#PUNJAB

ਭਾਰਤ ਵਿਰੋਧੀ ਏਜੰਡਾ ਚਲਾਉਣ ਵਾਲੇ ਇੰਟਰਨੈੱਟ ਮੀਡੀਆ ਅਕਾਊਂਟਸ ਪੁਲਿਸ ਦੀ ਰਡਾਰ ‘ਤੇ!

-ਅੱਤਵਾਦੀ ਤੇ ਗੈਂਗਸਟਰ ਸਮਰਥਨ ਕਰਨ ਵਾਲੇ 1297 ਇੰਟਰਨੈੱਟ ਮੀਡੀਆ ਅਕਾਊਂਟਸ ਕੀਤੇ ਬਲਾਕ
ਚੰਡੀਗੜ੍ਹ, 4 ਅਕਤੂਬਰ (ਪੰਜਾਬ ਮੇਲ)- ਭਾਰਤ ਵਿਰੋਧੀ ਏਜੰਡਾ ਚਲਾਉਣ, ਅਪਰਾਧਿਕ ਗਤੀਵਿਧੀਆਂ ਵਿਚ ਇਸਤੇਮਾਲ ਇੰਟਰਨੈੱਟ ਮੀਡੀਆ ਅਕਾਊਂਟਸ ਚੰਡੀਗੜ੍ਹ ਪੁਲਿਸ ਦੀ ਇਕ ਵਿਸ਼ੇਸ਼ ਯੂਨਿਟ ਦੇ ਰਡਾਰ ‘ਤੇ ਹਨ। ਇਸ ਤਰ੍ਹਾਂ ਦੇ ਇੰਟਰਨੈੱਟ ਮੀਡੀਆ ਅਕਾਊਂਟਸ ਦੇ ਜ਼ਰੀਏ ਫੈਲਦੇ ਅਪਰਾਧ ਨੂੰ ਖਤਮ ਕਰਨ ਵਿਚ ਪੁਲਿਸ ਜੁੱਟ ਗਈ ਹੈ। ਪੁਲਿਸ ਨੇ ਇਕ ਸਾਲ ਵਿਚ 1297 ਇੰਟਰਨੈੱਟ ਮੀਡੀਆ ਅਕਾਊਂਟਸ ਬਲਾਕ ਕਰਵਾਏ ਹਨ। ਇਹ ਅਕਾਊਂਟਸ ਅੱਤਵਾਦੀ, ਖਾਲਿਸਤਾਨੀ ਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ‘ਚ ਸਰਗਰਮ ਸੀ। ਇਸ ਵਿਚ ਖਾਲਿਸਤਾਨ, ਅੱਤਵਾਦੀਆਂ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ, ਕਾਲਾ ਰਾਣਾ ਜਠੇੜੀ, ਨੀਰਜ ਬਵਾਨਾ, ਦੇਵੇਂਦਰ ਬੰਬੀਹਾ ਗਰੁੱਪ ਵਿਚ ਸਮਰਥਨ ਵਿਚ ਫੋਟੋ, ਵੀਡੀਓ ਤੇ ਹੋਰ ਤਰ੍ਹਾਂ ਦੀ ਪੋਸਟ ਕਰਨ ਵਾਲੇ ਅਕਾਊਂਟ ਸ਼ਾਮਲ ਹਨ। ਉਥੇ ਹੀ, ਪੁਲਿਸ ਦੇ ਸੰਯੁਕਤ ਟੀਮ ਦੀ ਰਡਾਰ ‘ਤੇ 591 ਅਕਾਊਂਟਸ ਹਨ। ਇਨ੍ਹਾਂ ਨੂੰ ਬਲਾਕ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਪੁਲਿਸ ਵੱਲੋਂ ਜਾਰੀ ਹੈ।
ਚੰਡੀਗੜ੍ਹ ਪੁਲਿਸ ਦੇ ਅਨੁਸਾਰ ਅੱਤਵਾਦੀ ਤੇ ਖਾਲਿਸਤਾਨ ਗਤੀਵਿਧੀਆਂ ਰੋਕਣ ‘ਚ ਸਰਗਰਮ ਆਪਰੇਸ਼ਨ ਸੈੱਲ ਯੂਨਿਟ, ਸਾਈਬਰ ਸੈੱਲ ਤੇ ਸੀ.ਆਈ.ਡੀ. ਟੀਮ ਦੀ ਇਕ ਸੰਯੁਕਤ ਟੀਮ ਗਠਿਤ ਹੈ। ਸੀ.ਆਈ.ਡੀ. ਵੱਲੋਂ ਮਿਲਣ ਵਾਲੇ ਇਸ ਤਰ੍ਹਾਂ ਦੇ ਇੰਟਰਨੈੱਟ ਮੀਡੀਆ ਅਕਾਊਂਟਸ ਨੂੰ ਆਪਰੇਸ਼ਨ ਸੈੱਲ ਦੀ ਟੀਮ ਜਾਂਚ ਕਰਦੀ ਹੈ। ਇਸ ਤੋਂ ਬਾਅਦ ਭਾਰਤ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਖਾਲਿਸਤਾਨੀ, ਅੱਤਵਾਦੀ ਤੇ ਦੇਸ਼ ਦੇ ਅੰਦਰ ਕਾਨੂੰਨ ਵਿਵਸਥਾ ਵਿਗਾੜਨ ਵਾਲੇ ਗੈਂਗਸਟਰ ਦੇ ਪੱਖ ਵਿਚ ਪੋਸਟ ਕਰਨ ਵਾਲੀ ਦੀ ਸੂਚੀ ਸਾਈਬਰ ਸੈੱਲ ਨੂੰ ਸੌਂਪੀ ਜਾਂਦੀ ਹੈ। ਇਸ ਤੋਂ ਬਾਅਦ ਸਾਈਬਰ ਸੈੱਲ ਦੀ ਟੀਮ ਤਕਨੀਕੀ ਤੇ ਕਾਨੂੰਨੀ ਪ੍ਰਕਿਰਿਆ ਦੇ ਜ਼ਰੀਏ ਫੇਸਬੁੱਕ, ਵ੍ਹਟਸਅੱਪ, ਯੂ-ਟਿਊਬ, ਇਸਟਾਗ੍ਰਾਮ ਸਮੇਤ ਹੋਰ ਇੰਟਰਨੈੱਟ ਮੀਡੀਆ ‘ਤੇ ਸਰਗਰਮ ਅਕਾਊਂਟਸ ਨੂੰ ਬਲਾਕ ਕਰਵਾਉਂਦੀ ਹੈ।
ਪੁਲਿਸ ਦੀ ਸਾਂਝੀ ਟੀਮ ਨੇ ਸਤੰਬਰ 2022 ਤੋਂ ਸਤੰਬਰ 2023 ਤੱਕ ਇਸ ਤਰ੍ਹਾਂ ਦੇ ਸਰਗਰਮ ਅਕਾਊਂਟਸ ਦੀ ਪਛਾਣ ਕਰ ਕੇ ਬੰਦ ਕਰਵਾਇਆ ਹੈ। ਪਹਿਲੀ ਵਾਰ ਵਿਚ 96, ਦੂਜੀ ਵਾਰ ਵਿਚ 427, ਤੀਜੀ ਵਾਰ ਵਿਚ 331 ਤੇ ਚੌਥੀ ਵਾਰ ਵਿਚ 443 ਸਮੇਤ ਕੁਲ 1888 ਅਕਾਊਂਟਸ ਨੂੰ ਵੈਰੀਫਾਈ ਕੀਤਾ ਹੈ। ਇਸ ਤਰ੍ਹਾਂ ਦੇ ਅੱਤਵਾਦੀ, ਖਾਲਿਸਤਾਨੀ ਤੇ ਗੈਂਗਸਟਰ ਦੇ ਗਰੁੱਪ ਵੀ ਬਣਾ ਕੇ ਬਲਾਕ ਦੀ ਪ੍ਰਕਿਰਿਆ ਸ਼ੁਰੂ ਕਰਵਾਈ। ਹੁਣ 1297 ਅਕਾਊਂਟਸ ਬੰਦ ਹੋਣ ਤੋਂ ਬਾਅਦ 551 ਅਕਾਊਂਟਸ ਰਡਾਰ ‘ਤੇ ਹਨ।
ਇਨ੍ਹਾਂ ਵਿਚੋਂ ਖਾਲਿਸਤਾਨ ਫੋਰਸ, ਰਿੰਦਾ ਬ੍ਰਿਗੇਡ, ਖਾਲਿਸਤਾਨ ਅੱਤਵਾਦੀ ਦੇ ਨਾਮ ਸੁਖਦੂਲ ਸੁੱਖ ਉਰਫ ਸੁੱਖ ਦੁਨੇਕੇ ਟੀਮ, ਬੱਬਰ ਖਾਲਸਾ ਪ੍ਰਾਈਡ ਗਰੁੱਪ, ਨੀਰਜ ਬਵਾਨਾ ਬ੍ਰਿਗੇਡ, ਲਾਰੈਂਸ ਬਿਸ਼ਨੋਈ, ਦਵਿੰਦਰ ਬੰਬੀਹਾ (ਸ਼ੂਟਰ), ਕਾਲਾ ਰਾਣਾ ਗਰੁੱਪ (ਦਬੰਗ), ਵਿੱਕੀ ਗੌਂਡਰ ਇਕ ਸੋਚ ਨਾਂ ਦੇ ਅਕਾਊਂਟਸ ਬੰਦ ਕਰ ਦਿੱਤੇ ਗਏ ਹਨ।
