ਵਾਸ਼ਿੰਗਟਨ, 2 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ‘ਚ ਫਰਿਜ਼ਨੋ ਜਾਤੀ ਆਧਾਰਿਤ ਵਿਤਕਰੇ ‘ਤੇ ਪਾਬੰਦੀ ਲਗਾਉਣ ਵਾਲਾ ਦੂਜਾ ਅਮਰੀਕੀ ਸ਼ਹਿਰ ਬਣ ਗਿਆ ਹੈ। ਨਗਰ ਕੌਂਸਲ ਨੇ ਆਪਣੇ ਮਿਉਂਸਪਲ ਕੋਡ ਵਿਚ ਦੋ ਨਵੀਆਂ ਸ਼੍ਰੇਣੀਆਂ ਜੋੜ ਕੇ ਇਸ ਸਬੰਧੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਇਸ ਤੋਂ ਪਹਿਲਾਂ ਫਰਵਰੀ ਵਿਚ ਸਿਆਟਲ ਨਸਲ ਆਧਾਰਿਤ ਵਿਤਕਰੇ ‘ਤੇ ਪਾਬੰਦੀ ਲਗਾਉਣ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣ ਗਿਆ ਸੀ। ਇਸ ਤੋਂ ਬਾਅਦ ਅਮਰੀਕੀ ਸੂਬੇ ਕੈਲੀਫੋਰਨੀਆ ਨੇ ਸਤੰਬਰ ‘ਚ ਅਜਿਹਾ ਹੀ ਬਿੱਲ ਪਾਸ ਕੀਤਾ ਸੀ।
ਜਾਣਕਾਰੀ ਮੁਤਾਬਕ ਇਹ ਕਦਮ ਦੇਸ਼ ਭਰ ‘ਚ ਚੱਲ ਰਹੇ ਨਾਗਰਿਕ ਅਧਿਕਾਰਾਂ ਦੇ ਅੰਦੋਲਨ ਦੇ ਵਿਚਕਾਰ ਚੁੱਕਿਆ ਗਿਆ, ਜਿਸ ਦੀ ਅਗਵਾਈ ਮੁੱਖ ਤੌਰ ‘ਤੇ ਦੱਖਣੀ ਏਸ਼ੀਆਈ ਅਮਰੀਕੀ ਕਰ ਰਹੇ ਹਨ। ਫਰਿਜ਼ਨੋ ਸਿਟੀ ਕਾਉਂਸਿਲ ਦੀ ਉਪ ਪ੍ਰਧਾਨ ਐਨਾਲਿਸਾ ਪੇਰੇਆ ਨੇ ਕਿਹਾ, ”ਮੈਂ ਇੱਕ ਵਾਰ ਫਿਰ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ‘ਤੇ ਪਾਬੰਦੀ ਨੂੰ ਵਧਾਉਣ ਲਈ ਆਪਣੇ ਸ਼ਹਿਰ ‘ਤੇ ਮਾਣ ਮਹਿਸੂਸ ਕਰ ਰਹੀ ਹਾਂ।” ਉਸਨੇ ਕਿਹਾ, ”ਅਸੀਂ ਮੰਨਦੇ ਹਾਂ ਕਿ ਵਿਤਕਰਾ ਰਾਤੋ-ਰਾਤ ਖਤਮ ਨਹੀਂ ਹੁੰਦਾ ਹੈ, ਪਰ ਸਾਡੇ ਸਿਟੀ ਨੇ ਜਾਤੀ ਆਧਾਰਿਤ ਵਿਤਕਰੇ ਵਿਰੁੱਧ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਭੇਦਭਾਵ ਵਿਰੋਧੀ ਨੀਤੀ ਪਾਸ ਕਰਨ ਦਾ ਦਲੇਰਾਨਾ ਕਦਮ ਚੁੱਕਿਆ ਹੈ।” ਇਸ ਦੌਰਾਨ ‘ਹਿੰਦੂ ਅਮਰੀਕਨ ਫਾਊਂਡੇਸ਼ਨ’ (ਐੱਚ.ਏ.ਐੱਫ.) ਨੇ ਕੈਲੀਫੋਰਨੀਆ ਦੇ ਸਿਵਲ ਰਾਈਟਸ ਟੈਕਸ ਵਿਭਾਗ ਵਿਰੁੱਧ ਮੁਕੱਦਮਾ ਦਾਇਰ ਕਰਨ ਦਾ ਦੋਸ਼ ਲਗਾਇਆ ਹੈ। ਇਸ ਨੇ ਰਾਜ ਵਿਚ ਰਹਿਣ ਵਾਲੇ ਹਿੰਦੂਆਂ ਦੇ ਕਈ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ।