇ ਨੇ ਲਿਆ ਜਨਮ

ਟੋਰਾਂਟੋ, 17 ਜੂਨ (ਪੰਜਾਬ ਮੇਲ)- ਕੈਨੇਡੇ ਦੀ ਆਬਾਦੀ ਚਾਰ ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਦੇਸ਼ ਵਿੱਚ ਮੌਤਾਂ ਅਤੇ ਨਵੇਂ ਜਨਮ ਦੇ ਹਿਸਾਬ ਰੱਖਣ ਵਾਲੀ ਸੰਸਥਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਸ਼ੁੱਕਰਵਾਰ ਦੁਪਹਿਰ 3 ਵਜੇ ਦੇ ਕਰੀਬ ਕੈਨੇਡਾ ਵਿੱਚ 4 ਕਰੋੜਵੇਂ ਬੱਚੇ ਨੇ ਜਨਮ ਲਿਆ ਹੈ। ਸਟੈਟਿਸਟਿਕਸ ਕੈਨੇਡਾ ਮੁਤਾਬਕ ਆਬਾਦੀ ਵਧਣ ਦੀ ਰਫ਼ਤਾਰ ਮੌਜੂਦਾ […]

ਅਮਰੀਕਾ ਵਿਚ ਬੀਮੇ ਦੀ ਰਕਮ ਲੈਣ ਲਈ ਮਾਂ ਦੀ ਹੱਤਿਆ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੁੱਤਰ ਦੀ ਪੁਲਿਸ ਹਿਰਾਸਤ ਵਿਚ ਮੌਤ

ਸੈਕਰਾਮੈਂਟੋ, ਕੈਲੀਫੋਰਨੀਆ, 17 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਾਥਨ ਕਾਰਮੈਨ ਨਾਮੀ ਵਿਅਕਤੀ ਜਿਸ ਉਪਰ ਬੀਮੇ ਦੀ ਰਕਮ ਲੈਣ ਲਈ 2016 ਵਿਚ ਮੱਛੀਆਂ ਫੜਨ ਦੇ ਇਕ ਟੂਰ ਦੌਰਾਨ ਆਪਣੀ ਮਾਂ ਦੀ ਸਮੁੰਦਰ ਵਿਚ ਹੱਤਿਆ ਕਰਨ ਦੇ ਦੋਸ਼ ਆਇਦ ਕੀਤੇ ਗਏ ਸਨ, ਦੀ ਸੰਘੀ ਪੁਲਿਸ ਦੀ ਹਿਰਾਸਤ ਵਿਚ ਮੌਤ ਹੋਣ ਦੀ ਖਬਰ ਹੈ। ਇਹ ਖੁਲਾਸਾ ਸੰਘੀ ਇਸਤਗਾਸਾ […]

ਆਪਣੀ ਪਤਨੀ ਤੇ 2 ਬੱਚਿਆਂ ਸਮੇਤ ਕਾਰ ਨੂੰ ਸੈਂਕੜੇ ਫੁੱਟ ਡੂੰਘੀ ਖੱਡ ਵਿਚ ਸੁੱਟਣ ਦਾ ਮਾਮਲਾ : ਕੈਲੀਫੋਰਨੀਆ ਵਾਸੀ ਭਾਰਤੀ ਮੂਲ ਦਾ ਡਾਕਟਰ ਪਟੇਲ ਨਹੀਂ ਕਰ ਸਕੇਗਾ ਡਾਕਟਰੀ ਦਾ ਕਿੱਤਾ, ਅਦਾਲਤ ਨੇ ਲਾਈ ਰੋਕ  

