ਨਿਊਜਰਸੀ, 18 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਐੱਫ.ਬੀ.ਆਈ. ਨੇਵਾਰਕ ਅਤੇ ਜਰਸੀ ਸਿਟੀ ਦੇ ਪੁਲਿਸ ਵਿਭਾਗ ਨੇ ਮਾਯੂਸ਼ੀ ਭਗਤ ਨਾਂ ਦੀ ਭਾਰਤੀ ਮੂਲ ਦੀ ਔਰਤ ਦੇ ਲਾਪਤਾ ਹੋਣ ਬਾਰੇ ਹੋਰ ਪਤਾ ਲਗਾਉਣ ਲਈ ਜਨਤਾ ਦੀ ਮਦਦ ਦੀ ਮੰਗ ਕਰ ਰਹੇ ਹਨ। ਜਦੋਂ ਉਹ ਲਾਪਤਾ ਹੋਈ ਸੀ, ਉਦੋਂ ਉਹ 24 ਸਾਲ ਦੀ ਸੀ। ਭਗਤ ਨੂੰ ਆਖਰੀ ਵਾਰ 29 ਅਪ੍ਰੈਲ, 2019 ਨੂੰ ਆਪਣੇ ਜਰਸੀ ਸਿਟੀ ਅਪਾਰਟਮੈਂਟ ਨੂੰ ਛੱਡਦੇ ਦੇਖਿਆ ਗਿਆ ਸੀ। ਉਸ ਨੂੰ ਆਖਰੀ ਵਾਰ ਰੰਗਦਾਰ ਪਜਾਮਾ ਪੈਂਟ ਅਤੇ ਇੱਕ ਕਾਲੀ ਟੀ-ਸ਼ਰਟ ਪਹਿਨੀ ਦੇਖਿਆ ਗਿਆ ਸੀ। ਉਸ ਦੀਆਂ ਭੂਰੀਆਂ ਅੱਖਾਂ ਅਤੇ ਕਾਲੇ ਵਾਲ ਹਨ। ਉਹ 5 ਫੁੱਟ, 10 ਇੰਚ ਲੰਬੀ ਹੈ ਅਤੇ ਜਦੋਂ ਉਹ ਗਾਇਬ ਹੋ ਗਈ ਸੀ, ਤਾਂ ਉਸਦਾ ਭਾਰ ਲਗਭਗ 155 ਪੌਂਡ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਗਤ ਦਾ ਜਨਮ 12 ਜੁਲਾਈ, 1994 ਨੂੰ ਭਾਰਤ ਵਿਚ ਹੋਇਆ ਸੀ। ਉਹ ਐੱਫ. 1 ਦੀ ਵਿਦਿਆਰਥੀ ਵੀਜ਼ੇ ‘ਤੇ ਅਮਰੀਕਾ ਵਿਚ ਆਈ ਸੀ ਅਤੇ ਉਹ ਨਿਊਯਾਰਕ ਇੰਸਟੀਚਿਊਟ ਆਫ਼ ਟੈਕਨਾਲੋਜੀ ਵਿਚ ਪੜ੍ਹ ਰਹੀ ਸੀ। ਉਹ ਅੰਗਰੇਜ਼ੀ, ਹਿੰਦੀ ਅਤੇ ਉਰਦੂ ਬੋਲਦੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ। ਕਿਸੇ ਵੀ ਵਿਅਕਤੀ ਨੂੰ ਭਗਤ ਦੇ ਟਿਕਾਣੇ ਬਾਰੇ ਜਾਣਕਾਰੀ ਹੋਣ ਦੀ ਅਪੀਲ ਕੀਤੀ ਜਾਂਦੀ ਹੈ, ਉਹ ਐੱਫ.ਬੀ.ਆਈ. ਨੇਵਾਰਕ ਨੂੰ 973-792-3000, ਜਾਂ ਜਰਸੀ ਸਿਟੀ ਪੁਲਿਸ ਵਿਭਾਗ ਨੂੰ 855-JCP-TIPS (527-8477) ‘ਤੇ ਕਾਲ ਕਰਨ ਲਈ ਕਿਹਾ ਗਿਆ ਹੈ।