ਮੁੰਬਈ, 15 ਦਸੰਬਰ (ਪੰਜਾਬ ਮੇਲ)- ਅਭਿਨੇਤਾ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪਿਆ ਹੈ ਅਤੇ ਇੱਥੋਂ ਦੇ ਹਸਪਤਾਲ ਵਿਚ ਉਨ੍ਹਾਂ ਦੀ ਐਂਜੀਓਪਲਾਸਟੀ ਹੋਈ ਹੈ। ਸ਼੍ਰੇਅਸ (47) ਨੇ ਵੀਰਵਾਰ ਨੂੰ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ ਅਤੇ ਉਹ ਆਪਣੇ ਘਰ ‘ਚ ਬੇਹੋਸ਼ ਹੋ ਗਏ ਸਨ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਅੰਧੇਰੀ ਦੇ ਬੇਲੇਵਿਊ ਹਸਪਤਾਲ ਲੈ ਗਏ। ਹਸਪਤਾਲ ਦੇ ਅਧਿਕਾਰੀ ਨੇ ਕਿਹਾ, ‘ਉਨ੍ਹਾਂ ਨੂੰ ਦੇਰ ਸ਼ਾਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਦੇਰ ਰਾਤ ਐਂਜੀਓਪਲਾਸਟੀ ਕੀਤੀ ਗਈ ਸੀ। ਉਹ ਠੀਕ ਹਨ। ਉਹ ਆਈ.ਸੀ.ਯੂ. ਵਿਚ ਹੈ।’ ਤਲਪੜੇ ਵੀਰਵਾਰ ਨੂੰ ਆਪਣੀ ਆਉਣ ਵਾਲੀ ਫਿਲਮ ‘ਵੈਲਕਮ ਟੂ ਦਿ ਜੰਗਲ’ ਦੀ ਸ਼ੂਟਿੰਗ ਤੋਂ ਘਰ ਪਰਤੇ ਸਨ।