ਨਵੀਂ ਦਿੱਲੀ, 18 ਦਸੰਬਰ (ਪੰਜਾਬ ਮੇਲ)- ਅਮਰੀਕੀ ਸੰਸਦ ਦੇ ਭਾਰਤੀ ਮੂਲ ਦੇ ਪੰਜ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਸਰਕਾਰ ਨੂੰ ਇਹ ਭਰੋਸਾ ਦੇਣ ਲਈ ਕਿਹਾ ਹੈ ਕਿ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਕਥਿਤ ਮਾਰਨ ਦੀ ਸਾਜ਼ਿਸ਼ ‘ਮੁੜ ਨਹੀਂ ਵਾਪਰੇਗੀ’। ਉਂਜ ਉਨ੍ਹਾਂ ਨੇ ਕਥਿਤ ਹੱਤਿਆ ਦੀ ਸਾਜ਼ਿਸ਼ ਦੀ ਜਾਂਚ ਲਈ ਭਾਰਤ ਵੱਲੋਂ ਜਾਂਚ ਕਮੇਟੀ ਬਣਾਏ ਜਾਣ ਦੇ ਐਲਾਨ ਦਾ ਸਵਾਗਤ ਕੀਤਾ। ਅਮਰੀਕੀ ਕਾਨੂੰਨਘਾੜਿਆਂ ਐਮੀ ਬੇਰਾ, ਪ੍ਰਾਮਿਲਾ ਜੈਪਾਲ, ਰੋਅ ਖੰਨਾ, ਰਾਜਾ ਕ੍ਰਿਸ਼ਨਮੂਰਤੀ ਅਤੇ ਸ਼੍ਰੀ ਥਾਣੇਦਾਰ ਨੇ ਸਾਂਝੇ ਬਿਆਨ ਵਿਚ ਕਿਹਾ, ”ਇਹ ਅਹਿਮ ਹੈ ਕਿ ਭਾਰਤ ਜਾਂਚ ਪੂਰੀ ਕਰੇ ਅਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਸਮੇਤ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਵੇ।”