#AMERICA

America ‘ਚ ਇੱਕ ਕਾਰਪੇਂਟਰ ਦੀ ਬਦਲੀ ਕਿਸਮਤ

-50 ਡਾਲਰ ਦੀ ਖ਼ਰੀਦੀ ਲਾਟਰੀ ਤੋਂ ਬਣਿਆ 8 ਕਰੋੜ ਦਾ ਮਾਲਕ
ਨਿਊਯਾਰਕ, 6 ਮਾਰਚ (ਰਾਜ ਗੋਗਨਾ/ਪੰਜਾਬ ਮੇਲ)- ਜਿੰਨੀ ਦੌਲਤ ਇਕੱਠੀ ਕਰਨ ਵਿਚ ਸਾਰੀ ਉਮਰ ਲੱਗ ਜਾਂਦੀ ਹੈ, ਓਨੀ ਹੀ ਦੌਲਤ ਇੱਕ  ਕਾਰਪੇਂਟਰ ਨੇ ਇੱਕ ਝਟਕੇ ਵਿਚ ਕਮਾ ਲਈ। ਹਰ ਕੋਈ ਆਪਣੀ ਜ਼ਿੰਦਗੀ ‘ਚ ਵੱਧ ਤੋਂ ਵੱਧ ਦੌਲਤ ਕਮਾਉਣਾ ਚਾਹੁੰਦਾ ਹੈ। ਕੁਝ ਲੋਕਾਂ ਨੂੰ ਇਹ ਆਸਾਨੀ ਨਾਲ ਮਿਲ ਜਾਂਦੀ ਹੈ, ਜਦੋਂਕਿ ਦੂਜਿਆਂ ਨੂੰ ਸਖ਼ਤ ਤੋ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਬਿਨਾਂ ਮਿਹਨਤ ਦੇ ਪੈਸੇ ਮਿਲਣਾ ਕਿਸਮਤ ਦੀ ਗੱਲ ਹੈ। ਹਾਲਾਂਕਿ, ਕੁਝ ਲੋਕਾਂ ਦੀ ਕਿਸਮਤ ਇੰਨੀ ਮਜ਼ਬੂਤ ਹੁੰਦੀ ਹੈ ਕਿ ਉਨ੍ਹਾਂ ਦੇ ਸੱਟੇਬਾਜ਼ੀ ਵੀ ਸੱਚ ਹੋ ਜਾਂਦੀ ਹੈ। ਹੁਣ ਉਸ ਕੋਲ ਇੰਨਾ ਪੈਸਾ ਹੈ ਕਿ ਉਸ ਨੂੰ ਕੁਝ ਕਰਨ ਦੀ ਲੋੜ ਨਹੀਂ ਹੈ। ਕਾਰਪੇਂਟਰ ਦਾ ਨਾਮ ਡੇਵੇਸਨ ਐਲਵੇਸ ਮਾਰਟਿਨਸ ਹੈ ਅਤੇ ਉਹ ਅਮਰੀਕਾ ਦੇ ਮੈਸਾਚੁਸੇਟਸ ਸੂਬੇ ਦਾ ਨਿਵਾਸੀ ਹੈ, ਜਿਸ ਨੇ 50 ਡਾਲਰ ਦੀ ਲਾਟਰੀ ਤਕਰੀਬਨ 4000 ਕੁ ਹਜ਼ਾਰ ਰੁਪਏ ਦੀ ਖਰੀਦੀ ਅਤੇ ਉਹ 8 ਕਰੋੜ ਦਾ ਮਾਲਕ ਬਣ ਗਿਆ। ਰਿਪੋਰਟ ਅਨੁਸਾਰ, ਡੇਵਸਨ ਐਲਵੇਸ ਮਾਰਟਿਨਸ ਨਾਮੀ ਵਿਅਕਤੀ ਨੇ ਇਸ ਸਾਲ ਜਨਵਰੀ ਵਿਚ ਇੱਕ ਸਕ੍ਰੈਚ ਲਾਟਰੀ ਦਾ ਕਾਰਡ ਖਰੀਦਿਆ ਸੀ, ਜਿਸ ‘ਤੇ ਉਸ ‘ਤੇ ਕਰੀਬ 50 ਹਜ਼ਾਰ ਦਾ ਇਨਾਮ ਸੀ। ਉਹ ਇਸ ਤੋਂ ਬਹੁਤ ਖੁਸ਼ ਸੀ। ਪਰ ਉਸ ਨੂੰ ਉਮੀਦ ਨਹੀਂ ਸੀ ਕਿ ਇੰਨੇ ਛੋਟੇ ਨਿਵੇਸ਼ ਤੋਂ ਉਸ ਨੂੰ ਕਰੋੜਾਂ ਰੁਪਏ ਮਿਲਣਗੇ। ਉਸ ਨੇ ਫਿਰ ਉਸੇ ਸਟੋਰ ਤੋਂ ਸਿਰਫ 50 ਡਾਲਰ ਭਾਵ ਲਗਭਗ 4 ਹਜ਼ਾਰ ਰੁਪਏ ਦਾ ਸਕ੍ਰੈਚ ਲਾਟਰੀ ਕਾਰਡ ਖਰੀਦਿਆ, ਜਿਸ ‘ਤੇ ਉਸ ਨੂੰ ਇਸ ਵਾਰ 1 ਮਿਲੀਅਨ ਯਾਨੀ 8.24 ਕਰੋੜ ਰੁਪਏ ਦਾ ਇਨਾਮ ਲੱਗ ਗਿਆ। ਜੇਂਤੂ ਡੀਵਸਨ ਐਲਵੇਸ ਮਾਰਟਿਨਸ ਨੂੰ ਨਾ ਸਿਰਫ ਖੁਦ ਨੂੰ ਫਾਇਦਾ ਹੋਇਆ ਹੈ, ਬਲਕਿ ਉਸ ਸਟੋਰ ਦੇ ਮਾਲਿਕ ਨੂੰ ਵੀ ਫਾਇਦਾ ਹੋਇਆ ਹੈ, ਜਿਸ ਤੋਂ ਉਸ ਨੇ ਟਿਕਟ ਖਰੀਦੀ ਸੀ। ਉਸ ਸਟੋਰ ਨੂੰ ਬੋਨਸ ਵਜੋਂ ਭਾਰਤੀ ਕਰੰਸੀ ਦੇ ਹਿਸਾਬ ਨਾਲ 8 ਲੱਖ ਰੁਪਏ ਮਿਲੇ ਹਨ। ਲਾਟਰੀ ਵੈੱਬਸਾਈਟ ਦੇ ਅਨੁਸਾਰ, 2,016,000 ਵਿਚੋਂ ਸਿਰਫ ਇੱਕ ਨੂੰ ਇਸ ਤਰ੍ਹਾਂ ਦਾ ਜੈਕਪਾਟ ਮਿਲਦਾ ਹੈ ਅਤੇ ਉਹ ਖੁਸ਼ਕਿਸਮਤ ਵਾਲਾ ਵਿਅਕਤੀ ਡੇਵਸਨ ਐਲਵੇਸ ਮਾਰਟਿਨਸ ਹੈ।