ਇਕ ਹੋਰ ਨੂੰ ਮੋਸਟ ਵਾਂਟਡ ਸੂਚੀ ‘ਚ ਪਾਇਆ
ਵੈਨਕੂਵਰ, 29 ਜਨਵਰੀ (ਪੰਜਾਬ ਮੇਲ)- ਸਰੀ ਪੁਲਿਸ ਨੇ ਸਰੀ ਵਿਚ ਹੋਈ ਗੋਲੀਬਾਰੀ ਦੇ ਸਬੰਧ ਵਿਚ ਫੜੇ ਗਏ ਦੋ ਮੁਲਜ਼ਮਾਂ ਦੀਆਂ ਫੋਟੋਆਂ ਜਾਰੀ ਕਰਕੇ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਹੋਰ ਕਿਸੇ ਜੁਰਮ ਵਿਚ ਸ਼ਮੂਲੀਅਤ ਬਾਰੇ ਜਾਣਕਾਰੀ ਦੇਣ ਬਾਰੇ ਅਪੀਲ ਕੀਤੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਕਈ ਹੋਰ ਥਾਵਾਂ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੋਵੇਗਾ, ਜਿਸ ਬਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਹੰਸਪ੍ਰੀਤ ਸਿੰਘ ਤੇ ਹਰਸ਼ਦੀਪ ਸਿੰਘ ਦੋਵਾਂ ਨੂੰ ਗੋਲੀਬਾਰੀ ਤੋਂ ਅਗਲੇ ਦਿਨ ਫੜਿਆ ਗਿਆ ਸੀ। ਸਮਝਿਆ ਜਾਂਦਾ ਹੈ ਕਿ ਉਹ ਫਿਰੌਤੀਆਂ ਲਈ ਗੋਲੀਬਾਰੀ ਕਰਨ ਵਾਲੇ ਗਿਰੋਹ ਦਾ ਹਿੱਸਾ ਹਨ। ਪੁਲਿਸ ਦਾ ਕਹਿਣਾ ਹੈ ਕਿ ਫਿਰੌਤੀ ਅਪਰਾਧ ਨੂੰ ਨੱਥ ਪਾਉਣ ਲਈ ਸਰਕਾਰ ਵਲੋਂ ਐਲਾਨੇ ਢਾਈ ਲੱਖ ਦੇ ਫੰਡ ਵਿਚੋਂ ਮੁਖਬਰੀ ਕਰਨ ਵਾਲੇ ਪੁਲਿਸ ਸਹਿਯੋਗੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ।
ਇਸੇ ਤਰ੍ਹਾਂ ਪ੍ਰਿੰਸ ਜਾਰਜ ਕੇਂਦਰੀ ਪੁਲਿਸ ਨੇ 56 ਸਾਲਾ ਹਰਵਿੰਦਰ ਕੁਮਾਰ ਕੇਮਰਾ ਨੂੰ ਖਤਰਨਾਕ ਅਪਰਾਧੀ ਗਰਦਾਨਦੇ ਹੋਏ ਉਸ ਨੂੰ ਮੋਸਟ ਵਾਂਟੇਡ ਸੂਚੀ ਵਿਚ ਪਾ ਦਿੱਤਾ ਹੈ। ਉਸ ‘ਤੇ ਕਈ ਖਤਰਨਾਕ ਅਪਰਾਧਾਂ ਦੇ ਦੋਸ਼ ਹਨ। ਪੁਲਿਸ ਦਾ ਕਹਿਣਾ ਹੈ ਕਿ ਜਿਸ ਨੂੰ ਵੀ ਉਸ ਬਾਰੇ ਪਤਾ ਲੱਗੇ ਤਾਂ ਉਹ ਤੁਰੰਤ ਪੁਲਿਸ ਨੂੰ ਇਤਲਾਹ ਦੇਵੇ, ਤਾਂ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ।
ਗੋਲੀਬਾਰੀ ਮਾਮਲੇ ‘ਚ ਫੜੇ ਗਏ ਮੁਲਜ਼ਮਾਂ ਦੀ ਹੋਰ ਜੁਰਮਾਂ ‘ਚ ਸ਼ਮੂਲੀਅਤ ਦੇ ਸ਼ੱਕ

