ਨਿਊਜਰਸੀ, 9 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)-ਨਿਊਜਰਸੀ ਸੂਬੇ ਦੇ ਗਵਰਨਰ ਫਿਲ ਮਰਫੀ ਨੇ ਰਾਜ ਦੇ ਅਗਲੀ ਲੈਫਟੀਨੈਂਟ ਗਵਰਨਰ ਵਜੋਂ ਨਿਊਜਰਸੀ ਰਾਜ ਦੇ ਸਕੱਤਰ ਤਾਹੇਸ਼ਾ ਵੇ ਨੂੰ ਨਾਮਜ਼ਦ ਕੀਤਾ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਪਹਿਲੇ ਸ਼ੀਲਾ ੳਲੀਵਰ ਦੀ ਕਿਸੇ ਬਿਮਾਰੀ ਕਾਰਨ ਮੋਤ ਹੋ ਜਾਣ ਤੇ ਗਵਰਨਰ ਫਿਲ ਮਰਫੀ ਨੇ ਤਾਹੇਸ਼ਾ ਵੇ ਨੂੰ ਨਿਊਜਰਸੀ ਰਾਜ ਦੀ ਅਗਲੀ ਲੈਫਟੀਨੈਂਟ ਗਵਰਨਰ ਦੀ ਨਿਯੁਕਤੀ ਕੀਤੀ। ਕਿਉਂਕਿ ਰਾਜ ਦੇ ਸੰਵਿਧਾਨ ਨੂੰ ਨਾਮਜ਼ਦਗੀ ਲਈ ਸੈਨੇਟ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ। ਚੀਫ਼ ਜਸਟਿਸ ਸਟੂਅਰਟ ਰਾਬਨਰ ਨੇ ਬੀਤੇਂ ਦਿਨ ਸ਼ੁੱਕਰਵਾਰ ਨੂੰ ਗਵਰਨਰ ਦੇ ਦਫ਼ਤਰ ਦੇ ਬਾਹਰ ਉਸ ਨੂੰ ਸਹੁੰ ਚੁਕਾਈ ਗਈ। ਸੰਵਿਧਾਨ ਦੇ ਤਹਿਤ ਲੈਫਟੀਨੈਂਟ ਗਵਰਨਰ ਕੋਲ ਕੈਬਨਿਟ ਦਾ ਅਹੁਦਾ ਵੀ ਹੁੰਦਾ ਹੈ।ਨਵੀਂ ਲੈਫਃ ਗਵਰਨਰ ਤਾਹੇਸ਼ਾ ਵੇ, ਆਪਣੀਆਂ ਚਾਰ ਵਿੱਚੋਂ ਤਿੰਨ ਧੀਆਂ ਅਤੇ ਪਤੀ ਚਾਰਲਸ ਵੇ ਦੇ ਨਾਲ, ਪਹੁੰਚੀ ਹੋਈ ਸੀ ਅਤੇ ਸੇਵਾ ਕਰਨ ਦੇ ਮੌਕੇ ਲਈ ਉਸ ਨੇ ਆਪਣਾ ਧੰਨਵਾਦ ਪ੍ਰਗਟ ਕੀਤਾ ਅਤੇ ਜੀਵਨ ਦੀ ਲਾਗਤ ਨੂੰ ਘੱਟ ਰੱਖਣ ਅਤੇ ਬੁਨਿਆਦੀ ਆਜ਼ਾਦੀਆਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ।ਆਪਣੇ ਸੰਬੋਧਨ ਚ’ ਤਾਹੇਸ਼ਾ ਵੇ ਨੇ ਕਿਹਾ ਕਿ “ਮੈਂ ਆਪਣੇ ਜੀਵਨ ਦਾ ਹਰ ਦਿਨ ਸਾਡੇ ਰਾਜ ਦੇ ਭੁੱਲੇ ਹੋਏ ਪਰਿਵਾਰਾਂ ਲਈ ਲੜਨ ਲਈ ਸਮਰਪਿਤ ਕਰਾਂਗੀ,” ਅਤੇ ਰਾਜ ਦੀ ਸਕੱਤਰ ਹੋਣ ਦੇ ਨਾਤੇ ਉਸਨੇ ਸ਼ੁਰੂਆਤੀ ਵਿਅਕਤੀਗਤ ਵੋਟਿੰਗ ਦੇ ਨਾਲ-ਨਾਲ ਉਸ ਨੇ 2020 ਦੀਆਂ ਚੋਣਾਂ ਨੂੰ ਲਾਗੂ ਕਰਨ ਦੀ ਵੀ ਨਿਗਰਾਨੀ ਕੀਤੀ, ਜੋ ਕਿ ਕੋਵਿਡ-19 ਪਾਬੰਦੀਆਂ ਕਾਰਨ ਲਗਭਗ ਪੂਰੀ ਤਰ੍ਹਾਂ ਮੇਲ-ਇਨ ਬੈਲਟ ਨਾਲ ਹੋਈ ਸੀ। ਨਵੀਂ ਲੈਫਃ ਗਵਰਨਰ ਤਾਹੇਸ਼ਾ ਵੇ ਨੇ ਓਲੀਵਰ ਦੀ ਥਾਂ ਲਈ ਹੈ, ਜਿਸਦੀ ਪਿਛਲੇ ਮਹੀਨੇ ਮੌਤ ਹੋ ਗਈ ਸੀ ਜਦੋਂ ਗਵਰਨਰ ਮਰਫੀ ਦੇਸ਼ ਤੋਂ ਬਾਹਰ ਸੀ। ਤਾਹੇਸ਼ਾ ਵੇ, ਗਵਰਨਰ ਮਰਫੀ ਵਰਗੀ ਡੈਮੋਕਰੇਟ, ਪਾਰਟੀ ਨਾਲ ਸਬੰਧਤ ਸੰਨ 2018 ਦੇ ਸ਼ੁਰੂ ਵਿੱਚ ਮਰਫੀ ਦੇ ਪ੍ਰਸ਼ਾਸਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰਾਜ ਦੇ ਸਕੱਤਰ ਵਜੋਂ ਸੇਵਾ ਨਿਭਾ ਰਹੀ ਹੈ। ਉਹ ਪਹਿਲਾਂ ਪੈਸੈਕ ਕਾਉਂਟੀ ਬੋਰਡ ਆਫ਼ ਸੋਸ਼ਲ ਸਰਵਿਸਿਜ਼ ਦੀ ਵਿਸ਼ੇਸ਼ ਸਲਾਹਕਾਰ ਵੀ ਰਹੀ ਸੀ।
ਉਹ ਬ੍ਰਾਊਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਵਰਜੀਨੀਆ ਸਕੂਲ ਆਫ਼ ਲਾਅ ਦੀ ਗ੍ਰੈਜੂਏਟ ਹੈ ਅਤੇ ਪਹਿਲਾਂ ਪਾਸੈਕ (ਨਿਊਜਰਸੀ) ਵਿੱਚ ਇੱਕ ਕਾਉਂਟੀ ਅਹੁਦੇਦਾਰ ਅਤੇ ਇੱਕ ਪ੍ਰਸ਼ਾਸਕੀ ਕਾਨੂੰਨ ਜੱਜ ਵਜੋਂ ਕੰਮ ਕਰਦੀ ਰਹੀ ਸੀ।
ਵੇਅ ਲੈਫਟੀਨੈਂਟ ਗਵਰਨਰ ਦਾ ਅਹੁਦਾ ਸੰਭਾਲਣ ਵਾਲੀ ਸਿਰਫ਼ ਤੀਜੀ ਅੋਰਤ ਹੈ, ਰਾਜ ਸਰਕਾਰ ਦਾ ਇਹ ਨਵਾਂ ਅਹੁਦਾ ਜੋ ਪਿਛਲੀ ਗਵਰਨਰ ਕ੍ਰਿਸ ਕ੍ਰਿਸਟੀ ਦੇ ਕਾਰਜਕਾਲ ਅਧੀਨ ਸ਼ੁਰੂ ਹੋਇਆ ਸੀ।