ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਸਰਬਸੰਮਤੀ ਨਾਲ ਚੋਣ – ਬਲਿਹਾਰ ਲੈਹਲ ਪ੍ਰਧਾਨ ਬਣੇ

ਸਿਆਟਲ, 12 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੀ ਪੰਜਾਬੀ ਲਿਖਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ ਹੋਈ, ਜਿਸ ਵਿਚ ਬਲਿਹਾਰ ਸਿੰਘ ਲੈਹਿਲ ਪ੍ਰਧਾਨ, ਸੁਖਬੀਰ ਸਿੰਘ ਬੀਹਲਾ ਨੂੰ ਮੀਤ ਪ੍ਰਧਾਨ, ਪ੍ਰਿਤਪਾਲ ਸਿੰਘ ਟਿਵਾਣਾ ਨੂੰ ਜਨਰਲ ਸਕੱਤਰ, ਸਾਧੂ ਸਿੰਘ ਝੱਜ ਨੂੰ ਮੀਤ ਸਕੱਤਰ, ਮੰਗਤ ਕੁਲਜਿੰਦ ਨੂੰ ਪ੍ਰੈੱਸ ਸਕੱਤਰ, ਤੇ ਹਰਪਾਲ ਸਿੰਘ ਸਿੱਧੂ ਸਾਬਕਾ ਪ੍ਰਧਾਨ ਨੂੰ ਖਜ਼ਾਨਚੀ ਦੀ […]

ਸਿਆਟਲ ‘ਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਪੁਰਬ ‘ਤੇ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ ਨਾਲ ਮਨਾਇਆ

ਸਿਆਟਲ, 12 ਜੁਲਾਈ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸੱਚਾ ਮਾਰਗ ਐਬਰਨ ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਹਫਤਾਵਾਰੀ ਦੀਵਾਨ ਸਜਾਏ ਗਏ, ਜਿੱਥੇ ਭਾਈ ਕੁਲਵਿੰਦਰ ਸਿੰਘ ਦੇ ਕੀਰਤਨੀ ਜੱਥੇ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦਾ ਜਸ ਗਾਇਨ ਕੀਤਾ। […]

ਅਮਰੀਕੀ ਸੰਘੀ ਏਜੰਟਾਂ ਵੱਲੋਂ ‘ਸਵੈ-ਇੱਛਤ ਵਾਪਸੀ” ਲਈ ਸ਼ਰਣ ਮੰਗਣ ਵਾਲਿਆਂ ‘ਤੇ ਪਾਇਆ ਜਾ ਰਿਹੈ ਦਬਾਅ

ਵਾਸ਼ਿੰਗਟਨ, 12 ਜੁਲਾਈ (ਪੰਜਾਬ ਮੇਲ)- ਇਮੀਗ੍ਰੇਸ਼ਨ ਵਕੀਲਾਂ ਨੇ ਚਿਤਾਵਨੀ ਦਿੱਤੀ ਹੈ ਕਿ ਬਾਰਡਰ ਏਜੰਟ ਕੁਝ ਵੈਨੇਜ਼ੁਏਲਾ ਪਨਾਹ ਮੰਗਣ ਵਾਲਿਆਂ ਨੂੰ ਅਮਰੀਕਾ ਵਿਚ ਰਹਿਣ ਦਾ ਇੱਕ ਵੱਡਾ ਮੌਕਾ ਦੇਣ ਦਾ ਵਾਅਦਾ ਕਰ ਰਹੇ ਹਨ, ਜੇਕਰ ਉਹ ਪਹਿਲਾਂ ਮੈਕਸੀਕੋ ਪਰਤਣ ਲਈ ਸਹਿਮਤ ਹੁੰਦੇ ਹਨ ਅਤੇ ਉੱਥੋਂ ਦੁਬਾਰਾ ਦਾਖਲ ਹੋਣ ਲਈ ਅਪੁਆਇੰਟਮੈਂਟ ਲੈਂਦੇ ਹਨ – ਜਾਂ ਨਹੀਂ ਤਾਂ […]

ਸ਼ਮਸ਼ੇਰ ਸਿੰਘ ਥਿੰਦ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਵੱਡੀ ਗਿਣਤੀ ‘ਚ ਲੋਕ ਪੁੱਜੇ

