#SPORTS

Asia Cup : ਮਾਇਨੇ ਰੱਖਦਾ ਹੈ ਫਾਈਨਲ ਦਾ ਨਤੀਜਾ : ਪਾਕਿਸਤਾਨੀ ਕੋਚ

ਨਵੀਂ ਦਿੱਲੀ, 26 ਸਤੰਬਰ (ਪੰਜਾਬ ਮੇਲ)-  ਏਸ਼ੀਆ ਕੱਪ ਵਿਚ ਪਾਕਿਸਤਾਨ ਨੂੰ ਭਾਰਤ ਖਿਲਾਫ਼ ਉਪਰੋਥੱਲੀ ਦੋ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਟੀਮ ਦੇ ਕੋਚ ਮਾਈਕ ਹੈਸਨ ਦਾ ਮੰਨਣਾ ਹੈ ਕਿ 28 ਸਤੰਬਰ ਨੂੰ ਖੇਡੇ ਜਾਣ ਵਾਲੇ ਫਾਈਨਲ ਦਾ ਨਤੀਜਾ ਹੀ ਅਖੀਰ ਵਿਚ ਮਾਇਨੇ ਰੱਖਦਾ ਹੈ। ਦੋਵੇਂ ਰਵਾਇਤੀ ਵਿਰੋਧੀ 41 ਸਾਲਾਂ ਵਿੱਚ ਪਹਿਲੀ ਵਾਰ ਏਸ਼ੀਆ ਕੱਪ ਦੇ ਫਾਈਨਲ ਵਿੱਚ ਭਿੜਨਗੇ।

ਭਾਰਤ ਨੇ ਗਰੁੱਪ ਲੀਗ ਮੈਚ ਵਿੱਚ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ ਅਤੇ ਇਸ ਤੋਂ ਬਾਅਦ ਸੁਪਰ 4 ਦੇ ਗੇੜ ਵਿੱਚ ਛੇ ਵਿਕਟਾਂ ਨਾਲ ਇੱਕ ਹੋਰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਹੈਸਨ ਨੇ ਐਵਾਰ ਨੂੰ ਖੇਡੇ ਜਾਣ ਵਾਲੇ ਫਾਈਨਲ ਤੋਂ ਪਹਿਲਾਂ ਕਿਹਾ, ‘‘ਅਸੀਂ ਜਾਣਦੇ ਹਾਂ ਕਿ ਅਸੀਂ 14 ਤਰੀਕ ਨੂੰ ਖੇਡੇ ਸੀ। ਅਸੀਂ 21 ਤਰੀਕ ਨੂੰ ਵੀ ਖੇਡੇ। ਪਰ ਇੱਕੋ ਇੱਕ ਮੈਚ ਜੋ ਅਸਲ ਵਿੱਚ ਮਾਇਨੇ ਰੱਖਦਾ ਹੈ ਉਹ ਹੈ ਅਖੀਰ ਵਾਲਾ(ਫਾਈਨਲ)। ਅਤੇ ਇਹ ਸਾਡਾ ਸਾਰਾ ਧਿਆਨ ਇਸ ’ਤੇ ਹੋਵੇਗਾ। ਅਸੀਂ ਆਪਣੀ ਸਭ ਤੋਂ ਵਧੀਆ ਖੇਡ ਦਿਖਾਉਣ ਦੀ ਕੋਸ਼ਿਸ਼ ਕਰਾਂਗੇ।’’