ਸਿਡਨੀ, 27 ਅਗਸਤ (ਪੰਜਾਬ ਮੇਲ) – ਅਮਰੀਕਾ ਦਾ ਫੌਜੀ ਹੈਲੀਕਾਪਟਰ ਸੈਨਿਕ ਅਭਿਆਸ ਦੌਰਾਨ ਅੱਜ ਦੱਖਣੀ ਆਸਟਰੇਲੀਆ ’ਚ ਹਾਦਸਾਗ੍ਰਸਤ ਹੋ ਗਿਆ ਜਿਸ ਕਾਰਨ ਤਿੰਨ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ ਹੈ ਤੇ 23 ਫੌਜੀ ਜ਼ਖ਼ਮੀ ਹੋ ਗਏ ਹਨ। ਜ਼ਖਮੀ ਫੌਜੀਆਂ ਨੂੰ ਰੋਇਲ ਡਾਰਵਿਨ ਤੇ ਹੋਰਨਾਂ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪੰਜ ਫੌਜੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੈਰਿਨ ਰੋਟੇਸ਼ਨ ਫੋਰਸ ਡਾਰਵਿਨ ਵੱਲੋਂ ਜਾਰੀ ਬਿਆਨ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਐੱਮਵੀ-22ਬੀ ਓਸਪਰੇ ਹੈਲੀਕਾਪਟਰ ’ਚ 23 ਜਵਾਨ ਸਵਾਰ ਸਨ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਆਸਟੇਲੀਆ ’ਚ ਅਮਰੀਕਾ ਦਾ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ, ਤਿੰਨ ਹਲਾਕ