ਸਾਲ 2022 ਵਿਚ ਗੈਂਗਸਟਰਾਂ ਦੇ ਨਾਮ ਤੋਂ ਇੰਟਰਨੈੱਟ ਮੀਡੀਆ ‘ਤੇ ਅਕਾਊਂਟਸ ਬਣਾ ਕੇ ਮੁਲਜ਼ਮ ਰੀਲਜ਼ ਪਾ ਕੇ ਨਾਜਾਇਜ਼ ਤਰੀਕੇ ਨਾਲ ਹਥਿਆਰ ਵੇਚਣ ਦੇ ਨਾਲ ਹੀ ਉਨ੍ਹਾਂ ਚਲਾਉਣ ਦੀ ਵੀ ਖੁੱਲ੍ਹੇਆਮ ਟ੍ਰੇਨਿੰਗ ਦੇਣ ਦੀ ਵੀਡੀਆ ਸਾਹਮਣੇ ਆਈ ਸੀ। ਇਹ ਗੈਂਗਸਟਰ ਦਿੱਲੀ ਐੱਨ.ਸੀ.ਆਰ., ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਸਰਗਰਮ ਹੈ। ਇੰਟਰਨੈੱਟ ਮੀਡੀਆ ਪਲੇਟਫਾਰਮ ‘ਤੇ ਨਾਜਾਇਜ਼ ਹਥਿਆਰਾਂ ਨੂੰ ਲੋਡ ਕਰਨ ਤੋਂ ਲੈ ਕੇ ਚਲਾਉਣ ਤੱਕ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਸੀ। ਰੀਲ ਵਿਚ ਨਾਜਾਇਜ਼ ਹਥਿਆਰ ਨੂੰ ਖਰੀਦਣ ਦੀ ਕੀਮਤ ਤੋਂ ਲੈ ਕੇ ਉਸ ਦੀ ਵੱਖ-ਵੱਖ ਕਿਸਮ ਵੀ ਦੱਸੀ ਜਾ ਰਹੀ ਸੀ।
ਇਕ ਸਾਲ ਵਿਚ ਅੱਤਵਾਦੀ, ਖਾਲਿਸਤਾਨੀ ਗਤੀਵਿਧੀਆਂ ‘ਚ ਸਰਗਰਮ ਤੇ ਗੈਂਗਸਟਰਾਂ ਦੇ ਨਾਮ ਤੋਂ ਚੱਲਣ ਵਾਲੇ 1297 ਇੰਟਰਨੈੱਟ ਮੀਡੀਆ ਅਕਾਊਂਟਸ ਨੂੰ ਬਲਾਕ ਕਰਵਾਇਆ ਗਿਆ ਹੈ। ਜਦਕਿ ਹੁਣ ਅਕਾਊਂਟ ਦੀ ਜਾਣਕਾਰੀ ਖੰਘਾਲੀ ਜਾ ਰਹੀ ਹੈ। ਪੁਲਿਸ ਦੀ ਸਾਂਝੀ ਟੀਮ ਦੀ ਨਜ਼ਰ ਇਸ ਤਰ੍ਹਾਂ ਦੇ ਸਾਰੇ ਇੰਟਰਨੈੱਟ ਮੀਡੀਆ ਅਕਾਊਂਟਸ ‘ਤੇ ਹੈ। ਇਸ ਤਰ੍ਹਾਂ ਭਾਰਤ ਵਿਰੋਧੀ ਗਤੀਵਿਧੀਆਂ ਦਾ ਪ੍ਰਚਾਰ ਕਰਨ, ਕਾਨੂੰਨ ਤੋੜਨ ਤੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਅਕਾਊਂਟਸ ਨੂੰ ਬਲਾਕ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ।

Leave a comment