ਫਰਿਜ਼ਨੋ, 1 ਮਈ (ਪੰਜਾਬ ਮੇਲ)- ਅਮਰੀਕਨ ਪੈਟਰੋਲੀਅਮ ਐਂਡ ਕੰਨਵੀਨੀਅੰਸ ਸਟੋਰ ਐਸੋਸੀਏਸ਼ਨ ਵੱਲੋਂ ਆਪਣਾ 10ਵਾਂ ਸਾਲਾਨਾ ਟਰੇਡ ਸ਼ੋਅ 8 ਮਈ, 2024, ਦਿਨ ਬੁੱਧਵਾਰ ਨੂੰ ਦੁਪਹਿਰੇ 12.30 ਵਜੇ ਤੋਂ 5.30 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸਾਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈ ਹਨ। ਇਸ ਟਰੇਡ ਸ਼ੋਅ ਵਿਚ 100 ਤੋਂ ਵੱਧ ਵੈਂਡਰਸ ਆਪਣੇ ਨਵੇਂ ਪ੍ਰੋਡਕਟਸ ਅਤੇ ਸਪੈਸ਼ਲ ਡੀਲਾਂ ਲੈ ਕੇ ਪਹੁੰਚਣਗੇ। ਸ਼ਾਮ ਨੂੰ 6.30 ਵਜੇ ਤੋਂ ਲੈ ਕੇ 9.00 ਵਜੇ ਤੱਕ ਪੰਜਾਬੀ ਲਾਈਵ ਕੰਸਰਟ ਹੋਵੇਗਾ, ਜਿਸ ਵਿਚ ਪੰਜਾਬੀ ਦੇ ਉੱਘੇ ਗਾਇਕ ਹਰਭਜਨ ਮਾਨ ਆਪਣੇ ਗੀਤਾਂ ਰਾਹੀਂ APCA ਦੇ ਮੈਂਬਰਾਂ ਦਾ ਮਨੋਰੰਜਨ ਕਰਨਗੇ।
ਇਸ ਸ਼ੋਅ ਵਿਚ ਸ਼ਾਮਲ ਹੋਣ ਲਈ APCA ਦੇ ਮੈਂਬਰ ਬਣੋ। ਆਪਣੇ ਹਰ ਸਟੋਰ ਦੀ ਮੈਂਬਰਸ਼ਿਪ ਫੀਸ ਭਰੋ।
APCA ਦੇ ਹਰ ਪੇਡ ਸਟੋਰ ਮੈਂਬਰ ਨੂੰ 100 ਡਾਲਰ ਦੀਆਂ 2 ਵੈਲਿਊ ਟਿਕਟ ਫਰੀ ਦਿੱਤੀਆਂ ਜਾਣਗੀਆਂ।
Fresno Area Retailers visit SM Bros. at 186 S. West Ave, Fresno to become APCA member and get 2 Free Tickets
50 ਡਾਲਰ ਦੀ ਛੋਟੀ ਜਿਹੀ ਕੀਮਤ ‘ਤੇ ਐਡੀਸ਼ਨਲ ਟਿਕਟ ETIX.com ‘ਤੇ ਆਨਲਾਈਨ ਜਾਂ ਤੁਸੀਂ ਟਰੇਡ ਸ਼ੋਅ ਤੋਂ ਵੀ ਖਰੀਦ ਸਕਦੇ ਹੋ।
ਇਸ ਲਾਈਵ ਸ਼ੋਅ ਵਿਚ ਸ਼ਾਮਲ ਹੋਣ ਲਈ ਮੈਂਬਰਾਂ ਦਾ ਟਰੇਡ ਸ਼ੋਅ ‘ਚ ਹਿੱਸਾ ਲੈਣਾ ਜ਼ਰੂਰੀ ਹੈ।
ਵਧੇਰੇ ਜਾਣਕਾਰੀ ਲਈ ਜਸਬੀਰ ਸਰਾਏ : 209-675-0866 ਜਾਂ APCA ਦਫਤਰ : 916-627-1170 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।