ਸੈਕਰਾਮੈਂਟੋ,ਕੈਲੀਫੋਰਨੀਆ, 17 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦਾ ਡਾਕਟਰ ਧਰਮੇਸ਼ ਪਟੇਲ ਜਿਸ ਉਪਰ ਆਪਣੀ ਪਤਨੀ ਤੇ 2 ਛੋਟੇ ਬੱਚਿਆਂ ਸਮੇਤ ਕਾਰ ਨੂੰ ਜਾਣਬੁਝਕੇ 250 ਫੁੱਟ ਡੂੰਘੀ ਖੱਡ ਵਿਚ ਸੁੱਟਣ ਦੇ ਦੋਸ਼ ਲਾਏ ਗਏ ਹਨ, ਨੂੰ ਇਕ ਯੂ ਐਸ ਅਦਾਲਤ ਵੱਲੋਂ ਮੈਡੀਕਲ ਪ੍ਰੈਕਟਿਸ ਕਰਨ ਤੋਂ ਰੋਕ ਦੇਣ ਦੀ ਖਬਰ ਹੈ। ਮੈਡੀਕਲ ਬੋਰਡ ਆਫ ਕੈਲੀਫੋਰਨੀਆ […]

ਅਮਰੀਕਾ ’ਚ ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਪਰਵਾਸੀਆਂ ਨੂੰ ਯੋਗਤਾ ਨੇਮਾਂ ’ਚ ਛੋਟ

ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਮੀ ਫੇਰੀ ਤੋਂ ਪਹਿਲਾਂ ਇਥੇ ਅਮਰੀਕਾ ਵਿੱਚ ਕੰਮ ਕਰਨ ਤੇ ਠਹਿਰਾਅ ਲਈ ਗ੍ਰੀਨ ਕਾਰਡਾਂ ਦੀ ਉਡੀਕ ਕਰ ਰਹੇ ਪਰਵਾਸੀਆਂ ਨੂੰ ਯੋਗਤਾ ਨੇਮਾਂ ਵਿੱਚ ਛੋਟ ਦਿੱਤੀ ਹੈ। ਅਮਰੀਕੀ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਸਿਜ਼ (ਯੂਐੱਸਸੀਆਈਐੱਸ) ਨੇ ਯੋਗਤਾ ਮਾਪਦੰਡਾਂ ਵਿੱਚ ਛੋਟ ਸਬੰਧੀ ਪਾਲਿਸੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ […]

