ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ਵਿਚ ਮੀਂਹ ਦਾ ਅਲਰਟ

ਚੰਡੀਗੜ੍ਹ, 16 ਜੁਲਾਈ (ਪੰਜਾਬ ਮੇਲ)- ਪੰਜਾਬ ਐੱਸ. ਡੀ. ਐੱਮ. ਏ. (ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ) ਨੇ ਅਗਲੇ 3 ਘੰਟਿਆਂ ਦੌਰਾਨ ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੁਕਤਸਰ ਅਤੇ ਸੰਗਰੂਰ ਵਿਚ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਸੰਬੰਧੀ ਬਕਾਇਦਾ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਵਲੋਂ ਫੋਨ ’ਤੇ ਮੈਸੇਜ ਭੇਜ ਕੇ ਸੂਚਿਤ ਕੀਤਾ ਗਿਆ ਹੈ। ਇਸ ਮੈਸੇਜ ਵਿਚ ਆਖਿਆ ਗਿਆ […]

ਸ਼ਾਹਨਹਿਰ, ਤਲਵਾੜਾ, ਮੁਕੇਰੀਆਂ ਵਾਸੀਆਂ ਨੂੰ ਅਲਰਟ ਰਹਿਣ ਦੇ ਹੁਕਮ ਜਾਰੀ,ਅੱਜ ਪੌਂਗ ਡੈਮ ‘ਚੋਂ ਛੱਡਿਆ ਜਾਵੇਗਾ ਪਾਣੀ

ਹੁਸ਼ਿਆਰਪੁਰ/ਕਾਂਗੜਾ, 16 ਜੁਲਾਈ (ਪੰਜਾਬ ਮੇਲ)- ਹੜ੍ਹ ਦੀ ਆਫ਼ਤ ਦਰਮਿਆਨ ਜਿੱਥੇ ਹੁਣ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਥੋੜ੍ਹਾ ਘਟਿਆ ਹੈ, ਉਥੇ ਹੀ ਹੁਣ ਪੌਂਗ ਡੈਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪੌਂਗ ਡੈਮ ਵਿਚੋਂ ਅੱਜ ਸ਼ਾਮ 4 ਵਜੇ ਪਾਣੀ ਛੱਡਿਆ ਜਾ ਸਕਦਾ ਹੈ। ਉਥੇ ਹੀ ਬੰਨ੍ਹ ਦੇ ਹੇਠਾਂ ਰਹਿਣ ਵਾਲੇ […]

ਪੰਜਾਬ ਕਾਂਗਰਸ ਨੂੰ ਇੱਕ ਹੋਰ ਝਟਕਾ, ਅਸ਼ਵਨੀ ਸੇਖੜੀ ਹੋਣਗੇ ਬੀਜੇਪੀ ‘ਚ ਸ਼ਾਮਲ

ਚੰਡੀਗੜ੍ਹ, 16 ਜੁਲਾਈ (ਪੰਜਾਬ ਮੇਲ)- ਪੰਜਾਬ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਾ ਹੈ। ਕਾਂਗਰਸ ਦੇ ਸੀਨੀਅਰ ਆਗੂ ਤੇ ਚਾਰ ਵਾਰ ਵਿਧਾਇਕ ਰਹੇ ਅਸ਼ਵਨੀ ਸੇਖੜੀ ਬੀਜੇਪੀ ਵਿੱਚ ਸ਼ਾਮਲ ਹੋਣਗੇ। ਉਹ ਦਿੱਲੀ ਵਿੱਚ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣਗੇ। ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੇਖੜੀ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ […]

ਚੰਦਰਯਾਨ ਦੇ ਲਾਂਚ ਤੋਂ ਬਾਅਦ ਸੂਰਜ ਤਕ ਪਹੁੰਚਣ ਦੀ ਤਿਆਰੀ!

ਨਵੀਂ ਦਿੱਲੀ, 16 ਜੁਲਾਈ (ਪੰਜਾਬ ਮੇਲ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲਈ ਅੰਤਰ ਗ੍ਰਹਿ ਮਿਸ਼ਨ ਦਾ ਸਾਲ ਕਿਹਾ ਜਾ ਸਕਦਾ ਹੈ। ਸ਼ੁੱਕਰਵਾਰ ਨੂੰ ਚੰਦਰਯਾਨ ਦੇ ਲਾਂਚ ਤੋਂ ਬਾਅਦ ਇਸਰੋ ਦਾ ਅਗਲਾ ਮਿਸ਼ਨ ਸੋਲਰ ਵਹੀਕਲ ਹੈ।  ਇਸਰੋ ਸੂਰਜੀ ਵਾਯੂਮੰਡਲ ਦਾ ਅਧਿਐਨ ਕਰਨ ਲਈ ਅਗਸਤ ਦੇ ਅਖੀਰ ਵਿੱਚ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀਐਸਐਲਵੀ)/ਰਾਕੇਟ ਉੱਤੇ ਆਪਣੇ ਕੋਰੋਨਗ੍ਰਾਫੀ ਸੈਟੇਲਾਈਟ […]

ਬਾਇਡਨ ਪ੍ਰਸ਼ਾਸਨ ਵੱਲੋਂ ਬਾਰਡਰ ਕਰਾਸਿੰਗ ਨੂੰ ਰੋਕਣ ਲਈ ਨਵਾਂ ਕਾਨੂੰਨੀ ਮਾਈਗ੍ਰੇਸ਼ਨ ਪ੍ਰੋਗਰਾਮ ਸ਼ੁਰੂ

ਵਾਸ਼ਿੰਗਟਨ, 16 ਜੁਲਾਈ (ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਜਲਦੀ ਹੀ ਇੱਕ ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਸ਼ੁਰੂ ਕਰੇਗਾ, ਜਿਸ ਨਾਲ ਅਮਰੀਕਾ ਦੇ ਗੁਆਂਢੀ ਮੁਲਕਾਂ ਦੇ ਲੋਕਾਂ ਨੂੰ ਗੈਰ-ਕਾਨੂੰਨੀ ਸਰਹੱਦ ਪਾਰ ਕਰਨ ਦੇ ਵਿਕਲਪ ਵਜੋਂ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਨੂੰ ‘ਫੈਮਿਲੀ ਰੀਯੂਨੀਫਿਕੇਸ਼ਨ ਪੈਰੋਲ ਪ੍ਰੋਸੈਸ’ ਕਿਹਾ ਜਾਂਦਾ ਹੈ। ਇਨ੍ਹਾਂ ਮੁਲਕਾਂ ‘ਚ […]

ਤੁਸੀਂ ਹੁਣ ਆਪਣੇ ਕੰਮ ਅਤੇ ਯਾਤਰਾ ਪਰਮਿਟ ਦੇ ਉਡੀਕ ਸਮੇਂ ਨੂੰ ਆਨਲਾਈਨ ਟ੍ਰੈਕ ਕਰ ਸਕਦੇ ਹੋ

-ਯੂ.ਐੱਸ.ਸੀ.ਆਈ.ਐੱਸ. ਆਪਣੇ ਪ੍ਰੋਸੈਸਿੰਗ ਟਾਈਮ ਟੂਲ ਨੂੰ ਵਧਾ ਰਿਹੈ ਵਾਸ਼ਿੰਗਟਨ, 16 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਕੇਸਾਂ ਦੀ ਅਪਡੇਟ ਦੇਖਣ ਲਈ ਬਿਨੈਕਾਰਾਂ ਨੂੰ ਕਾਫੀ ਤਣਾਅਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਬਿਨੈਕਾਰਾਂ ਲਈ ਆਪਣੀਆਂ ਅਰਜ਼ੀਆਂ ਦੇ ਉਡੀਕ ਸਮੇਂ ਦੀ ਆਨਲਾਈਨ ਜਾਂਚ ਕਰਨਾ ਆਸਾਨ ਬਣਾ ਰਿਹਾ ਹੈ। ਫੈਡਰਲ ਏਜੰਸੀ ਨੇ ਐਲਾਨ […]

ਕੈਨੇਡਾ ਵੱਲੋਂ ਆਪਣੇ ਤਕਨੀਕੀ ਕਰਮਚਾਰੀਆਂ ਨੂੰ ਉਤਸ਼ਾਹਤ ਕਰਨ ਲਈ ਇਮੀਗ੍ਰੇਸ਼ਨ ਪਹਿਲਕਦਮੀ ਦਾ ਐਲਾਨ

ਟੋਰਾਂਟੋ, 16 ਜੁਲਾਈ (ਪੰਜਾਬ ਮੇਲ)- ਕੈਨੇਡਾ ਨੇ ਐੱਚ-1ਬੀ ਵਰਕ ਵੀਜ਼ਾ ਵਾਲੇ ਸੰਯੁਕਤ ਰਾਜ ਤੋਂ ਉੱਚ ਹੁਨਰਮੰਦ ਤਕਨਾਲੋਜੀ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਲਈ ਇੱਕ ਇਮੀਗ੍ਰੇਸ਼ਨ ਪਹਿਲਕਦਮੀ ਦਾ ਐਲਾਨ ਕੀਤਾ ਹੈ। ਐੱਚ-1ਬੀ ਵੀਜ਼ਾ ਵਿਸ਼ੇਸ਼ ਹੁਨਰ ਵਾਲੇ ਗੈਰ-ਪ੍ਰਵਾਸੀ ਵਿਦੇਸ਼ੀ ਕਾਮਿਆਂ ਲਈ ਹਨ। ਹੁਣ 16 ਜੁਲਾਈ ਤੋਂ ਇਨ੍ਹਾਂ ਵੀਜ਼ਾ ਧਾਰਕਾਂ ਵਿਚੋਂ 10,000 ਤੱਕ ਕੈਨੇਡਾ ਵਿਚ ਕੰਮ ਕਰਨ ਲਈ ਅਪਲਾਈ […]

