ਸੈਕਰਾਮੈਂਟੋ, 2 ਅਪ੍ਰੈਲ (ਪੰਜਾਬ ਮੇਲ)- ਅਮਰੀਕਨ ਪੈਟਰੋਲੀਅਮ ਐਂਡ ਕੰਨਵੀਨਿਅੰਸ ਸਟੋਰ ਐਸੋਸੀਏਸ਼ਨ (APCA) ਵੱਲੋਂ ਗੈਸ ਸਟੇਸ਼ਨ, ਸੀ ਸਟੋਰ, ਤੰਬਾਕੂ ਅਤੇ ਲੀਕਰ ਸਟੋਰ ਮਾਲਕਾਂ ਲਈ ਆਪਣਾ 11ਵਾਂ ਸਾਲਾਨਾ ਟਰੇਡ ਸ਼ੋਅ, 1 ਮਈ, 2025, ਦਿਨ ਵੀਰਵਾਰ ਨੂੰ ਦੁਪਹਿਰ 12.30 ਤੋਂ 5.30 ਵਜੇ ਤੱਕ Sunrise Banquet Halls & Event Center, ਵੈਕਾਵਿਲ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਟਰੇਡ ਸ਼ੋਅ ਵਿਚ 120 ਤੋਂ ਵੱਧ ਵੈਂਡਰਸ ਆਪਣੇ ਨਵੇਂ ਪ੍ਰੋਡਕਟ ਅਤੇ ਸਪੈਸ਼ਲ ਡੀਲਾਂ ਲੈ ਕੇ ਪਹੁੰਚਣਗੇ। ਜੇ ਆਪਣੇ ਬਿਜ਼ਨੈਸ ਦਾ ਫਾਇਦਾ ਕਰਨਾ ਚਾਹੁੰਦੇ, ਤਾਂ ਇਸ ਟਰੇਡ ਸ਼ੋਅ ਵਿਚ ਹਿੱਸਾ ਲਵੋ। ਇਸ ਸ਼ੋਅ ਦੌਰਾਨ ਤੁਸੀਂ APCA ਦੇ ਮੈਂਬਰ ਬਣ ਸਕਦੇ ਹੋ।
ਟਰੇਡ ਸ਼ੋਅ ਤੋਂ ਇਕ ਦਿਨ ਪਹਿਲਾਂ 30 ਅਪ੍ਰੈਲ ਨੂੰ APCAਵੱਲੋਂ ਚੈਰਿਟੀ ਗੋਲਫ ਟੂਰਨਾਮੈਂਟ 2255, Jameson Canyon Road, American Canyon, CA 94503 ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਵਿਚ ਕੈਲੀਫੋਰਨੀਆ ਭਰ ਤੋਂ ਆਏ ਸਟੋਰ ਮਾਲਕ ਖੁਦ ਵੀ ਗੋਲਫ ਖੇਡ ਸਕਦੇ ਹਨ। ਅਮਰੀਕਨ ਪੈਟਰੋਲੀਅਮ ਐਂਡ ਕੰਨਵੀਨਿਅੰਸ ਸਟੋਰ ਐਸੋਸੀਏਸ਼ਨ ਵੱਲੋਂ ਸਮੂਹ ਸਟੋਰ ਮਾਲਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਦੋਵੇਂ ਦਿਨ ਇਥੇ ਪਹੁੰਚ ਕੇ ਗੋਲਫ ਦੇ ਨਾਲ-ਨਾਲ ਟਰੇਡ ਸ਼ੋਅ ਵਿਚ ਹਿੱਸਾ ਲੈ ਕੇ ਆਪਣੇ ਬਿਜ਼ਨਸ ਲਈ ਫਾਇਦਾ ਉਠਾਉ।
ਵਧੇਰੇ ਜਾਣਕਾਰੀ ਲਈ ਫੋਨ ਕਰੋ : 510-290-7144 ਜਾਂ 916-627-1170
APCA ਵੱਲੋਂ 11ਵਾਂ ਸਾਲਾਨਾ ਟਰੇਡ ਸ਼ੋਅ 1 ਮਈ ਨੂੰ
