#AMERICA

ਵਧਦੇ ਮੁਕੱਦਮਿਆਂ ਨਾਲ ਚੋਣ ਪ੍ਰਚਾਰ ’ਚ ਮਿਲ ਰਹੀ ਹੈ ਮਦਦ: ਡੋਨਾਲਡ ਟਰੰਪ

ਅਲਬਾਮਾ, 6 ਅਗਸਤ (ਪੰਜਾਬ ਮੇਲ)-  ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਧਦੇ ਮੁਕੱਦਮਿਆਂ ਨਾਲ ਉਨ੍ਹਾਂ ਨੂੰ ਚੋਣ ਪ੍ਰਚਾਰ ਮੁਹਿੰਮ ’ਚ ਮਦਦ ਮਿਲ ਰਹੀ ਹੈ। ਉਹ ਇਨ੍ਹਾਂ ਦੋਸ਼ਾਂ ਨੂੰ ਸਨਮਾਨ ਮੈਡਲ ਦੇ ਤੌਰ ’ਤੇ ਦੇਖ ਰਹੇ ਹਨ। ਉਨ੍ਹਾਂ ਨੂੰ ਅਗਲੀ ਚੋਣ ’ਚ ਜਿੱਤ ਹਾਸਲ ਕਰਨ ਲਈ ਬਸ ਇਕ ਹੋਰ ਦੋਸ਼ ਦੀ ਲੋੜ ਹੈ। ਉਹ ਅਲਬਾਮਾ ਸਥਿਤ ਮਿੰਟਗੁਮਰੀ ’ਚ ਰਿਪਬਲਿਕਨ ਪਾਰਟੀ ਦੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ।

ਟਰੰਪ ਨੇ ਕਿਹਾ ਕਿ ਉਨ੍ਹਾਂ ਖ਼ਿਲਾਫ਼ ਦੋਸ਼ਾਂ ਦੀ ਵਧਦੀ ਸੂਚੀ ਨਾਲ ਉਨ੍ਹਾਂ ਨੂੰ ਚੋਣ ਪ੍ਰਚਾਰ ’ਚ ਫ਼ਾਇਦਾ ਹੋ ਰਿਹਾ ਹੈ। ਜਦੋਂ ਵੀ ਨਵਾਂ ਦੋਸ਼ ਲੱਗਦਾ ਹੈ ਤਾਂ ਉਨ੍ਹਾਂ ਦਾ ਚੋਣ ਪ੍ਰਚਾਰ ਹੋਰ ਤੇਜ਼ੀ ਨਾਲ ਵਧਦਾ ਹੈ। ਉਨ੍ਹਾਂ ਮਜ਼ਾਕ ਦੇ ਲਹਿਜ਼ੇ ’ਚ ਕਿਹਾ ਕਿ ਇਸ ਚੋਣ ਨੂੰ ਜਿੱਤਣ ਲਈ ਹੁਣ ਸਿਰਫ਼ ਇਕ ਹੋਰ ਦੋਸ਼ ਦੀ ਲੋੜ ਹੈ। ਉਸ ਤੋਂ ਬਾਅਦ ਹੋਰ ਕਿਸੇ ਲਈ ਮੌਕਾ ਨਹੀਂ ਬਚੇਗਾ। ਮਾਰਚ ਤੋਂ ਹੁਣ ਤੱਕ ਟਰੰਪ ਤਿੰਨ ਵਾਰੀ ਮੁਲਜ਼ਮ ਸਾਬਤ ਹੋ ਚੁੱਕੇ ਹਨ। ਬੀਤੇ ਮੰਗਲਵਾਰ ਨੂੰ ਉਨ੍ਹਾਂ ’ਤੇ 2020 ਦੇ ਚੋਣ ਨਤੀਜੇ ਨੂੰ ਪਲਟਣ ਦਾ ਦੋਸ਼ ਲਗਾਇਆ ਗਿਆ ਸੀ।

Leave a comment