ਮੁੰਬਈ, 24 ਫਰਵਰੀ (ਪੰਜਾਬ ਮੇਲ)- ਏਅਰ ਮਾਰੀਸ਼ਸ ਵਿਚ ਸਵਾਰ ਯਾਤਰੀ ਅੱਜ ਮੁੰਬਈ ਹਵਾਈ ਅੱਡੇ ‘ਤੇ ਪੰਜ ਘੰਟਿਆਂ ਤੋਂ ਵੱਧ ਸਮੇਂ ਤੱਕ ਜਹਾਜ਼ ਵਿਚ ਫਸੇ ਰਹੇ। ਯਾਤਰੀ ਨੇ ਕਿਹਾ ਕਿ ਬਾਅਦ ਵਿਚ ਏਅਰਲਾਈਨ ਨੇ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ। ਉਸ ਨੇ ਦੱਸਿਆ ਕਿ ਏਅਰ ਮਾਰੀਸ਼ਸ ਦੀ ਉਡਾਣ ਐੱਮ.ਕੇ. 749 ਮੁੰਬਈ ਤੋਂ ਮਾਰੀਸ਼ਸ ਲਈ ਸਵੇਰੇ 4.30 ਵਜੇ ਰਵਾਨਾ ਹੋਣੀ ਸੀ ਅਤੇ ਯਾਤਰੀ ਤੜਕੇ 3.45 ਵਜੇ ਜਹਾਜ਼ ਵਿਚ ਸਵਾਰ ਹੋਏ। ਯਾਤਰੀ ਨੇ ਦੋਸ਼ ਲਗਾਇਆ ਕਿ ਜਹਾਜ਼ ‘ਚ ਕਰੀਬ 200 ਯਾਤਰੀ ਸਵਾਰ ਸਨ। ਜਹਾਜ਼ ਦਾ ਏਅਰ ਕੰਡੀਸ਼ਨਿੰਗ ਸਿਸਟਮ ਕੰਮ ਨਾ ਕਰਨ ਕਾਰਨ 78 ਸਾਲਾ ਯਾਤਰੀ ਨੂੰ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ।