ਲਾਸ ਵੇਗਾਸ (ਅਮਰੀਕਾ), 30 ਸਤੰਬਰ (ਪੰਜਾਬ ਮੇਲ)- 1996 ਵਿਚ ਅਮਰੀਕੀ ਰੈਪਰ ਟੂਪੈਕ ਸ਼ਕੂਰ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ‘ਤੇ ਕਤਲ ਦਾ ਦੋਸ਼ ਲਾਇਆ ਗਿਆ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫਤਾਰੀ ਨਾਲ ਲੰਬੇ ਸਮੇਂ ਬਾਅਦ ਮਸ਼ਹੂਰ ਹਿੱਪ-ਹਾਪ ਕਲਾਕਾਰ ਦੇ ਕਤਲ ਦਾ ਭੇਤ ਸੁਲਝਿਆ ਹੈ। ਡੁਆਨ ‘ਕੀਫੇ ਡੀ’ ਡੇਵਿਸ ਚਾਰ ਮਸ਼ਕੂਕਾਂ ਵਿਚੋਂ ਇੱਕ ਹੈ, ਜੋ ਸ਼ੁਰੂਆਤੀ ਤੌਰ ‘ਤੇ ਜਾਂਚ ਦੇ ਅਧੀਨ ਸਨ। ਮੁਲਜ਼ਮ ਨੇ ਆਪ ਗੋਲੀ ਨਹੀਂ ਚਲਾਈ ਪਰ ਉਹ ਗਰੋਹ ਦਾ ਮੁੱਖ ਸਰਗਨਾ ਹੈ ਤੇ ਉਸ ਨੇ ਕਤਲ ਦੀ ਸਾਜ਼ਿਸ਼ ਰਚੀ ਸੀ।
60 ਸਾਲਾ ਡੇਵਿਸ ਨੂੰ ਅੱਜ ਸਵੇਰੇ ਲਾਸ ਵੇਗਾਸ ਦੇ ਬਾਹਰਵਾਰ ਆਪਣੇ ਘਰ ਦੇ ਨੇੜੇ ਸੈਰ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ। ਸ਼ਕੂਰ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਸਨ ਤੇ ਹਫ਼ਤੇ ਬਾਅਦ 25 ਸਾਲ ਦੀ ਉਮਰ ਵਿਚ ਉਸ ਦੀ ਮੌਤ ਹੋ ਗਈ ਸੀ।