ਰਬਾਤ, 9 ਸਤੰਬਰ (ਪੰਜਾਬ ਮੇਲ)- ਮੋਰੱਕੋ ਵਿਚ ਸ਼ੁੱਕਰਵਾਰ ਰਾਤ ਨੂੰ 7.2 ਦੀ ਸ਼ਿੱਦਤ ਨਾਲ ਆਏ ਜ਼ਬਰਦਸਤ ਭੂਚਾਲ ਕਾਰਨ ਘੱਟੋ-ਘੱਟ 632 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇਤਿਹਾਸਕ ਸ਼ਹਿਰ ਮਰਾਕੇਸ਼ ਤੋਂ ਲੈ ਕੇ ਐਟਲਸ ਪਹਾੜਾਂ ਦੇ ਪਿੰਡਾਂ ਤੱਕ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਅੱਜ ਤੜਕੇ ਦੱਸਿਆ ਕਿ ਭੂਚਾਲ ਕਾਰਨ ਘੱਟੋ-ਘੱਟ 820 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 632 ਜ਼ਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ‘ਚ ਢਾਈ ਸੌ ਤੋਂ ਵੱਧ ਦੀ ਹਾਲਤ ਗੰਭੀਰ ਹੈ।