ਜ਼ਿਲ੍ਹਾ ਸੰਗਰੂਰ ਪ੍ਰਸ਼ਾਸਨ ਵੱਲੋਂ ਆਮ ਪਬਲਿਕ ਨੂੰ ਕਿਸੇ ਵੀ ਅਫਵਾਹ ਤੇ ਯਕੀਨ ਨਾ ਕਰਨ ਦੀ ਸਲਾਹ
ਸੰਗਰੂਰ ਪ੍ਰਸ਼ਾਸਨ ਵੱਲੋਂ ਜ਼ਿਲੇ ਵਿੱਚ ਥਾਪਿਤ ਕੀਤੇ ਕੰਟਰੋਲ ਰੂਮ
ਸੰਗਰੂਰ, 11 ਜੁਲਾਈ (ਦਲਜੀਤ ਕੌਰ/ਪੰਜਾਬ ਮੇਲ)- ਜਤਿੰਦਰ ਜੋਰਵਾਲ ਆਈ.ਏ.ਐਸ., ਜ਼ਿਲ੍ਹਾ ਮੈਜਿਸਟਰੇਟ, ਸੰਗਰੂਰ ਵੱਲੋਂ ਹੜਾਂ ਕਾਰਨ ਬਣੀ ਸਥਿਤੀ ਕਾਰਨ ਆਮ ਜਨਤਾ ਨੂੰ ਅਡਵਾਇਜਰੀ ਜਾਰੀ ਕਰਦਿਆਂ ਦੱਸਿਆ ਗਿਆ ਕਿ ਪਿਛਲੇ ਦਿਨਾਂ ਵਿੱਚ ਪਹਾੜੀ ਇਲਾਕੇ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਘੱਗਰ ਵਿੱਚ ਪਾਣੀ ਦਾ ਲੈਵਲ ਕਾਫੀ ਵੱਧ ਗਿਆ ਹੈ ਅਤੇ ਮੈਦਾਨੀ ਇਲਾਕਿਆਂ ਵਿੱਚ ਭਾਰੀ ਬਾਰਿਸ਼ ਕਾਰਨ ਸ਼ਹਿਰਾਂ ਤੇ ਪਿੰਡਾਂ ਵਿੱਚ ਵੀ ਪਾਣੀ ਜਮ੍ਹਾਂ ਹੋਣ ਦੇ ਨਾਲ ਨਾਲ ਘਰਾਂ ਦੇ ਵਿਚ ਵੀ ਪਾਣੀ ਵੜ੍ਹਣ ਦਾ ਖਦਸ਼ਾ ਬਣ ਸਕਦਾ ਹੈ। ਇਹਨਾਂ ਹਾਲਾਤਾਂ ਵਿੱਚ ਪ੍ਰਸਾਸ਼ਨ ਵਲੋਂ ਜਿਲ੍ਹੇ ਅੰਦਰ ਅਮਨ-ਕਾਨੂੰਨ ਦੀ ਸਥਿਤੀ ਬਣਾਏ ਰੱਖਣ ਅਤੇ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਅਤੇ ਹੜ੍ਹਾਂ ਸਬੰਧੀ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਇਸ ਲਈ ਆਮ ਪਬਲਿਕ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਅਫਵਾਹ ਤੇ ਯਕੀਨ ਨਾ ਕੀਤਾ ਜਾਵੇ ਅਤੇ ਹੜ੍ਹਾਂ ਦੇ ਸਬੰਧ ਵਿੱਚ ਕਿਸੇ ਵੀ ਜਾਣਕਾਰੀ ਜਾਂ ਅਣ ਸੁਖਾਵੀਂ ਸਥਿਤੀ ਸਬੰਧੀ ਜਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਅਡਵਾਇਜਰੀ ਤੇ ਹੀ ਯਕੀਨ ਕੀਤਾ ਜਾਵੇ।
ਹੜ੍ਹਾਂ ਦੇ ਸਬੰਧ ਵਿੱਚ ਜਾਣਕਾਰੀ ਹਿੱਤ ਪ੍ਰਸ਼ਾਸ਼ਨ ਸੰਗਰੂਰ ਵਲੋਂ ਸਥਾਪਿਤ ਕੀਤੇ ਗਏ ਹੇਠ ਲਿਖੇ ਕੰਟਰੋਲ ਰੂਮਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ:-
ਜਿਲ੍ਹਾ ਪੱਧਰ ਤੇ
1. 01672-234196 (ਜਿਲ੍ਹਾ ਫਲੱਡ ਕੰਟਰੋਲ ਰੂਮ, ਸੰਗਰੂਰ)
2. 01672-230800, 80545-45100 (ਪੁਲਿਸ ਫਲੈਂਡ ਕੰਟਰੋਲ ਰੂਮ, ਸੰਗਰੂਰ
ਸਬ-ਡਵੀਜ਼ਨ ਪੱਧਰ ਤੋਂ
3. 01676-276277 (ਫਲਡ ਕੰਟਰੋਲ ਰੂਮ, ਮੂਨਕ)
4.01675-220561 (ਫਲਡ ਕੰਟਰੋਲ ਰੂਮ, ਧੂਰੀ)
5. 01676-242567 (ਫਲਡ ਕੰਟਰੋਲ ਰੂਮ, ਦਿੜਬਾ)
6. 01676-220070 (ਫਲੰਡ ਕੰਟਰੋਲ ਰੂਮ, ਸੁਨਾਮ)
7. 01676-272124 (ਫਲੈਂਡ ਕੰਟਰੋਲ ਰੂਮ, ਲਹਿਰਾ)
8. 97789-76000 (ਫਲੈਂਡ ਕੰਟਰੋਲ ਰੂਮ, ਭਵਾਨੀਗੜ੍ਹ)
9. 01672-234260 (ਫਲੱਡ ਕੰਟਰੋਲ ਰੂਮ, ਸੰਗਰੂਰ)
ਉਪਰੋਕਤ ਅਡਵਾਇਜ਼ਰੀ ਪਬਲਿਕ ਹਿੱਤ ਵਿਚ ਜਾਰੀ ਕੀਤੀ ਜਾਂਦੀ ਹੈ।