#OTHERS

‘ਆਪਰੇਸ਼ਨ ਸਿੰਧੂਰ’ ਦੌਰਾਨ ਚੀਨ ਦੀ ਭੂਮਿਕਾ ‘ਤੇ ਪਾਕਿਸਤਾਨ ਦੀ ਮੋਹਰ: ਚੀਨ ਨੇ ਦਾਅਵੇ ਦਾ ਕੀਤਾ ਸਮਰਥਨ

ਭਾਰਤ ਨੇ ਤੀਜੀ ਧਿਰ ਦੀ ਦਖ਼ਲਅੰਦਾਜ਼ੀ ਨੂੰ ਨਕਾਰਿਆ; ਕਿਹਾ- ਸਿੱਧੀ ਗੱਲਬਾਤ ਰਾਹੀਂ ਸੁਲਝਿਆ ਸੀ ਮਾਮਲਾ
ਇਸਲਾਮਾਬਾਦ, 3 ਜਨਵਰੀ (ਪੰਜਾਬ ਮੇਲ)- ਪਾਕਿਸਤਾਨ ਨੇ ਚੀਨ ਦੇ ਉਸ ਦਾਅਵੇ ਦਾ ਸਮਰਥਨ ਕੀਤਾ ਹੈ, ਜਿਸ ਵਿਚ ਬੀਜਿੰਗ ਨੇ ਪਿਛਲੇ ਸਾਲ ਆਪਰੇਸ਼ਨ ਸਿੰਧੂਰ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘਟਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਗੱਲ ਕਹੀ ਸੀ।
ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਇਸ ਨੂੰ ‘ਸ਼ਾਂਤੀ ਲਈ ਕੂਟਨੀਤੀ’ ਕਰਾਰ ਦਿੰਦਿਆਂ ਕਿਹਾ ਕਿ 6 ਤੋਂ 10 ਮਈ ਦੇ ਨਾਜ਼ੁਕ ਦਿਨਾਂ ਦੌਰਾਨ ਚੀਨੀ ਲੀਡਰਸ਼ਿਪ ਪਾਕਿਸਤਾਨ ਅਤੇ ਭਾਰਤ ਦੋਵਾਂ ਦੇ ਸੰਪਰਕ ਵਿਚ ਸੀ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਹਾਲ ਹੀ ਵਿਚ 2025 ਦੇ ਵਿਸ਼ਵ ਵਿਵਾਦਾਂ ਦੀ ਸੂਚੀ ਵਿਚ ਭਾਰਤ-ਪਾਕਿਸਤਾਨ ਤਣਾਅ ਨੂੰ ਇੱਕ ਅਜਿਹੇ ਮੁੱਦੇ ਵਜੋਂ ਪੇਸ਼ ਕੀਤਾ ਸੀ, ਜਿਸ ਵਿਚ ਚੀਨ ਨੇ ਵਿਚੋਲਗੀ ਕੀਤੀ ਸੀ।
ਦੂਜੇ ਪਾਸੇ, ਭਾਰਤ ਨੇ ਹਮੇਸ਼ਾ ਦੀ ਤਰ੍ਹਾਂ ਕਿਸੇ ਵੀ ਤੀਜੀ ਧਿਰ ਦੀ ਦਖ਼ਲਅੰਦਾਜ਼ੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।