– ਹੋਰ ਅੱਡਿਆਂ ‘ਤੇ ਤਬਦੀਲ ਕੀਤੀਆਂ ਉਡਾਣਾਂ
ਵਿਆਨਾ, 14 ਜਨਵਰੀ (ਪੰਜਾਬ ਮੇਲ)- ਆਸਟਰੀਆ ਦੀ ਰਾਜਧਾਨੀ ਵਿਆਨਾ ਦਾ ਹਵਾਈ ਅੱਡਾ ਬਰਫ਼ਬਾਰੀ ਕਾਰਨ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਵਾਈ ਅੱਡਾ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਲਈ ਬੰਦ ਰਹੇਗਾ।
ਜ਼ਿਕਰਯੋਗ ਹੈ ਕਿ ਇੱਥੇ ਰਨਵੇਅ ‘ਤੇ ਬਰਫ਼ ਜੰਮੀ ਹੋਈ ਹੈ, ਜਿਸ ਕਾਰਨ ਫਿਸਲਣ ਦਾ ਖਦਸ਼ਾ ਬਣਿਆ ਹੋਇਆ ਹੈ। ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਇਹ ਫੈਸਲਾ ਲਿਆ ਗਿਆ। ਕਈ ਉਡਾਣਾਂ ਨੂੰ ਨੇੜਲੇ ਹਵਾਈ ਅੱਡਿਆਂ ਵੱਲ ਤਬਦੀਲ ਕੀਤਾ ਗਿਆ ਹੈ। ਹਵਾਈ ਅਧਿਕਾਰੀਆਂ ਵੱਲੋਂ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੀ ਉਡਾਣ ਦੀ ਸਥਿਤੀ ‘ਤੇ ਨਜ਼ਰ ਬਣਾਏ ਰੱਖਣ।
ਬਰਫਬਾਰੀ ਕਾਰਨ ਵਿਆਨਾ ਦਾ ਹਵਾਈ ਅੱਡਾ ਅਸਥਾਈ ਤੌਰ ‘ਤੇ ਬੰਦ

