ਚਾਂਦਪੁਰਾ ਬੰਨ੍ਹ ਤੋੜ ਘੱਗਰ ਨੇ ਮਚਾਈ ਭਾਰੀ ਤਬਾਹੀ

ਬੁਢਲਾਡਾ, 22 ਜੁਲਾਈ (ਪੰਜਾਬ ਮੇਲ)- ਚਾਂਦਪੁਰਾ (ਹਰਿਆਣਾ) ਤੋਂ ਲੈ ਕੇ ਪੰਜਾਬ ਦੇ ਸਰਦੂਲਗੜ੍ਹ ਤੱਕ ਘੱਗਰ ਦਰਿਆ ਦੇ 60—70 ਕਿਲੋਮੀਟਰ ਦੇ ਫਾਸਲੇ ’ਚ ਇਕ ਦਰਜਨ ਤੋਂ ਵੱਧ ਪਾੜ ਪੈਣ ਕਾਰਨ ਇਹ ਖੇਤਰ ਸਮੁੰਦਰ ਦਾ ਰੂਪ ਧਾਰਨ ਕਰ ਗਿਆ ਹੈ। ਵਿਧਾਨ ਸਭਾ ਹਲਕਾ ਬੁਢਲਾਡਾ, ਸਰਦੂਲਗੜ੍ਹ ਅਤੇ ਰਤੀਆਂ (ਹਰਿਆਣਾ) ਦੇ ਦਰਜਨਾਂ ਪਿੰਡਾਂ ਨੇ ਟਾਪੂਆਂ ਦਾ ਰੂਪ ਧਾਰਨ ਕਰ […]

ਮਨੀਪੁਰ ਦੀਆਂ ਸਾਰੀਆਂ ਘਟਨਾਵਾਂ ‘ਤੇ ਕੇਂਦਰੀ ਏਜੰਸੀਆਂ ਦੀ ਨਜ਼ਰ, 6,000 ਕੇਸ ਦਰਜ: ਸਰਕਾਰੀ ਸੂਤਰ

ਮਨੀਪੁਰ,  22 ਜੁਲਾਈ (ਪੰਜਾਬ ਮੇਲ)- ਮਨੀਪੁਰ ‘ਚ ਦੋ ਔਰਤਾਂ ਦੀ ਨਗਨ ਪਰੇਡ ਕਰਨ ਦੇ ਮਾਮਲੇ ‘ਚ ਪੰਜਵੇਂ ਦੋਸ਼ੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ੁੱਕਰਵਾਰ (21 July) ਤੱਕ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 19 ਜੁਲਾਈ ਨੂੰ ਸਾਹਮਣੇ ਆਈ ਇੱਕ ਵੀਡੀਓ ਵਿੱਚ ਪੁਰਸ਼ਾਂ ਦੇ ਇੱਕ ਸਮੂਹ ਵੱਲੋਂ ਦੋ ਔਰਤਾਂ ਨੂੰ ਬਿਨ੍ਹਾਂ ਕੱਪੜਿਆਂ […]

ਅਮਰੀਕਾ ਦੇ ਜਾਰਜੀਆ ਰਾਜ ‘ਚ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ਵਿਚ 6 ਪੁਲਿਸ ਅਫਸਰਾਂ ਵਿਰੁੱਧ ਨਹੀਂ ਚੱਲੇਗਾ ਮੁਕੱਦਮਾ

ਸੈਕਰਾਮੈਂਟੋ, 21 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕਲੇਟਨ ਕਾਊਂਟੀ ਜਾਰਜੀਆ ਦੀ ਇਕ ਗਰੈਂਡ ਜਿਊਰੀ ਨੇ ਜੇਲ ਵਿਚ ਹਿਰਾਸਤ ਦੌਰਾਨ ਇਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ 6 ਸਾਬਕਾ ਸ਼ੈਰਿਫ ਡਿਪਟੀਆਂ ਵਿਰੁੱਧ ਦੋਸ਼ ਆਇਦ ਨਾ ਕਰਨ ਦਾ ਰਾਹ ਚੁਣਿਆ ਹੈ। ਇਹ ਜਾਣਕਾਰੀ ਅਦਾਲਤ ਦੇ ਦਸਤਾਵੇਜਾਂ ਤੋਂ ਮਿਲੀ ਹੈ। ਪਿੱਛਲੇ ਸਾਲ ਨਵੰਬਰ ਵਿਚ 38 ਸਾਲਾ ਟੈਰੀ […]

ਵਿਜੀਲੈਂਸ ਵੱਲੋਂ ਅਮਰੂਦਾਂ ਦੇ ਬਹੁ-ਕਰੋੜੀ ਮੁਆਵਜ਼ਾ ਘੁਟਾਲੇ ਵਿੱਚ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਜਗਦੀਸ਼ ਜੌਹਲ ਗ੍ਰਿਫ਼ਤਾਰ

• ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤੇ ਪਟਵਾਰੀਆਂ ਨੇ ਅਧਿਕਾਰੀ ‘ਤੇ ਮੁਆਵਜ਼ੇ ਦੀਆਂ ਅਦਾਇਗੀਆਂ ਨੂੰ ਮਨਜ਼ੂਰੀ ਦੇਣ ਲਈ ਦਬਾਅ ਪਾਉਣ ਦਾ ਲਗਾਇਆ ਦੋਸ਼ ਚੰਡੀਗੜ੍ਹ, 21 ਜੁਲਾਈ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੂਦਾਂ ਦੇ ਬੂਟਿਆਂ ਦੇ ਮੁਆਵਜ਼ੇ ਵਿੱਚ ਹੋਏ ਕਰੋੜਾਂ ਰੁਪਏ ਦੇ ਘੁਟਾਲੇ ਸਬੰਧੀ ਅੱਜ ਸੇਵਾਮੁਕਤ ਪੀ.ਸੀ.ਐਸ. ਅਧਿਕਾਰੀ ਜਗਦੀਸ਼ ਸਿੰਘ ਜੌਹਲ, ਜੋ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ […]

ਮਾਣਹਾਨੀ ਮਾਮਲਾ: ਸੁਪਰੀਮ ਕੋਰਟ ਵੱਲੋਂ ਰਾਹੁਲ ਗਾਂਧੀ ਦੀ ਅਰਜ਼ੀ ‘ਤੇ ਗੁਜਰਾਤ ਸਰਕਾਰ ਨੂੰ ਨੋਟਿਸ

ਨਵੀਂ ਦਿੱਲੀ, 21 ਜੁਲਾਈ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ‘ਮੋਦੀ ਗੋਤ’ ਟਿੱਪਣੀ ਵਿਵਾਦ ਨਾਲ ਜੁੜੇ ਮਾਣਹਾਨੀ ਮਾਮਲੇ ਵਿਚ ਗੁਜਰਾਤ ਹਾਈ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਰਜ਼ੀ ‘ਤੇ ਅੱਜ ਗੁਜਰਾਤ ਦੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਅਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਇਸ ਸਬੰਧੀ ਜਵਾਬ ਮੰਗਿਆ ਹੈ। ਹਾਈ […]

ਬ੍ਰਿਜ ਭੂਸ਼ਣ ਨੂੰ ਇਸ ਪੜਾਅ ‘ਤੇ ਹਿਰਾਸਤ ‘ਚ ਲੈਣ ਦੀ ਤੁੱਕ ਨਹੀਂ: ਦਿੱਲੀ ਕੋਰਟ

ਨਵੀਂ ਦਿੱਲੀ, 21 ਜੁਲਾਈ (ਪੰਜਾਬ ਮੇਲ)- ਦਿੱਲੀ ਦੀ ਕੋਰਟ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਛੇ ਮਹਿਲਾ ਪਹਿਲਵਾਨਾਂ ਵੱਲੋਂ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਸਬੰਧਤ ਕੇਸ ਵਿੱਚ ਨਿਯਮਤ ਜ਼ਮਾਨਤ ਦੇਣ ਤੋਂ ਇਕ ਦਿਨ ਮਗਰੋਂ ਜਾਰੀ ਹੁਕਮਾਂ ਵਿੱਚ ਕਿਹਾ ਕਿ ਸਿੰਘ ਖਿਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ ‘ਗੰਭੀਰ’ ਹਨ, […]

ਅਦਾਲਤ ਵੱਲੋਂ ਗਿਆਨਵਾਪੀ ਮਸਜਿਦ ਦਾ ਵਿਗਿਆਨਕ ਸਰਵੇ ਕਰਵਾਉਣ ਦਾ ਆਦੇਸ਼

ਵਾਰਾਨਸੀ, 21 ਜੁਲਾਈ (ਪੰਜਾਬ ਮੇਲ)- ਇੱਥੋਂ ਦੀ ਅਦਾਲਤ ਨੇ ਇੱਥੇ ਕਾਸ਼ੀ ਵਿਸ਼ਵਨਾਥ ਮੰਦਰ ਨੇੜੇ ਸਥਿਤ ਗਿਆਨਵਾਪੀ ਮਸਜਿਦ ਦਾ ਵਿਗਿਆਨਕ ਸਰਵੇ ਕਰਵਾਉਣ ਦਾ ਹੁਕਮ ਦਿੱਤਾ ਹੈ। ਸਰਕਾਰੀ ਵਕੀਲ ਰਾਜੇਸ਼ ਮਿਸ਼ਰਾ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਮਸਜਿਦ ਦਾ ਉਹ ਢਾਂਚਾ ਜਿੱਥੇ ‘ਸ਼ਿਵਲਿੰਗ’ ਹੋਣ ਦਾ ਦਾਅਵਾ ਕੀਤਾ ਗਿਆ ਹੈ, ਇਸ ਸਰਵੇ ਦਾ ਹਿੱਸਾ ਨਹੀਂ ਹੋਵੇਗਾ। ਜੱਜ ਏ.ਕੇ. ਵਿਸ਼ਵੇਸ਼ […]

