ਵਾਸ਼ਿੰਗਟਨ ਡੀ.ਸੀ., 16 ਜਨਵਰੀ (ਪੰਜਾਬ ਮੇਲ)- ਮਿਨੀਆਪੋਲਿਸ ਵਿਚ ਹੋਈ ਹਿੰਸਾ ਤੋਂ ਬਾਅਦ ਵ੍ਹਾਈਟ ਹਾਊਸ ਨੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ICE) ਏਜੰਟਾਂ ਦਾ ਬਚਾਅ ਕੀਤਾ ਹੈ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਡੈਮੋਕ੍ਰੇਟਿਕ ਨੇਤਾਵਾਂ ਅਤੇ ਮੀਡੀਆ ਵੱਲੋਂ ਭੜਕਾਊ ਬਿਆਨਬਾਜ਼ੀ ਕਾਰਨ ਸੰਘੀ ਅਧਿਕਾਰੀਆਂ ਵਿਰੁੱਧ ਹਿੰਸਾ ਵਧੀ ਹੈ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਇੱਕ ਪ੍ਰੈੱਸ ਬ੍ਰੀਫਿੰਗ ਵਿਚ ਕਿਹਾ ਕਿ ICE ਏਜੰਟ ਇਮੀਗ੍ਰੇਸ਼ਨ ਕਾਨੂੰਨ ਲਾਗੂ ਕਰ ਰਹੇ ਸਨ ਅਤੇ ਇੱਕ ਵਿਸ਼ੇਸ਼ ਕਾਰਵਾਈ ਦੌਰਾਨ ਆਪਣੀ ਸੁਰੱਖਿਆ ਲਈ ਕਾਰਵਾਈ ਕਰਨ ਲਈ ਮਜਬੂਰ ਸਨ। ਉਨ੍ਹਾਂ ਕਿਹਾ ਕਿ ਮਿਨੀਆਪੋਲਿਸ ਵਿਚ ਕਾਰਵਾਈ ਇੱਕ ਅਜਿਹੇ ਵਿਅਕਤੀ ਵਿਰੁੱਧ ਸੀ, ਜੋ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਿਹਾ ਸੀ।
ਮਿਨੀਆਪੋਲਿਸ ਹਿੰਸਾ ਤੋਂ ਬਾਅਦ ਵ੍ਹਾਈਟ ਹਾਊਸ ਨੇ ICE ਦਾ ਕੀਤਾ ਬਚਾਅ