ਭਾਰਤ ਵਿੱਚੋਂ ਪਹਿਲੇ ਨੰਬਰ ‘ਤੇ ਰਹਿਣ ਵਾਲਾ ਪੰਜਾਬ ਅੱਜ 25ਵੇਂ ਸਥਾਨ ‘ਤੇ ਆ ਗਿਆ – ਰਾਜਵਿੰਦਰ ਬੈਂਸ

ਕਾਰਪੋਰੇਟਸ ਇਕੱਲੇ ਭਾਰਤ ਵਿਚ ਹੀ ਨਹੀਂ ਪੱਛਮੀ ਦੁਨੀਆਂ ਵਿਚ ਵੀ ਰਾਜਨੀਤੀ ‘ਤੇ ਕਾਬਜ਼ ਸਰੀ, 16 ਜੁਲਾਈ (ਹਰਦਮ ਮਾਨ/ਪੰਜਾਬ ਮੇਲ)-ਸਾਊਥ ਏਸ਼ੀਅਨ ਰੀਵਿਊ ਅਤੇ ਜੀਵੇ ਪੰਜਾਬ ਅਦਬੀ ਸੰਗਤ ਵੱਲੋਂ ‘ਪੰਜਾਬ ਦੀ ਦਸ਼ਾ ਅਤੇ ਦਿਸ਼ਾ’ ਉਪਰ ਕਰਵਾਈ ਜਾ ਰਹੀ ਆਨ-ਲਾਈਨ ਵਿਚਾਰ ਚਰਚਾ ਦੀ ਚੌਥੀ ਲੜੀ ਵਿਚ ਇਸ ਵਾਰ ਪੰਜਾਬ ਦੇ ਸੀਨੀਅਰ ਐਡਵੋਕੇਟ ਅਤੇ ਮਨੁੱਖੀ ਅਧਿਕਾਰਾਂ ਲਈ ਸਰਗਰਮ ਸ਼ਖ਼ਸੀਅਤ […]

ਅਮਰੀਕਾ ‘ਚ ਭਿਆਨਕ ਗਰਮੀ ਨਾਲ ਬੁਰਾ ਹਾਲ, 43 ਡਿਗਰੀ ਪੁੱਜਾ ਤਾਪਮਾਨ; 11 ਕਰੋੜ ਲੋਕਾਂ ਨੂੰ ‘ਲੂ’ ਦਾ ਅਲਰਟ

ਅਮਰੀਕਾ ਦੇ ਮੌਸਮ ਵਿਭਾਗ ਨੇ ਦੇਸ਼ ਦੇ 113 ਮਿਲੀਅਨ ਲੋਕਾਂ ਨੂੰ ਗਰਮੀ ਦੀ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਹੈ। ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਹੋਰ ਵਾਧਾ ਹੋ ਸਕਦਾ ਹੈ। ਵਾਸ਼ਿੰਗਟਨ, 16 ਜੁਲਾਈ (ਪੰਜਾਬ ਮੇਲ)-  ਅਮਰੀਕਾ ਦੇ ਲੋਕ ਭਿਆਨਕ ਗਰਮੀ ਦੇ ਕਹਿਰ ਦਾ ਸਾਹਮਣਾ ਕਰ ਰਹੇ ਹਨ। ਗਰਮੀ ਦਾ ਇਹ ਹਾਲ ਹੈ ਕਿ ਲੋਕਾਂ ਨੂੰ ਲੋੜ ਨਾ […]

ਪੰਜਾਬੀ ਜਗਤ ਦੇ ਉੱਘੇ ਗਾਇਕ ਸੁਰਿੰਦਰ ਛਿੰਦਾ ਦੀ ਹਾਲਤ ਹੋਰ ਗੰਭੀਰ ਹੋਈ

ਲੁਧਿਆਣਾ, 16 ਜੁਲਾਈ (ਪੰਜਾਬ ਮੇਲ)- ਪੰਜਾਬੀ ਜਗਤ ਦੇ ਉੱਘੇ ਗਾਇਕ ਸੁਰਿੰਦਰ ਛਿੰਦਾ ਦੀ ਸਰੀਰਕ ਹਾਲਤ ਹੋਰ ਗੰਭੀਰ ਹੋ ਗਈ ਹੈ, ਜਿਸ ਕਰਕੇ ਉਨ੍ਹਾਂ ਨੂੰ ਚਾਹੁਣ ਵਾਲਿਆਂ ‘ਚ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਗਾਇਕ ਛਿੰਦਾ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਦੀਪ ਹਸਪਤਾਲ ਤੋਂ ਦਿਆਨੰਦ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ […]