#INDIA

‘ਫ਼ਿਰਕੂ’ ਟਿੱਪਣੀ ਦੇ ਦੋਸ਼ ‘ਚ ‘ਆਪ’ ਤਰਜਮਾਨ ਪ੍ਰਿਯੰਕਾ ਕੱਕੜ ਖ਼ਿਲਾਫ਼ ਕੇਸ ਦਰਜ

ਨੋਇਡਾ, 28 ਜੁਲਾਈ (ਪੰਜਾਬ ਮੇਲ)- ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਦੀ ਸ਼ਿਕਾਇਤ ‘ਤੇ ਇੱਥੇ ਆਮ ਆਦਮੀ ਪਾਰਟੀ (ਆਪ) ਦੀ ਮੁੱਖ ਤਰਜਮਾਨ ਪ੍ਰਿਯੰਕਾ ਕੱਕੜ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਪੂਨਾਵਾਲਾ ਨੇ ਟੀ.ਵੀ. ਚੈਨਲ ‘ਤੇ ਬਹਿਸ ਦੌਰਾਨ ਪ੍ਰਿਯੰਕਾ ‘ਤੇ ਫਿਰਕੂ ਟਿੱਪਣੀ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਪੂਨਾਵਾਲਾ ਨੇ ਦੋਸ਼ ਲਾਇਆ ਕਿ 25 ਜੁਲਾਈ ਨੂੰ ਟੀ.ਵੀ. ਚੈਨਲ ‘ਤੇ ਬਹਿਸ ਦੌਰਾਨ ਕੱਕੜ ਨੇ ਉਸ ਨੂੰ ਮੁਜਾਹਿਦੀਨ ਕਿਹਾ, ਉਸ ਦੇ ਧਰਮ ਦਾ ਅਪਮਾਨ ਕੀਤਾ ਅਤੇ ਬਹੁਤ ਹੀ ਫਿਰਕੂ ਟਿੱਪਣੀ ਕੀਤੀ।

Leave a comment