ਨਵੀਂ ਦਿੱਲੀ, 6 ਜੁਲਾਈ (ਪੰਜਾਬ ਮੇਲ)- ਇੰਟਰਪੋਲ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਨਾਲ ਜੁੜੇ ਕਪਿਲ ਸਾਂਗਵਾਨ ਉਰਫ਼ ਨੰਦੂ ਅਤੇ ਵਿਕਰਮਜੀਤ ਸਿੰਘ ਖ਼ਿਲਾਫ਼ ਰੈੱਡ ਨੋਟਿਸ ਜਾਰੀ ਕੀਤੇ ਹਨ। ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਸੂਤਰਾਂ ਨੇ ਦੱਸਿਆ ਕਿ ਇਹ ਗੈਂਗਸਟਰ ਵਿਦੇਸ਼ਾਂ ਤੋਂ ਗਰੋਹ ਚਲਾ ਰਹੇ ਹਨ। ਇਹ ਦੋਵੇਂ ਭਾਰਤ ਤੋਂ ਭੱਜ ਕੇ ਵਿਦੇਸ਼ ਪਹੁੰਚ ਗਏ ਸਨ। ਸ਼ੱਕ ਹੈ ਕਿ ਵਿਕਰਮਜੀਤ ਸਿੰਘ, ਜਿਸ ਨੂੰ ਵਿਕਰਮ ਬਰਾੜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੁਬਈ ਵਿਚ ਲੁਕਿਆ ਹੋਇਆ ਹੈ, ਜਦੋਂ ਕਿ ਕਪਿਲ ਸਾਂਗਵਾਨ ਬਰਤਾਨੀਆ ਵਿਚ ਹੈ। ਐੱਨ.ਆਈ.ਏ. ਨੇ ਹਾਲ ਹੀ ਵਿਚ ਵੱਖ-ਵੱਖ ਮਾਮਲਿਆਂ ਵਿਚ ਦੋਵਾਂ ਨਾਲ ਸਬੰਧਤ ਕਈ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।