ਵਾਸ਼ਿੰਗਟਨ ਡੀ.ਸੀ., 26 ਜਨਵਰੀ (ਪੰਜਾਬ ਮੇਲ)- ਅਮਰੀਕਾ ਦੀ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਸਿੱਖ ਵਿਰੋਧੀ ਭੇਦਭਾਵ ਅਤੇ ਨਫ਼ਰਤੀ ਅਪਰਾਧਾਂ ਖ਼ਿਲਾਫ਼ ਸੰਘੀ ਪੱਧਰ ‘ਤੇ ਕਾਰਵਾਈ ਨੂੰ ਮਜ਼ਬੂਤ ਕਰਨ ਲਈ ਪੇਸ਼ ਕੀਤੇ ਗਏ ਕਾਨੂੰਨ ਨੂੰ ਦੋਵਾਂ ਪ੍ਰਮੁੱਖ ਪਾਰਟੀਆਂ ਦਾ ਸਮਰਥਨ ਮਿਲ ਰਿਹਾ ਹੈ। ਇਸ ਕਦਮ ਤਹਿਤ ਕਾਂਗਰਸਵੂਮੈਨ ਜ਼ੋਈ ਲੌਫ਼ਗ੍ਰੇਨ ਨੇ ਇਸ ਬਿੱਲ ਦੀ ਸਹਿ-ਪ੍ਰਸਤਾਵਕ ਵਜੋਂ ਸ਼ਮੂਲੀਅਤ ਕੀਤੀ ਹੈ।
ਸਿੱਖ ਅਮਰੀਕੀ ਭੇਦਭਾਵ ਵਿਰੋਧੀ ਐਕਟ 2025, ਜਿਸ ਨੂੰ H.R. 7100 ਕਿਹਾ ਜਾਂਦਾ ਹੈ, ਇਸਨੂੰ ਹੁਣ ਕੈਲੀਫ਼ੋਰਨੀਆ ਤੋਂ ਡੈਮੋਕ੍ਰੈਟ ਕਾਂਗਰਸਵੂਮੈਨ ਅਤੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੀ ਉਪ-ਚੇਅਰ ਜ਼ੋਈ ਲੌਫ਼ਗ੍ਰੇਨ ਦਾ ਸਮਰਥਨ ਵੀ ਪ੍ਰਾਪਤ ਹੋ ਗਿਆ ਹੈ। ਇਸ ਬਿੱਲ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਨਿਊਜਰਸੀ ਤੋਂ ਕਾਂਗਰਸਮੈਨ ਜੋਸ਼ ਗੋਟਹਾਈਮਰ ਨੇ ਪੇਸ਼ ਕੀਤਾ ਸੀ।
ਸਿੱਖ ਵਿਰੋਧੀ ਨਫ਼ਰਤ ਨੂੰ ਰੋਕਣ ਵਾਲੇ ਬਿੱਲ ਦਾ ਜ਼ੋਈ ਲੌਫ਼ਗ੍ਰੇਨ ਵੱਲੋਂ ਸਮਰਥਨ