ਸਰੀ, 12 ਜੁਲਾਈ (ਹਰਦਮ ਮਾਨ/ਪੰਜਾਬ ਮੇਲ) – ਰੈੱਡ ਐੱਫ.ਐੱਮ. ਰੇਡੀਓ ਦੇ ਨਾਮਵਰ ਹੋਸਟ ਹਰਜਿੰਦਰ ਸਿੰਘ ਥਿੰਦ ਦੇ ਪਿਤਾ ਸ਼ਮਸ਼ੇਰ ਸਿੰਘ ਥਿੰਦ ਦੀ ਆਤਮਿਕ ਸ਼ਾਤੀ ਨਮਿਤ ਰੱਖੇ ਗਏ ਸਹਿਜ ਪਾਠ ਦੇ ਭੋਗ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਪਾਏ ਗਏ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਸਵ. ਸ਼ਮਸ਼ੇਰ ਸਿੰਘ ਥਿੰਦ ਨੂੰ ਸਿਜਦਾ ਕਰਨ ਲਈ […]

ਕਲੀਵਲੈਂਡ ਸ਼ਹਿਰ ‘ਚ ਹੋਈ ਗੋਲੀਬਾਰੀ ‘ਚ 9 ਲੋਕ ਜ਼ਖਮੀ; ਸ਼ੱਕੀ ਦੋਸ਼ੀ ਫਰਾਰ

ਸੈਕਰਾਮੈਂਟੋ, 11 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਓਹਾਇਓ ਰਾਜ ਦੇ ਸ਼ਹਿਰ ਕਲੀਵਲੈਂਡ ਵਿਚ ਹੋਈ ਗੋਲੀਬਾਰੀ ਵਿਚ 9 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਥਾਨਕ ਪੁਲਿਸ ਅਨੁਸਾਰ ਉਸ ਦਾ ਵਿਸ਼ਵਾਸ ਹੈ ਕਿ ਇਕ ਵਿਅਕਤੀ ਨੇ ਲੋਕਾਂ ਦੇ ਸਮੂਹ ਉਪਰ ਗੋਲੀਬਾਰੀ ਕੀਤੀ ਹੈ ਤੇ ਉਹ ਗੋਲੀਬਾਰੀ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਕਲੀਵਲੈਂਡ ਪੁਲਿਸ […]

ਕੈਲੀਫੋਰਨੀਆ ਦੇ ਇਕ ਮੈਡੀਕਲ ਸੈਂਟਰ ਤੋਂ ਫਰਾਰ ਹੋਏ ਹੱਤਿਆ ਤੇ ਹੋਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋਸ਼ੀ ਦੀ ਵੱਡੀ ਪੱਧਰ ‘ਤੇ ਭਾਲ

ਸੈਕਰਾਮੈਂਟੋ, 11 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹੱਤਿਆ ਤੇ ਹੋਰ ਦੋਸ਼ਾਂ ਦਾ ਸਾਹਮਣਾ ਕਰ ਰਹੇ  ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਇਕ ਮੈਡੀਕਲ ਸੈਂਟਰ ਵਿਚੋਂ ਫਰਾਰ ਹੋਏ ਐਰਿਕ ਜੇ ਐਬਰਿਲ ਨਾਮੀ ਦੋਸ਼ੀ ਦੀ ਪੁਲਿਸ ਵੱਡੀ ਪੱਧਰ ਉਪਰ ਭਾਲ ਕਰ ਰਹੀ ਹੈ। ਰੋਜ਼ਵਿਲ ਪੁਲਿਸ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਉਹ 35 ਸਾਲਾ ਐਰਿਕ ਜੇ […]

ਲਖੀਮਪੁਰ ਖੀਰੀ ਹਿੰਸਾ: ਸੁਪਰੀਮ ਕੋਰਟ ਵੱਲੋਂ ਆਸ਼ੀਸ਼ ਮਿਸ਼ਰਾ ਦੀ ਅੰਤ੍ਰਿਮ ਜ਼ਮਾਨਤ ‘ਚ 26 ਸਤੰਬਰ ਤੱਕ ਵਾਧਾ

ਨਵੀਂ ਦਿੱਲੀ, 11 ਜੁਲਾਈ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਸਾਲ 2021 ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀ ਅੰਤ੍ਰਿਮ ਜ਼ਮਾਨਤ 26 ਸਤੰਬਰ ਤੱਕ ਵਧਾ ਦਿੱਤੀ ਹੈ। ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ 2021 ਦੇ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਮੁਲਜ਼ਮ ਹੈ। ਇਸ ਹਿੰਸਾ ਵਿਚ ਅੱਠ ਜਾਨਾਂ ਗਈਆਂ ਸਨ। […]

