ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)- ਇਨ੍ਹੀਂ ਦਿਨੀਂ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ‘ਤੇ ਗੁਪਤ ਦਸਤਾਵੇਜ਼ ਜਮ੍ਹਾ ਕਰਨ ਦੇ ਦੋਸ਼ ਲੱਗ ਰਹੇ ਹਨ। ਟ੍ਰੰਪ ਫਲੋਰੀਡਾ ਦੇ ਮਿਆਮੀ ਦੀ ਅਦਾਲਤ ‘ਚ ਪੇਸ਼ ਹੋਏ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਟ੍ਰੰਪ ਲਿਟਲ ਹਵਾਨਾ ਦੇ ਇਕ ਰੈਸਟੋਰੈਂਟ ਵਿੱਚ ਰੁਕੇ। ਟ੍ਰੰਪ ਦੀ ਮੌਜੂਦਗੀ ਤੋਂ ਅਜਿਹਾ ਲੱਗ ਰਿਹਾ ਸੀ ਕਿ ਉੱਥੇ ਮੌਜੂਦ ਭੀੜ ਕਾਫੀ ਖੁਸ਼ ਸੀ। ਹਾਲਾਂਕਿ, ਇਸ ਹੰਗਾਮੇ ਤੋਂ ਬਾਅਦ ਟ੍ਰੰਪ ਦੇ ਬੁਲਾਰੇ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਉਸ ਦਿਨ ਬਹੁਤ ਖੁਸ਼ ਸਨ। ਲੋਕਾਂ ਨੇ ਉਨ੍ਹਾਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ। ਉਨ੍ਹਾਂ ਨੇ ਸਾਰਿਆਂ ਨੂੰ ਦੁਪਹਿਰ ਦਾ ਖਾਣਾ ਖਾਣ ਲਈ ਕਿਹਾ ਪਰ ਟ੍ਰੰਪ ਜਲਦੀ ਨਿਕਲ ਗਏ ਤੇ ਉਨ੍ਹਾਂ ਦੇ ਪਿੱਛੇ ਬਾਕੀ ਲੋਕ ਵੀ ਚਲੇ ਗਏ। ਇਨ੍ਹਾਂ ਲੋਕਾਂ ਨੇ ਖਾਣੇ ਦਾ ਕੋਈ ਆਰਡਰ ਨਹੀਂ ਦਿੱਤਾ ਸੀ। ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਟ੍ਰੰਪ ਨੇ ਕਿਸੇ ਦਾ ਬਿੱਲ ਨਹੀਂ ਭਰਿਆ।