#INDIA

ਪੈਰਿਸ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ ਦੀ ਮੁੜ ਦਿੱਲੀ ‘ਚ ਹੋਈ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ, 29 ਜੁਲਾਈ (ਪੰਜਾਬ ਮੇਲ)- ਪੈਰਿਸ ਲਈ ਰਵਾਨਾ ਹੋਈ ਏਅਰ ਇੰਡੀਆ ਦੀ ਫਲਾਈਟ ਸ਼ੁੱਕਰਵਾਰ ਦੁਪਹਿਰ ਕੁਝ ਹੀ ਦੇਰ ਮਗਰੋਂ ਵਾਪਸ ਦਿੱਲੀ ਪਰਤ ਆਈ। ਫਲਾਈਟ ਦੇ ਰਵਾਨਾ ਹੋਣ ਤੋਂ ਬਾਅਦ ਰਨਵੇ ‘ਤੇ ਟਾਇਰ ਦਾ ਸ਼ੱਕੀ ਮਲਬਾ ਵੇਖੇ ਜਾਣ ਤੋਂ ਬਾਅਦ ਇਹ ਵਾਪਸ ਪਰਤਿਆ। ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਫਲਾਈਟ ਦੁਪਹਿਰ 2:18 ਵਜੇ ਸੁਰੱਖਿਅਤ ਤੌਰ ‘ਤੇ ਦਿੱਲੀ ਹਵਾਈ ਅੱਡੇ ‘ਤੇ ਉਤਰ ਗਈ।
ਬਿਆਨ ਵਿਚ ਕਿਹਾ ਗਿਆ, ”28 ਜੁਲਾਈ 2023 ਨੂੰ ਫਲਾਈਟ ਨੰਬਰ ਏ.ਆਈ. 143 ਦੇ ਦਿੱਲੀ ਤੋਂ ਪੈਰਿਸ ਰਵਾਨਾ ਹੋਣ ਤੋਂ ਬਾਅਦ ਦਿੱਲੀ ਹਵਾਈ ਆਵਾਜਾਈ ਕੰਟਰੋਲ ਰੂਮ ਨੇ ਚਾਲਕ ਦਲ ਨੂੰ ਦੱਸਿਆ ਕਿ ਰਨਵੇ ‘ਤੇ ਟਾਇਰ ਦਾ ਸ਼ੱਕੀ ਮਲਬਾ ਦਿਖਿਆ ਹੈ, ਜਿਸ ਦੇ ਕੁਝ ਦੇਰ ਬਾਅਦ ਫਲਾਈਟ ਪਰਤ ਆਇਆ।” ਕੰਪਨੀ ਮੁਤਾਬਕ, ਫਲਾਈਟ ਦੀ ਲੋੜੀਂਦੀ ਜਾਂਚ ਕੀਤੀ ਗਈ ਤੇ ਏ.ਆਈ. 143 ਦੇ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।

Leave a comment