ਬ੍ਰਿਟੇਨ ‘ਚ ਸਿੱਖਾਂ ਦੇ ਪਵਿੱਤਰ ਗ੍ਰੰਥ ਦੀ ਬੇਅਦਬੀ ਮਾਮਲੇ ‘ਚ ਪੁਲਿਸ ਵੱਲੋਂ ਜਾਂਚ ਸ਼ੁਰੂ

ਲੰਡਨ, 21 ਜੁਲਾਈ (ਪੰਜਾਬ ਮੇਲ)- ਉੱਤਰੀ ਇੰਗਲੈਂਡ ਦੇ ਲੀਡਸ ‘ਚ ਸਿੱਖਾਂ ਦੇ ਇੱਕ ਪਵਿੱਤਰ ਗ੍ਰੰਥ ਦੇ ਕੁਝ ਅੰਗ ਮਿਲਣ ਦੇ ਮਾਮਲੇ ਵਿਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੈਸਟ ਯੌਰਕਸ਼ਾਇਰ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਨੂੰ ਇੱਕ ਸਿੱਖ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ। ਇਹ ਘਟਨਾ 12 ਜੁਲਾਈ ਨੂੰ ਹੈਡਿੰਗਲੇਅ ਇਲਾਕੇ ‘ਚ […]

ਮਨੀਪੁਰ ‘ਚ ਔਰਤਾਂ ਨੂੰ ਅਗਵਾ ਕਰਨ ਤੋਂ ਪਹਿਲਾਂ ਲੋਕਾਂ ਦੀ ਕੀਤੀ ਗਈ ਹੱਤਿਆ; ਐੱਫ.ਆਈ.ਆਰ. ‘ਚ ਦਾਅਵਾ

ਇੰਫਾਲ, 21 ਜੁਲਾਈ (ਪੰਜਾਬ ਮੇਲ)- ਮਨੀਪੁਰ ‘ਚ ਦੋ ਔਰਤਾਂ ਨੂੰ ਨਗਨ ਕਰ ਕੇ ਪਰੇਡ ਕਰਾਉਣ ਦੇ ਮਾਮਲੇ ਵਿਚ ਦਰਜ ਐੱਫ.ਆਈ.ਆਰ. ਵਿਚ ਦੋਸ਼ ਲਾਇਆ ਗਿਆ ਕਿ ਇਨ੍ਹਾਂ ਔਰਤਾਂ ਨੂੰ ਅਗਵਾ ਕਰਨ ਤੋਂ ਪਹਿਲਾਂ ਹਥਿਆਰਬੰਦ ਵਿਅਕਤੀਆਂ ਦਾ ਇੱਕ ਗਰੁੱਪ ਕਾਂਗਪੋਕਪੀ ਜ਼ਿਲ੍ਹੇ ਦੇ ਪਿੰਡ ਵਿਚ ਦਾਖ਼ਲ ਹੋਇਆ ਅਤੇ ਉਸ ਨੇ ਘਰਾਂ ਵਿਚ ਲੁੱਟ-ਖੋਹ ਕੀਤੀ, ਅੱਗ ਲਾਈ, ਲੋਕਾਂ ਦੀ […]

ਮਨੀ ਲਾਂਡਰਿੰਗ ਕੇਸ ‘ਚ ਪਾਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਪਰਿਵਾਰ ਦੇ ਮੈਂਬਰ ਬਰੀ

ਲਾਹੌਰ, 21 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ਦੀ ਇੱਕ ਜਵਾਬਦੇਹੀ ਅਦਾਲਤ ਨੇ ਕਰੋੜਾਂ ਡਾਲਰ ਦੇ ਮਨੀ ਲਾਂਡਰਿੰਗ ਕੇਸ ਵਿਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਬਰੀ ਕਰ ਦਿੱਤਾ ਹੈ ਕਿਉਂਕਿ ਭ੍ਰਿਸ਼ਟਾਚਾਰ ਰੋਕੂ ਏਜੰਸੀ ਉਨ੍ਹਾਂ ਖ਼ਿਲਾਫ਼ ਕੋਈ ਠੋਸ ਸਬੂਤ ਦੇਣ ‘ਚ ਨਾਕਾਮ ਰਹੀ। ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ, ‘ਇਕ ਜਵਾਬਦੇਹੀ ਅਦਾਲਤ […]