ਜੋਅ ਬਾਈਡਨ ਵੱਲੋਂ ਕਿੰਗ ਚਾਰਲਜ਼ ਨਾਲ ਮੁਲਾਕਾਤ

ਲੰਡਨ, 11 ਜੁਲਾਈ  (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਸੋਮਵਾਰ ਨੂੰ ਵਿੰਜਰ ਕਾਂਸਲ ‘ਚ ਕਿੰਗ ਚਾਰਲਜ਼ ਨਾਲ ਮੁਲਾਕਾਤ ਕੀਤੀ। ਦੋਵਾਂ ਨੇ ਇਕੱਠਿਆਂ ਚਾਹ ਪੀਂਦਿਆਂ ਵਾਤਾਵਰਣ ਤਬਦੀਲੀਆਂ ਬਾਰੇ ਵਿਚਾਰ ਚਰਚਾ ਵੀ ਕੀਤੀ। ਇਸ ਤੋਂ ਪਹਿਲਾਂ ਬਾਇਡਨ ਨੇ ਯੂ.ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ ਸੀ। ਕਿੰਗ ਚਾਰਲਜ਼ ਦੀ ਤਾਜਪੋਸ਼ੀ ਮਗਰੋਂ ਜੋਅ ਬਾਇਡਨ ਦੀ […]

ਪੰਜਾਬ ਤੇ ਹਰਿਆਣਾ ‘ਚ ਮੌਸਮ ਸਾਫ਼: ਸਰਕਾਰਾਂ ਵੱਲੋਂ ਰਾਹਤ ਕਾਰਜ ਤੇਜ਼

ਚੰਡੀਗੜ੍ਹ, 11 ਜੁਲਾਈ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਵਿਚ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਤੋਂ ਬਾਅਦ ਅੱਜ ਲੋਕਾਂ ਨੂੰ ਕੁਝ ਰਾਹਤ ਮਿਲੀ ਪਰ ਕਈ ਹਿੱਸਿਆਂ ‘ਚ ਤਬਾਹੀ ਦੇ ਨਿਸ਼ਾਨ ਹਾਲੇ ਵੀ ਬਰਕਰਾਰ ਹੈ। ਕਰੋੜਾਂ ਦੀ ਜਾਇਦਾਦ ਦਾ ਨੁਕਸਾਨ ਹੋਇਆ ਅਤੇ ਨੌਂ ਵਿਅਕਤੀਆਂ ਦੀ ਜਾਨ ਗਈ। ਦੋਵੇਂ ਸੂਬਾ ਸਰਕਾਰਾਂ ਨੇ ਪ੍ਰਭਾਵਿਤ ਲੋਕਾਂ ਨੂੰ ਰਾਹਤ […]

ਪੁਲਿਸ ‘ਚ ਭਰਤੀ ਕਰਵਾਉਣ ਲਈ 35 ਮੁੰਡਿਆਂ ਤੋਂ ਠੱਗੇ 2.58 ਕਰੋੜ

-ਜੁਆਇਨਿੰਗ ਲੈਟਰ, 3 ਮਹੀਨੇ ਦੀ ਸੈਲਰੀ ਤੇ ਵਰਦੀਆਂ ਪਵਾ ਟ੍ਰੇਨਿੰਗ ਵੀ ਦਿੱਤੀ ਮੁਕੇਰੀਆਂ, 11 ਜੁਲਾਈ (ਪੰਜਾਬ ਮੇਲ)- ਪੰਜਾਬ ਵਿਚ ਪੁਲਿਸ ਵਿਭਾਗ ਵਿਚ ਭਰਤੀ ਕਰਵਾਉਣ ਦਾ ਇੱਕ ਵੱਡਾ ਨੈਕਸਸ ਚੱਲ ਰਿਹਾ ਸੀ। ਜਿਸ ਦੇ ਵਿਚ ਇੱਕੋ ਹੀ ਹਲਕੇ ਦੇ ਕਰੀਬ 35 ਨੌਜਵਾਨ ਫਸ ਗਏ ਅਤੇ ਏਜੰਟ ਨੇ ਉਨ੍ਹਾਂ ਕੋਲੋਂ 2 ਕਰੋੜ 58 ਲੱਖ ਰੁਪਏ ਲੁੱਟ ਲਏ। […]