ਸਰੀ, 28 ਜੂਨ (ਹਰਦਮ ਮਾਨ/ਪੰਜਾਬ ਮੇਲ)- ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਪ੍ਰਸਿੱਧ ਗੀਤਕਾਰ ਪ੍ਰਭਜੋਤ ਸੋਹੀ ਦੇ ਗੀਤਾਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਸੰਦਲੀ ਬਾਗ਼’ ਬੀਤੇ ਦਿਨੀਂ ਮੰਚ ਦੇ ਦਫਤਰ ਵਿਚ ਰਿਲੀਜ਼ ਕੀਤੀ ਗਈ।
ਪ੍ਰਭਜੋਤ ਸੋਹੀ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੰਦਿਆਂ ਪ੍ਰਸਿੱਧ ਗ਼ਜ਼ਲਗੋ ਪ੍ਰੀਤ ਮਨਪ੍ਰੀਤ ਅਤੇ ਉਰਦੂ, ਪੰਜਾਬੀ ਦੇ ਸ਼ਾਇਰ ਦਸ਼ਮੇਸ਼ ਗਿੱਲ ਫਿਰੋਜ਼ ਨੇ ਕਿਹਾ ਕਿ ਸੋਹੀ ਦੇ ਗੀਤਾਂ ਵਿਚ ਪੰਜਾਬੀ ਸੱਭਿਆਚਾਰ ਦੀ ਮਨਮੋਹਣੀ ਖੁਸ਼ਬੂ ਹੈ। ਦਵਿੰਦਰ ਗੌਤਮ ਨੇ ਕਿਹਾ ਕਿ ਅਜਿਹੇ ਪੰਜਾਬੀ ਗੀਤਾਂ ਦੀ ਅਜੋਕੇ ਦੌਰ ਵਿਚ ਬੇਹੱਦ ਜ਼ਰੂਰਤ ਹੈ। ਨਾਮਵਰ ਸ਼ਾਇਰ ਅਤੇ ਮੰਚ ਦੇ ਪ੍ਰਧਾਨ ਜਸਵਿੰਦਰ, ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਹਰਦਮ ਮਾਨ ਅਤੇ ਗੁਰਮੀਤ ਸਿੱਧੂ ਨੇ ‘ਸੰਦਲੀ ਬਾਗ਼’ ਨਾਲ ਚੁਫੇਰਾ ਮਹਿਕਾਉਣ ਲਈ ਪ੍ਰਭਜੋਤ ਸੋਹੀ ਨੂੰ ਮੁਬਾਰਕਬਾਦ ਦਿੱਤੀ। ਪ੍ਰਭਜੋਤ ਸੋਹੀ ਨੇ ਗ਼ਜ਼ਲ ਮੰਚ ਸਰੀ ਦੇ ਸਾਰੇ ਸ਼ਾਇਰ ਦੋਸਤਾਂ ਦਾ ਧੰਨਵਾਦ ਕੀਤਾ।