ਵਾਸ਼ਿੰਗਟਨ, 5 ਅਪ੍ਰੈਲ (ਪੰਜਾਬ ਮੇਲ)- ਐਪਲ ਕੈਲੀਫੋਰਨੀਆ ‘ਚ 600 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰ ਰਿਹਾ ਹੈ। ਇਹ ਕਰੋਨਾ ਮਹਾਮਾਰੀ ਤੋਂ ਬਾਅਦ ਨੌਕਰੀਆਂ ਵਿਚ ਕਟੌਤੀ ਦੀ ਪਹਿਲੀ ਵੱਡੀ ਕਾਰਵਾਈ ਹੈ। ਆਈਫੋਨ ਨਿਰਮਾਤਾ ਨੇ 28 ਮਾਰਚ ਨੂੰ ਕਈ ਦਫਤਰਾਂ ਵਿਚ 614 ਕਰਮਚਾਰੀਆਂ ਨੂੰ ਸੂਚਿਤ ਕੀਤਾ ਕਿ ਉਹ ਆਪਣੀਆਂ ਨੌਕਰੀਆਂ ਗੁਆ ਰਹੇ ਹਨ।