ਵੀਜ਼ਾ ਧੋਖਾਧੜੀ ਮਾਮਲਾ: ਨਿੱਜੀ ਘੋਖ-ਪੜਤਾਲ ਤੈਅ ਕਰੇਗੀ ਹਰ ਵਿਦਿਆਰਥੀ ਦਾ ਭਵਿੱਖ

ਕੈਨੇਡਾ, 17 ਜੂਨ (ਪੰਜਾਬ ਮੇਲ)-  ਕੈਨੇਡਾ  ਦੇ  ਆਵਾਸ  ਮੰਤਰੀ ਸ਼ੌਨ  ਫ਼ਰੇਜ਼ਰ  ਨੇ  ਡਿਪੋਰਟ ਹੋਣ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਦੇ ਮਾਮਲੇ ’ਚ ਮੀਡੀਆ ਰਿਪੋਰਟਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਸਮੁੱਚੇ ਵਿਦਿਆਰਥੀਆਂ ਦੇ ਭਵਿੱਖ ਬਾਰੇ ਫ਼ਿਲਹਾਲ ਕੋਈ ਭਰੋਸਾ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨਿਕਾਲੇ ਦੇ ਠੱਪੇ ਵਾਲੇ (ਡਿਪੋਰਟੇਸ਼ਨ) ਵਿਦਿਆਰਥੀਆਂ ਦੀਆਂ ਫਾਈਲਾਂ ਦੀ ਵਿਅਕਤੀਗਤ ਪੱਧਰ ਉਤੇ ਜਾਂਚ ਕਰ ਕੇ ਇਸ ਸਬੰਧੀ ਫੈਸਲਾ ਕੀਤਾ ਜਾਵੇਗਾ, ਜੋ ਹਰੇਕ ਲਈ ਵੱਖ–ਵੱਖ ਹੋ ਸਕਦਾ ਹੈ। ਆਵਾਸ ਮੰਤਰੀ ਨੇ ਕਿਹਾ ਕਿ ਅਜਿਹੇ ਵਿਦਿਆਰਥੀ ਜੋ ਜ਼ਿਆਦਾਤਰ ਭਾਰਤ ਤੋਂ ਹਨ, ਨੂੰ ਸੁਣਵਾਈ ਦਾ ਮੌਕਾ ਦੇ ਕੇ ਇਹ ਪਤਾ ਲਾਇਆ ਜਾਵੇਗਾ ਕਿ ਉਹ ਪੀੜਤ ਹਨ ਜਾਂ ਉਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਪੜ੍ਹਾਈ ਦੇ ਉਦੇਸ਼ ਨਾਲ ਕੈਨੇਡਾ ਵਿਚ ਹਨ, ਉਨ੍ਹਾਂ ਨੂੰ ਪੀੜਤ ਮੰਨ ਕੇ ਵਿਚਾਰਿਆ ਜਾਏਗਾ, ਪਰ ਜਿਹੜੇ ਪੜ੍ਹਾਈ ਦੇ ਪਰਦੇ ’ਚ ਸਥਾਈ ਰਿਹਾਇਸ਼ (ਪੀਆਰ) ਦੇ ਇਰਾਦੇ ਨਾਲ ਆਏ ਹਨ, ਉਨ੍ਹਾਂ ਨੂੰ ਹਰ ਹਾਲਤ ਵਾਪਸ ਭੇਜਿਆ ਜਾਏਗਾ। ਮੰਤਰੀ ਨੇ ਕਿਹਾ ਕਿ ਕੈਨੇਡਾ ਸਰਹੱਦੀ ਸੁਰੱਖਿਆ ਏਜੰਸੀ (ਸੀਬੀਐੱਸਏ) ਦੇ ਅਫ਼ਸਰਾਂ ਨੂੰ ਇਸ ਬਾਰੇ ਨਿਰਦੇਸ਼ ਦਿੱਤੇ ਗਏ ਹਨ, ਹਰੇਕ ਵਿਦਿਆਰਥੀ ਦੀ ਸੁਣਵਾਈ ਕਰ ਕੇ ਸੱਚਾਈ ਪਰਖਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਹਰੇਕ ਕੇਸ ਦਾ ਵਿਸ਼ਲੇਸ਼ਣ ਕੀਤੇ ਜਾਣ ਤੱਕ ‘ਅੰਤਰਿਮ ਮਿਆਦ’ ਲਈ ਵਿਦਿਆਰਥੀਆਂ ਦਾ ਦੇਸ਼ ਨਿਕਾਲਾ ਫ਼ਿਲਹਾਲ ਰੋਕਿਆ ਜਾ ਰਿਹਾ ਹੈ। ਜਾਂਚ ਲਈ ਆਈਆਰਸੀਸੀ ਤੇ ਸੀਬੀਐੱਸਏ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ‘ਟਾਸਕ ਫੋਰਸ’ ਬਣਾਈ ਜਾ ਰਹੀ ਹੈ ਮੰਤਰੀ ਫਰੇਜ਼ਰ ਨੇ ਕਿਹਾ ਕਿ ਜਿਹੜਾ ਵਿਦਿਆਰਥੀ ਕੈਨੇਡਾ ਅਸਲ ’ਚ ਪੜ੍ਹਾਈ ਕਰਨ ਦੇ ਹੀ ਇਰਾਦੇ ਨਾਲ ਆਇਆ ਸੀ, ਤੇ ਉਸ ਨੂੰ ਧੋਖਾਧੜੀ ਵਾਲੇ ਦਸਤਾਵੇਜ਼ਾਂ ਬਾਰੇ ਜਾਣਕਾਰੀ ਨਹੀਂ ਸੀ, ਉਸ ਨੂੰ ਅਸਥਾਈ ਵਸਨੀਕ ਪਰਮਿਟ (ਟੈਂਪਰੇਰੀ ਰੈਜ਼ੀਡੈਂਟ ਪਰਮਿਟ) ਜਾਰੀ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਇਹ ਸਾਰੇ ਵਿਦਿਆਰਥੀ ਜਲੰਧਰ ਅਧਾਰਿਤ ਏਜੰਟ ਬ੍ਰਿਜੇਸ਼ ਮਿਸ਼ਰਾ ਵੱਲੋਂ 2018-19 ਤੇ 2020 ’ਚ ਕਥਿਤ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਵੀਜਾ ਲਗਵਾ ਕੇ ਭੇਜੇ ਗਏ ਸਨ, ਜਿਨ੍ਹਾਂ ਜਦ ਪੱਕੇ ਹੋਣ ਲਈ ਫਾਈਲਾਂ ਭਰੀਆਂ ਤਾਂ ਇਸ ਧੋਖਾਧੜੀ ਦਾ ਖੁਲਾਸਾ ਹੋਇਆ ਹੈ। ਜਾਣਕਾਰੀ ਅਨੁਸਾਰ ਬ੍ਰਿਜੇਸ਼ ਮਿਸ਼ਰਾ ਦਫ਼ਤਰ ਬੰਦ ਕਰਕੇ ਰੂਪੋਸ਼ ਹੋ ਚੁੱਕਾ ਹੈ। ਅਜਿਹੇ ਵਿਦਿਆਰਥੀਆਂ ਦੀ ਗਿਣਤੀ 600-700 ਦੇ ਵਿਚਾਲੇ ਹੈ, ਉਨ੍ਹਾਂ ਸਿਰ ਕਈ ਮਹੀਨਿਆਂ ਤੋਂ ਦੇਸ਼ ਨਿਕਾਲੇ ਦੀ ਤਲਵਾਰ ਲਟਕ ਰਹੀ ਹੈ ਤੇ ਉਹ ਆਪਣੀ ਮਸੂਮੀਅਤ ਦੀ ਗੁਹਾਰ ਲਗਾ ਰਹੇ ਹਨ। ਉਨ੍ਹਾਂ ਟੋਰਾਂਟੋਂ ਏਅਰਪੋਰਟ ਰੋਡ ਉਤੇ ਕਈ ਦਿਨਾਂ ਤੋਂ ਧਰਨਾ ਵੀ ਲਾਇਆ ਹੋਇਆ ਹੈ। ਕੈਨੇਡੀਅਨ ਮੰਤਰੀ ਨੇ ਕਿਹਾ ਕਿ ਉਹ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਦੇਸ਼ ਲਈ ਦਿੱਤੇ ਜਾਂਦੇ ਯੋਗਦਾਨ ਨੂੰ ਮਾਨਤਾ ਦਿੰਦੇ ਹਨ। ਉਨ੍ਹਾਂ ਸਟੱਡੀ ਪਰਮਿਟ ਲਈ ਅਰਜ਼ੀ ਦੇਣ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪੱਧਰ ਉਤੇ ਵੀ ਸਾਰੀ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਲ ਕਰਨ ਤੇ ਅਧਿਕਾਰਤ ਵੈੱਬਸਾਈਟਾਂ ਦੇਖਣ। ਭਾਰਤ ਵਾਪਸੀ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਨੇ ਟੋਰਾਂਟੋ ਏਅਰਪੋਰਟ ਰੋਡ ਉਤੇ ਕਈ ਦਿਨਾਂ ਤੋਂ ਧਰਨਾ ਵੀ ਲਾਇਆ ਹੋਇਆ ਸੀ। ਉਹ ਮਿਸੀਸਾਗਾ ਸਥਿਤ ਸੀਬੀਐੱਸਏ ਦੇ ਮੁੱਖ ਦਫ਼ਤਰ ਅੱਗੇ ਪਿਛਲੇ 18 ਦਿਨਾਂ ਤੋਂ ਦਿਨ-ਰਾਤ ਧਰਨੇ ਉਤੇ ਬੈਠੇ ਸਨ। ਹੁਣ ‘ਡਿਪੋਰਟੇਸ਼ਨ’ ਰੁਕਣ […]

