ਆਰ.ਬੀ.ਆਈ. ਵੱਲੋਂ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਐੱਸ.ਬੀ.ਆਈ. ਸਣੇ ਤਿੰਨ ਸਰਕਾਰੀ ਬੈਂਕਾਂ ਨੂੰ ਜੁਰਮਾਨਾ
ਮੁੰਬਈ, 25 ਸਤੰਬਰ (ਪੰਜਾਬ ਮੇਲ)- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਵੱਖ-ਵੱਖ ਰੈਗੂਲੇਟਰੀ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਸਮੇਤ ਤਿੰਨ ਸਰਕਾਰੀ ਬੈਂਕ ਨੂੰ ਜੁਰਮਾਨਾ ਕੀਤਾ ਹੈ। ਆਰ.ਬੀ.ਆਈ. ਨੇ ਐੱਸ.ਬੀ.ਆਈ. ਨੂੰ 1.3 ਕਰੋੜ, ਇੰਡੀਅਨ ਬੈਂਕ ਨੂੰ 1.62 ਕਰੋੜ ਅਤੇ ਪੰਜਾਬ ਐਂਡ ਸਿੰਧ ਬੈਂਕ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। […]