ਵਾਸ਼ਿੰਗਟਨ, 7 ਜਨਵਰੀ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਪਾਕਿਸਤਾਨ, ਭੂਟਾਨ, ਚੀਨ, ਬੰਗਲਾਦੇਸ਼ ਤੇ ਨੇਪਾਲ ਸਮੇਤ ਕਈ ਦੇਸ਼ਾਂ ਦੀ ਸੂਚੀ ਜਾਰੀ ਕੀਤੀ, ਜਿਸ ‘ਚ ਇਨ੍ਹਾਂ ਦੇਸ਼ਾਂ ਦੇ ਪ੍ਰਵਾਸੀਆਂ ਵੱਲੋਂ ਪ੍ਰਾਪਤ ਭਲਾਈ ਤੇ ਸਹਾਇਤਾ ਦੀਆਂ ਦਰਾਂ ਨੂੰ ਉਜਾਗਰ ਕੀਤਾ ਗਿਆ ਹੈ। ਹਾਲਾਂਕਿ, ਭਾਰਤ ਇਸ ਸੂਚੀ ‘ਚ ਸ਼ਾਮਲ ਨਹੀਂ ਹੈ। ‘ਮੂਲ ਦੇਸ਼ ਵੱਲੋਂ ਪ੍ਰਵਾਸੀ ਭਲਾਈ ਪ੍ਰਾਪਤਕਰਤਾ ਦਰਾਂ’ ਸਿਰਲੇਖ ਵਾਲੀ ਸੂਚੀ ‘ਚ ਦੁਨੀਆਂ ਭਰ ਦੇ ਲਗਭਗ 120 ਦੇਸ਼ ਤੇ ਖੇਤਰ ਸ਼ਾਮਲ ਹਨ, ਜਿਨ੍ਹਾਂ ਦੇ ਪ੍ਰਵਾਸੀਆਂ ਨੂੰ ਅਮਰੀਕਾ ‘ਚ ਸਹਾਇਤਾ ਮਿਲਦੀ ਹੈ। ਸੂਚੀ ‘ਚ ਬੰਗਲਾਦੇਸ਼ ਵੀ ਸ਼ਾਮਲ ਹੈ, ਜਿੱਥੇ 54.8 ਫ਼ੀਸਦੀ ਪ੍ਰਵਾਸੀ ਪਰਿਵਾਰਾਂ ਨੂੰ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ ਪਾਕਿਸਤਾਨ (40.2 ਫ਼ੀਸਦੀ), ਨੇਪਾਲ (34.8 ਫ਼ੀਸਦੀ), ਚੀਨ (32.9 ਫ਼ੀਸਦੀ) ਤੇ ਇਜ਼ਰਾਈਲ/ਫਲਸਤੀਨ (25.9 ਫ਼ੀਸਦੀ), ਯੂਕਰੇਨ (42.7 ਫ਼ੀਸਦੀ) ਅਤੇ ਏਸ਼ੀਆ (ਕਿਤੇ ਹੋਰ ਵਰਗੀਕ੍ਰਿਤ ਨਹੀਂ/ਨਿਰਧਾਰਿਤ ਨਹੀਂ) ਸ਼ਾਮਲ ਹਨ। ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਅਮਰੀਕਾ ਦੇ ਪ੍ਰਮੁੱਖ ਨਸਲੀ ਸਮੂਹਾਂ ‘ਚੋਂ ਭਾਰਤੀ-ਅਮਰੀਕੀਆਂ ਦੀ ਔਸਤ ਘਰੇਲੂ ਆਮਦਨ ਸਭ ਤੋਂ ਵੱਧ ਹੈ।
ਟਰੰਪ ਵੱਲੋਂ ਅਮਰੀਕਾ ‘ਚ ਲਾਭ ਪ੍ਰਾਪਤ ਕਰਨ ਵਾਲੇ ਪ੍ਰਵਾਸੀਆਂ ਦੇ ਦੇਸ਼ਾਂ ਦੀ ਸੂਚੀ ਜਾਰੀ