ਫਿਰ ਟ੍ਰੋਲ ਹੋਏ ਡੋਨਾਲਡ ਟ੍ਰੰਪ, ਵਾਅਦਾ ਕਰਕੇ ਵੀ ਨਹੀਂ ਦਿੱਤਾ ਰੈਸਟੋਰੈਂਟ ਦਾ ਬਿੱਲ, ਜਾਣੋ ਕੀ ਹੈ ਸੱਚਾਈ

ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)- ਇਨ੍ਹੀਂ ਦਿਨੀਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਗੁਪਤ ਦਸਤਾਵੇਜ਼ ਜਮ੍ਹਾ ਕਰਨ ਦੇ ਦੋਸ਼ ਲੱਗ ਰਹੇ ਹਨ। ਟ੍ਰੰਪ ਫਲੋਰੀਡਾ ਦੇ ਮਿਆਮੀ ਦੀ ਅਦਾਲਤ ‘ਚ ਪੇਸ਼ ਹੋਏ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਟ੍ਰੰਪ ਲਿਟਲ ਹਵਾਨਾ ਦੇ ਇਕ ਰੈਸਟੋਰੈਂਟ ਵਿੱਚ ਰੁਕੇ। ਟ੍ਰੰਪ ਦੀ ਮੌਜੂਦਗੀ ਤੋਂ ਅਜਿਹਾ ਲੱਗ ਰਿਹਾ ਸੀ ਕਿ ਉੱਥੇ ਮੌਜੂਦ […]

205 ਸਿੱਖ ਸ਼ਰਧਾਲੂ ਜਾਣਗੇ ਪਾਕਿਸਤਾਨ, ਵੀਜ਼ੇ ਜਾਰੀ : ਸ਼੍ਰੋਮਣੀ ਕਮੇਟੀ ਭੇਜ ਰਹੀ ਜਥਾ

ਅੰਮ੍ਰਿਤਸਰ, 17 ਜੂਨ (ਪੰਜਾਬ ਮੇਲ)- ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਅੰਬੈਸੀ ਨੇ ਵੀਜ਼ੇ ਜਾਰੀ ਕਰ ਦਿੱਤੇ ਹਨ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਥਾ ਭੇਜਿਆ ਜਾ ਰਿਹਾ ਹੈ। ਜਿਸ ਦੇ ਲਈ 205 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ। ਇਹ ਜਥਾ […]

ਬਰੈਂਪਟਨ ਵਿਚ ਵਿਰਸੇ ਤੇ ਵਿਰਾਸਤ ਦਾ ਪਹਿਰੇਦਾਰ ਫੋਟੋ ਪ੍ਰਦਰਸ਼ਨੀ ਅਮਿੱਟ ਛਾਪ ਛੱਡ ਗਈ

ਸਰੀ, 17 ਜੂਨ (ਹਰਦਮ ਮਾਨ/ਪੰਜਾਬ ਮੇਲ)-ਬੀਤੇ ਦਿਨੀਂ ਬਰੈਂਪਟਨ ਦੇ ਗੁਰਦੁਆਰਾ ਡਿਕਸੀ ਵਿਖੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਨੈਸ਼ਨਲ ਆਰਕਾਈਵਜ਼ ਕੈਨੇਡਾ ਵੱਲੋਂ ਵਿਸ਼ੇਸ਼ ਫੋਟੋ ਪ੍ਰਦਰਸ਼ਨੀ ਲਾਈ ਗਈ। ਫੋਟੋ ਪ੍ਰਦਰਸ਼ਨੀ ਦੇ ਉਦਘਾਟਨੀ ਸਮਾਗਮ ਵਿਚ ਨੌਜਵਾਨ ਮੈਂਬਰ ਪਾਰਲੀਮੈਂਟ ਇਕਵਿੰਦਰ ਸਿੰਘ ਗਹੀਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਬ੍ਰਿਟਿਸ਼ ਕੋਲੰਬੀਆ ਤੋਂ […]

ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤ 

ਗਿਆਨੀ ਸੁਲਤਾਨ ਸਿੰਘ ਨੂੰ ਲਗਾਇਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਦੀ ਅਗਵਾਈ ’ਚ ਅੰਤ੍ਰਿੰਗ ਕਮੇਟੀ ਨੇ ਲਿਆ ਫੈਸਲਾ  ਅੰਮ੍ਰਿਤਸਰ, 16 ਜੂਨ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਅੰਤ੍ਰਿੰਗ ਕਮੇਟੀ ਦੀ ਉਚੇਚੀ ਇਕੱਤਰਤਾ ਦੌਰਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ […]