#AMERICA

ਅਮਰੀਕਾ ਦੇ ਸਭ ਤੋਂ ਵੱਡੇ ਸ਼ੋਅ ‘ਬਿੱਗ ਬ੍ਰਦਰ’ ‘ਚ ਪਹੁੰਚਿਆ ਪਹਿਲਾ ਸਿੱਖ

ਵਾਸ਼ਿੰਗਟਨ, 5 ਅਗਸਤ (ਪੰਜਾਬ ਮੇਲ)- ਮਸ਼ਹੂਰ ਅਮਰੀਕੀ ਰਿਐਲਿਟੀ ਸ਼ੋਅ ‘ਬਿੱਗ ਬ੍ਰਦਰ’ ਦਾ ਸੀਜ਼ਨ 25 ਜਲਦੀ ਹੀ ਸ਼ੁਰੂ ਹੋਣ ਵਾਲਾ ਹੈ। ਜਗ ਬੈਂਸ ਨਾਮ ਦਾ ਇੱਕ ਸਿੱਖ ਪ੍ਰਤੀਯੋਗੀ ਬਿੱਗ ਬ੍ਰਦਰ ਹਾਊਸ ਵਿਚ ਸ਼ਾਮਲ ਹੋਣ ਜਾ ਰਿਹਾ ਹੈ, ਜੋ ਘਰ ਵਿਚ ਦਾਖਲ ਹੋਣ ਵਾਲਾ ਪਹਿਲਾ ਸਿੱਖ ਹੋਵੇਗਾ।
ਜਗ ਬੈਂਸ ਨੇ ਖੁਦ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਬਿੱਗ ਬ੍ਰਦਰ ‘ਚ ਜਾਣ ਦੀ ਜਾਣਕਾਰੀ ਦਿੱਤੀ। ਜਗ ਬੈਂਸ ਬਚਪਨ ਤੋਂ ਹੀ ਸ਼ੋਅ ਦੇ ਵੱਡੇ ਪ੍ਰਸ਼ੰਸਕ ਰਹੇ ਹਨ ਅਤੇ ਬਿੱਗ ਬ੍ਰਦਰ ਜਾਣ ਦਾ ਸੁਪਨਾ ਦੇਖਦੇ ਸਨ। ਜਗ ਬੈਂਸ ਸਕੂਲ ਸਮੇਂ ਤੋਂ ਹੀ ਬਿੱਗ ਬ੍ਰਦਰ ਦੇਖਦੇ ਆ ਰਹੇ ਹਨ ਤੇ ਹੁਣ ਉਸ ਦਾ ਸ਼ੋਅ ‘ਤੇ ਜਾਣ ਦਾ ਸੁਪਨਾ ਸਾਕਾਰ ਹੋ ਰਿਹਾ ਹੈ
ਜਗ ਬੈਂਸ ਵਾਸ਼ਿੰਗਟਨ ਵਿਚ ਇੱਕ ਟਰੱਕਿੰਗ ਕੰਪਨੀ ਚਲਾਉਂਦਾ ਹੈ, ਇਸ ਤੋਂ ਪਹਿਲਾਂ ਭਾਰਤੀ ਮੂਲ ਦੀ ਸ਼ਿਲਪਾ ਸ਼ੈਟੀ ਅਤੇ ਦੀਨਾ ਉੱਪਲ ਬਿਗ ਬ੍ਰਦਰ ਪਹੁੰਚ ਚੁੱਕੀ ਹੈ।

Leave a comment