#world

ਬੰਗਲਾਦੇਸ਼ ਵਿੱਚ ਅੱਗ ਲੱਗਣ ਕਾਰਨ 25 ਸਾਲਾ ਹਿੰਦੂ ਨੌਜਵਾਨ ਦੀ ਮੌਤ

ਢਾਕਾ, 25 ਜਨਵਰੀ (ਪੰਜਾਬ ਮੇਲ)-  ਬੰਗਲਾਦੇਸ਼ ਦੇ ਨਰਸਿੰਗਦੀ ਵਿੱਚ ਇੱਕ 25 ਸਾਲਾ ਹਿੰਦੂ ਨੌਜਵਾਨ ਦੀ ਅੱਗ ਲੱਗਣ ਕਾਰਨ ਮੌਤ ਹੋ ਗਈ ਜਿਸ ਦੀ ਪਛਾਣ ਚੰਚਲ ਭੌਮਿਕ ਵਜੋਂ ਹੋਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਗੈਰਾਜ ਵਿਚ ਸੌਂ ਰਿਹਾ ਸੀ ਤੇ ਇਸ ਨੂੰ ਅੱਗ ਲੱਗ ਗਈ।

ਨਰਸਿੰਗਦੀ ਦੇ ਪੁਲੀਸ ਸੁਪਰਡੈਂਟ (ਐਸਪੀ) ਅਬਦੁੱਲਾ ਅਲ ਫਾਰੂਕ ਨੇ ਦੱਸਿਆ ਕਿ ਜਦੋਂ ਦੁਕਾਨ ਅੰਦਰ ਅੱਗ ਲੱਗੀ ਤਾਂ ਸੀਸੀਟੀਵੀ ਫੁਟੇਜ ਵਿੱਚ ਇੱਕ ਸ਼ੱਕੀ ਵਿਅਕਤੀ ਇਲਾਕੇ ਵਿੱਚ ਘੁੰਮਦਾ ਹੋਇਆ ਦਿਖਾਈ ਦਿੱਤਾ।

ਐਸਪੀ ਨੇ ਕਿਹਾ, ‘ਅਸੀਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੇ ਹਾਂ ਜਿਸ ਵਿੱਚ ਇੱਕ ਵਿਅਕਤੀ ਇਸ ਖੇਤਰ ਅੰਦਰ ਘੁੰਮਦਾ ਦਿਖਾਈ ਦੇ ਰਿਹਾ ਹੈ। ਅਸੀਂ ਜਾਂਚ ਕਰ ਰਹੇ ਹਾਂ ਕਿ ਅੱਗ ਕਿਸੇ ਬਾਹਰੀ ਕਾਰਕ ਕਾਰਨ ਲੱਗੀ ਸੀ ਜਾਂ ਬਿਜਲੀ ਦੇ ਨੁਕਸ ਕਾਰਨ।’

ਉਨ੍ਹਾਂ ਕਿਹਾ, ‘ਅਸੀਂ ਹਾਲੇ ਵੀ ਹਰ ਚੀਜ਼ ਦੀ ਜਾਂਚ ਕਰ ਰਹੇ ਹਾਂ ਅਤੇ ਹੁਣ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।’

ਅਧਿਕਾਰੀ ਇਸ ਸਮੇਂ ਇਹ ਨਿਰਧਾਰਤ ਕਰ ਰਹੇ ਹਨ ਕਿ ਇਹ ਅੱਗ ਬਿਜਲੀ ਹਾਦਸਾ ਕਾਰਨ ਲੱਗੀ ਜਾਂ ਕਿਸੇ ਹੋਰ ਕਾਰਨ।