‘‘ਪੰਜਾਬ, ਸਿਆਸਤ ਅਤੇ ਪੰਜਾਬੀਅਤ ਬਾਰੇ ਹੋਈ ਵਿਚਾਰ-ਚਰਚਾ’’
ਫਰਿਜ਼ਨੋ, 23 ਅਗਸਤ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਪੰਜਾਬ ਅਤੇ ਪੰਜਾਬੀਅਤ ਨਾਲ ਮੋਹ ਰੱਖਣ ਵਾਲੇ, ਬਹੁ-ਪੱਖੀ ਸ਼ਖਸੀਅਤ ਅਤੇ ਉਘੇ ਵਿਦਵਾਨ ਡਾ. ਪਿਆਰੇ ਲਾਲ ਗਰਗ ਆਪਣੀ ਅਮਰੀਕਾ ਫੇਰੀ ’ਤੇ ਆਏ ਹੋਏ ਸਨ। ਜਿਨ੍ਹਾਂ ਨੇ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ। ਇਸੇ ਲੜੀ ਅਧੀਨ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਦੁਆਰਾ ਬੀਤੇ ਦਿਨੀਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਫਰਿਜ਼ਨੋ ਦੇ ਤੰਦੂਰੀ ਨਾਈਟ ਰੈਸਟੋਰੈਂਟ ’ਚ ਦੁਪਿਹਰ ਦੇ ਖਾਣੇ ’ਤੇ ਬੁਲਾਇਆ ਗਿਆ। ਜਿੱਥੇ ਕੌਂਸਲ ਦੇ ਆਗੂ ਸੁਖਦੇਵ ਸਿੰਘ ਚੀਮਾ ਨੇ ਸਭ ਨੂੰ ਜੀ ਆਇਆਂ ਕਿਹਾ। ਇਸ ਤੋਂ ਬਾਅਦ ਸਭ ਨੂੰ ਜਾਣ-ਪਹਿਚਾਣ ਕਰਵਾਉਣ ਨਾਲ ਸ਼ੁਰੂ ਹੋਈ ਵਿਚਾਰ ਚਰਚਾ।
ਜਿੱਥੇ ਹਾਜ਼ਰ ਮੈਂਬਰਾਂ ਨੇ ਡਾ. ਪਿਆਰੇ ਲਾਲ ਗਰਗ ਨਾਲ ਭਾਈਚਾਰਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਵਿਸ਼ਿਆਂ ’ਤੇ ਵਿਚਾਰਾਂ ਦੀ ਸਾਂਝ ਪਾਈ। ਡਾ. ਪਿਆਰੇ ਲਾਲ ਗਰਗ ਹਮੇਸ਼ਾ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਬੋਲਦੇ ਰਹਿੰਦੇ ਹਨ। ਇਸੇ ਤਰ੍ਹਾਂ ਸਿੱਖ ਧਰਮ ਦੇ ਪ੍ਰਤੀ ਬਹੁਤ ਸ਼ਰਧਾ-ਭਾਵਨਾ, ਗਿਆਨ ਅਤੇ ਸਤਿਕਾਰ ਰੱਖਦੇ ਹਨ। ਇਹੀ ਕਾਰਨ ਹੈ ਕਿ ਉਹ ਸਿੱਖ ਗੁਰੂਆਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਗੱਲ ਵੀ ਕਰਦੇ ਹਨ। ਇਸ ਸਮੇਂ ਹਾਜ਼ਰੀਨ ਸਿੱਖ ਕੌਂਸਲ ਆਫ ਕੈਲੀਫੋਰਨੀਆ ਦੇ ਸਮੂਹ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਵੱਖ-ਵੱਖ ਹਲਾਤਾਂ ਵਾਰੇ ਵੀ ਵਿਚਾਰ-ਚਰਚਾ ਖੁੱਲ੍ਹ ਕੇ ਹੋਈ, ਜਿਨ੍ਹਾਂ ਵਿਚ ਭਾਰਤ ਦੀ ਆਜ਼ਾਦੀ ਅਤੇ ਉ¤ਥੋਂ ਦੇ ਲੋਕ, ਮੌਜੂਦਾ ਸਰਕਾਰਾਂ ਦੇ ਕਾਰ-ਵਿਵਹਾਰ ਲੋਕਾਂ ਦੀ ਤ੍ਰਾਸਦੀ ਆਦਿਕ ਵਿਚਾਰਾਂ ਸ਼ਾਮਲ ਸਨ।
ਇਸ ਖਾਣੇ ਦੀ ਇਕੱਤਰਤਾ ਅਤੇ ਖੁੱਲ੍ਹੀ ਵਿਚਾਰ-ਚਰਚਾ ਕਰਨ ਲਈ ਡਾ. ਪਿਆਰੇ ਲਾਲ ਗਰਗ ਨੇ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਦਾ ਧੰਨਵਾਦ ਕੀਤਾ। ਇਸ ਸਮੇਂ ਡਾ. ਗਰਗ ਦਾ ਵਿਸ਼ੇਸ਼ ਧੰਨਵਾਦ ਕਰਨ ਵਾਲੇ ਬੁਲਾਰਿਆਂ ਵਿਚ ਸੁਖਦੇਵ ਸਿੰਘ ਚੀਮਾ, ਚਰਨਜੀਤ ਸਿੰਘ ਬਾਠ, ਪਰਮਪਾਲ ਸਿੰਘ ਆਦਿਕ ਸ਼ਾਮਲ ਸਨ। ਜਦਕਿ ਸਿੱਖ ਕੌਂਸਲ ਦੇ ਬਾਕੀ ਮੈਂਬਰਾਂ ਵਿਚ ਰਾਜਵਿੰਦਰ ਸਿੰਘ ਬਰਾੜ, ਗੁਰਜੰਟ ਸਿੰਘ ਗਿੱਲ, ਗੁਰਬਚਨ ਸਿੰਘ, ਭਰਪੂਰ ਸਿੰਘ ਧਾਲੀਵਾਲ, ਚਰਨਜੀਤ ਸਿੰਘ ਬਾਠ, ਪਿਸ਼ੌਰਾ ਸਿੰਘ ਢਿੱਲੋਂ, ਚਰਨਜੀਤ ਸਿੰਘ ਸਹੋਤਾ, ਲਖਵਿੰਦਰ ਸਿੰਘ ਬਰਾੜ, ਹਰਜਿੰਦਰ ਸਿੰਘ ਢਿੱਲੋਂ, ਡਾ. ਹਰਚਰਨ ਸਿੰਘ ਚੰਨ, ਡਾ. ਅਜੀਤ ਸਿੰਘ ਖਹਿਰਾ, ਕੈਪਟਨ ਹਰਦੇਵ ਸਿੰਘ ਗਿੱਲ, ਗੁਰਦੇਵ ਸਿੰਘ ਮੁਹਾਰ, ਸਤਵਿੰਦਰ ਸਿੰਘ ਬਲਗਨ, ਕੁਲਵੰਤ ਉਭੀ, ਪਰਮਪਾਲ ਸਿੰਘ, ਸਰਵਨ ਕੁਮਾਰ ਵਾਸਲ ਆਦਿਕ ਦੇ ਸ਼ਾਮਲ ਸਨ।