-ਦਸ ਹਜ਼ਾਰ ਤੋਂ ਵੱਧ ਜਵਾਨ ਤਾਇਨਾਤ
ਸਿਓਲ, 18 ਜੁਲਾਈ (ਪੰਜਾਬ ਮੇਲ)- ਦੱਖਣੀ ਕੋਰੀਆ ਵਿਚ ਹਫ਼ਤੇ ਭਰ ਤੋਂ ਪੈ ਰਹੇ ਜ਼ੋਰਦਾਰ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਹੋਰ ਘਟਨਾਵਾਂ ਵਿਚ ਲਾਪਤਾ ਦਸ ਲੋਕਾਂ ਦੀ ਭਾਲ ਲਈ ਅੱਜ ਬਚਾਅ ਮੁਹਿੰਮ ਚਲਾਈ ਗਈ। ਦੇਸ਼ ਦੀ ਫੌਜ ਨੇ ਬਚਾਅ ਕਾਰਜਾਂ ਵਿਚ ਸਹਾਇਤਾ ਲਈ ਦਸ ਹਜ਼ਾਰ ਤੋਂ ਵੱਧ ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਦੱਖਣੀ ਕੋਰੀਆ ਵਿਚ 9 ਜੁਲਾਈ ਤੋਂ ਹੋਰ ਰਹੀ ਜ਼ੋਰਦਾਰ ਬਰਸਾਤ ਕਾਰਨ 41 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ 9 ਜਣੇ ਲਾਪਤਾ ਹਨ ਅਤੇ 35 ਹੋਰ ਜ਼ਖ਼ਮੀ ਹਨ। ਮੀਂਹ ਕਾਰਨ ਲਗਪਗ 12,780 ਲੋਕਾਂ ਨੂੰ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਅਤੇ ਕਰੀਬ 28,600 ਘਰ ਬਿਜਲੀ ਤੋਂ ਵਾਂਝੇ ਹਨ।