#AUSTRALIA

ਆਸਟਰੇਲੀਆ ਦੇ ਸੂਬੇ ਵਿਕਟੋਰੀਆ ਨੇ 2026 ਦੀਆਂ ਰਾਸ਼ਟਰਮੰਡਲ ਖੇਡਾਂ ਦਾ ਖਰਚਾ ਵਧਣ ਕਾਰਨ ਮੇਜ਼ਬਾਨੀ ਛੱਡੀ

ਮੈਲਬੌਰਨ, 18 ਜੁਲਾਈ (ਪੰਜਾਬ ਮੇਲ)- ਆਸਟਰੇਲੀਆ ਦੇ ਵਿਕਟੋਰੀਆ ਰਾਜ ਨੇ ਅਨੁਮਾਨਿਤ ਲਾਗਤ ਵਧਣ ਕਾਰਨ 2026 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਛੱਡ ਦਿੱਤੀ ਹੈ। ਵਿਕਟੋਰੀਆ ਦੇ ਮੁੱਖ ਮੰਤਰੀ ਡੇਨੀਅਲ ਐਂਡਰਿਊਜ਼ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਸਾਲ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਲਈ ਸਹਿਮਤ ਹੋ ਗਈ ਸੀ ਪਰ ਕਿਸੇ ਵੀ ਕੀਮਤ ‘ਤੇ ਨਹੀਂ। ਉਨ੍ਹਾਂ ਦੀ ਸਰਕਾਰ ਨੇ ਸ਼ੁਰੂ ਵਿਚ ਪੰਜ ਸ਼ਹਿਰਾਂ ਵਿਚ ਖੇਡਾਂ ਦੀ ਮੇਜ਼ਬਾਨੀ ਲਈ 2.6 ਅਰਬ ਆਸਟਰੇਲੀਅਨ ਡਾਲਰ (1.8 ਅਰਬ ਅਮਰੀਕੀ ਡਾਲਰ) ਦਾ ਬਜਟ ਰੱਖਿਆ ਸੀ ਪਰ ਹਾਲ ਹੀ ਦੇ ਅਨੁਮਾਨਾਂ ਨੇ ਸੰਭਾਵੀ ਲਾਗਤ 7 ਅਰਬ ਆਸਟਰੇਲੀਅਨ ਡਾਲਰ (4.8 ਅਰਬ ਅਮਰੀਕੀ ਡਾਲਰ) ਤੱਕ ਪੁੱਜ ਗਈ ਹੈ।

Leave a comment